ਕੱਚੇ ਤੇਲ ’ਚ ਲਗਾਤਾਰ ਗਿਰਾਟ ਕਰਕੇ ਸ਼ੇਅਰ ਮਾਰਕੀਟ ’ਚ ਤੇਜ਼ੀ ਜਾਰੀ

ਕੱਚੇ ਤੇਲ ’ਚ ਲਗਾਤਾਰ ਗਿਰਾਟ ਕਰਕੇ ਸ਼ੇਅਰ ਮਾਰਕੀਟ...
ਨਵੀਂ ਦਿੱਲੀ : ਈਰਾਨ-ਅਮਰੀਕਾ ਸਮਝੌਤੇ ਦੀਆਂ ਉਮੀਦਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਨੇ ਮੰਗਲਵਾਰ ਨੂੰ ਮਜ਼ਬੂਤ ਸ਼ੁਰੂਆਤ ਕੀਤੀ। ਸੈਂਸੈਕਸ 271 ਅੰਕਾਂ ਦੀ ਤੇਜ਼ੀ ਨਾਲ 77,080 ‘ਤੇ ਅਤੇ ਨਿਫਟੀ 24,044 ਦੇ ਪੱਧਰ ‘ਤੇ ਖੁੱਲ੍ਹਿਆ।ਬ੍ਰੋਕਰੇਜ ਫਰਮ ਮੋਤੀਲਾਲ ਓਸਵਾਲ ਅਨੁਸਾਰ ਬਿਹਤਰ ਹੁੰਦੇ ਭੂ-ਰਾਜਨੀਤਿਕ ਹਾਲਾਤ, ਵਿਦੇਸ਼ੀ ਨਿਵੇਸ਼ਕਾਂ (699) ਦੀ ਵਧਦੀ ਭਾਗੀਦਾਰੀ ਅਤੇ ਕੱਚੇ ਤੇਲ ਦੀਆਂ ਘਟਦੀਆਂ ਕੀਮਤਾਂ ਨੇ ਬਾਜ਼ਾਰ ਨੂੰ ਸਹਾਰਾ ਦਿੱਤਾ ਹੈ। ਫਰਮ ਦਾ ਮੰਨਣਾ ਹੈ ਕਿ ਬਾਜ਼ਾਰ ਦਾ ਰੁਝਾਨ “ਫਲੈਟ ਟੂ ਪਾਜ਼ਿਟਿਵ” ਰਹਿ ਸਕਦਾ ਹੈ।
ਨਿਫਟੀ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਟੈਕ ਮਹਿੰਦਰਾ, ਟ੍ਰੈਂਟ, ਵਿਪਰੋ, ਇੰਫੋਸਿਸ ਅਤੇ ਟੀਸੀਐਸ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਤੇਜ਼ੀ ਦੇਖਣ ਨੂੰ ਮਿਲੀ। ਦੂਜੇ ਪਾਸੇ ਹਿੰਡਾਲਕੋ, ਬਜਾਜ ਫਾਈਨੈਂਸ, ਐਕਸਿਸ ਬੈਂਕ ਅਤੇ ਟਾਟਾ ਕੰਜ਼ਿਊਮਰ ਦੇ ਸ਼ੇਅਰ ਦਬਾਅ ਹੇਠ ਨਜ਼ਰ ਆਏ।
ਇਸ ਦੌਰਾਨ ਵਿਪਰੋ, ਭਾਰਤ ਫੋਰਜ, ਪ੍ਰਾਈਮ ਫੋਕਸ ਅਤੇ ਸੋਨਾਟਾ ਸੌਫਟਵੇਅਰ ਵਰਗੇ ਖ਼ਬਰਾਂ ਵਾਲੇ ਸ਼ੇਅਰਾਂ ‘ਤੇ ਨਿਵੇਸ਼ਕਾਂ ਦੀ ਖਾਸ ਨਜ਼ਰ ਰਹੀ। ਵਿਪਰੋ ਨੇ 1nthropic ਦੇ 3laude 19 ਮਾਡਲ ਲਈ ਆਪਣੇ 1pplied 19 3enter of 5xcellence (3o5) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਕੰਪਨੀ ਦੀ 19 ਖੇਤਰ ਵਿੱਚ ਮੌਜੂਦਗੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
