‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨੇ ਸਦੀ ਪਾਰ ਕਰ ਚੁੱਕੀਆਂ ਮਹਿਲਾਵਾਂ ਨੂੰ ਦਿੱਤਾ ਸਨਮਾਨ

0
bhawnt

'ਮਾਂਵਾਂ-ਧੀਆਂ ਸਤਿਕਾਰ ਯੋਜਨਾ' ਨੇ ਸਦੀ ਪਾਰ...

ਚੰਡੀਗੜ੍ਹ, 22 ਜੁਲਾਈ: ਪੰਜਾਬ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਸਨਮਾਨ, ਆਤਮਨਿਰਭਰਤਾ ਅਤੇ ਸਵੈ-ਮਾਣ ਦਾ ਪ੍ਰਤੀਕ ਬਣ ਕੇ ਉਭਰੀ ਹੈ। ਭਾਵੇਂ ਕਈ ਲਾਭਪਾਤਰੀ ਉਮਰ ਕਾਰਨ ਤੁਰਨ-ਫਿਰਨ, ਸੁਣਨ ਜਾਂ ਬੋਲਣ ਵਿੱਚ ਮੁਸ਼ਕਲ ਮਹਿਸੂਸ ਕਰਦੀਆਂ ਹਨ, ਪਰ ਉਹ ਇਸ ਗੱਲ ਤੋਂ ਖੁਸ਼ ਹਨ ਕਿ ਮਿਲਣ ਵਾਲੀ ਰਕਮ ਉਨ੍ਹਾਂ ਦੀ ਆਪਣੀ ਹੈ ਅਤੇ ਉਹ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਖਰਚ ਕਰ ਸਕਦੀਆਂ ਹਨ।

ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਆਂਗਣਵਾੜੀ ਕੇਂਦਰਾਂ ਵਿੱਚ ਅਰਜ਼ੀਆਂ ਦੇ ਕੇ ਯੋਜਨਾ ਦਾ ਲਾਭ ਪ੍ਰਾਪਤ ਕੀਤਾ। ਇਹ ਸਹਾਇਤਾ ਉਨ੍ਹਾਂ ਨੂੰ ਮਿਲ ਰਹੀ ਬੁਢਾਪਾ ਜਾਂ ਵਿਧਵਾ ਪੈਨਸ਼ਨ ਤੋਂ ਇਲਾਵਾ ਦਿੱਤੀ ਜਾ ਰਹੀ ਹੈ।

 ਸਭ ਤੋਂ ਵੱਡਾ ਸਹਾਰਾ

ਸੰਗਰੂਰ ਦੀ 109 ਸਾਲਾ ਭਰਪੂਰ ਕੌਰ ਨੇ ਦੱਸਿਆ ਕਿ ਉਹ ਸਹਾਇਤਾ ਰਕਮ ਦਾ ਇੱਕ ਹਿੱਸਾ ਆਪਣੀਆਂ ਧੀਆਂ ‘ਤੇ ਖਰਚ ਕਰਨਗੀਆਂ ਅਤੇ ਬਾਕੀ ਨਾਲ ਹਿਅਰਿੰਗ ਏਡ ਖਰੀਦਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇੰਨੀ ਵੱਡੀ ਉਮਰ ਦੀਆਂ ਮਹਿਲਾਵਾਂ ਲਈ ਅਜਿਹਾ ਸਨਮਾਨਜਨਕ ਉਪਰਾਲਾ ਨਹੀਂ ਕੀਤਾ। ਮੋਗਾ ਦੀ 102 ਸਾਲਾ ਪ੍ਰੀਤਮ ਕੌਰ ਦੇ ਪਰਿਵਾਰ ਨੇ ਇਸ ਰਕਮ ਨਾਲ ਉਨ੍ਹਾਂ ਲਈ ਵ੍ਹੀਲਚੇਅਰ ਖਰੀਦੀ ਅਤੇ ਬਾਕੀ ਪੈਸੇ ਦਵਾਈਆਂ ‘ਤੇ ਖਰਚ ਕੀਤੇ। ਪਰਿਵਾਰ ਅਨੁਸਾਰ ਇਸ ਸਹਾਇਤਾ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਪਹਿਲਾਂ ਨਾਲੋਂ ਵਧੇਰੇ ਸੁਖਾਲੀ ਹੋਈ ਹੈ। 102 ਸਾਲਾ ਅੰਗਰੇਜ਼ ਕੌਰ ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇਹ ਪੈਸਾ ਆਪਣੀ ਮਰਜ਼ੀ ਨਾਲ ਖਰਚ ਕਰਨਗੀਆਂ। ਉਨ੍ਹਾਂ ਨੇ ਇਸ ਨਾਲ ਦਵਾਈਆਂ ਖਰੀਦੀਆਂ, ਆਪਣੇ ਲਈ ਨਵਾਂ ਸੂਟ ਲਿਆ ਅਤੇ ਕੁਝ ਰਕਮ ਆਪਣੀ ਪੋਤੀ ‘ਤੇ ਵੀ ਖਰਚ ਕੀਤੀ।

ਸਰਕਾਰ ਦਾ ਮੰਨਣਾ ਹੈ ਕਿ ਇਹ ਯੋਜਨਾ ਸਿਰਫ਼ ਆਰਥਿਕ ਮਦਦ ਤੱਕ ਸੀਮਿਤ ਨਹੀਂ, ਸਗੋਂ ਸਦੀ ਪਾਰ ਕਰ ਚੁੱਕੀਆਂ ਮਹਿਲਾਵਾਂ ਦੇ ਸਨਮਾਨ, ਸਵੈ-ਮਾਣ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਸਵੀਕਾਰ ਕਰਨ ਦਾ ਇੱਕ ਅਹਿਮ ਯਤਨ ਹੈ। ਇਹ ਮਹਿਲਾਵਾਂ ਆਪਣੇ ਜੀਵਨ ਰਾਹੀਂ ਇਹ ਸੰਦੇਸ਼ ਵੀ ਦੇ ਰਹੀਆਂ ਹਨ ਕਿ ਸਨਮਾਨ ਅਤੇ ਫ਼ੈਸਲੇ ਕਰਨ ਦੀ ਆਜ਼ਾਦੀ ਹਰ ਉਮਰ ਵਿੱਚ ਬਰਾਬਰ ਮਹੱਤਵ ਰੱਖਦੀ ਹੈ।

Leave a Reply

Your email address will not be published. Required fields are marked *