ਨੈਸ਼ਨਲ ਲੋਕ ਸੇਵਾ ਪਾਰਟੀ ਵਲੋਂ ਸ੍ਰੀ ਨਿਰਮਲ ਬੁੱਟਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦਾਂ ਹਲਕਾ ਇੰਚਾਰਜ ਨਿਯੁਕਤ

ਅੰਮ੍ਰਿਤਸਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਕਾਵਾ ਵਿਖੇ ਮਾਨਯੋਗ ਪਾਸਟਰ ਗੁਲਜ਼ਾਰ ਮਸੀਹ ਜੀ ਅਗਵਾਈ ਹੇਠ ਮਿਟਿੰਗ ਹੋਈ ਜਿਸ ਵਿੱਚ ਜਸਪਾਲ ਮਸੀਹ ਫਾਉਂਡਰ ਨੈਸ਼ਨਲ ਲੋਕ ਸੇਵਾ ਪਾਰਟੀ ਨੇ ਸ਼ਿਰਕਤ ਕੀਤੀ ਇਸ ਦੋਰਾਨ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਨੈਸ਼ਨਲ ਲੋਕ ਸੇਵਾ ਪਾਰਟੀ ਵਲੋਂ ਨੋਜਵਾਨ ਆਗੂ ਸ੍ਰੀ ਨਿਰਮਲ ਬੁੱਟਰ ਨੂੰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਆਪਣੇ ਸੰਬੋਧਨ ਵਿੱਚ ਬੋਲਦੀਆਂ ਜਸਪਾਲ ਮਸੀਹ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਮਸੀਹ ਭਾਈਚਾਰੇ ਨੂੰ ਆਪਣੇ ਹੱਕ ਨੂੰ ਲੇਣ ਲਈ ਇੱਕਠੇ ਅਤੇ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਪਿੰਡ ਪਿੰਡ ਘਰ ਘਰ ਪੁਹਚਾਉਣ ਲਈ ਸਹਿਯੋਗ ਕਰਕੇ ਜੂੜ ਕੇ ਰਾਜਸਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ 79 ਸਾਲ ਹੋ ਚੁੱਕੇ ਹਨ। ਪਰ ਅੱਜ ਪੰਜਾਬ ਅਤੇ ਦੇਸ਼ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਅਤੇ ਹੋਰਾ ਨੇ ਮਸੀਹ ਭਾਈਚਾਰੇ , ਅਤੇ ਦਲਿਤਾਂ, ਗਰੀਬਾ ਨੂੰ ਵੋਟ ਬੈਂਕ ਵਜੋ ਇਸਤੇਮਾਲ ਕੀਤਾ ਅਤੇ ਹਮੇਸਾ ਹੀ ਮਤਰਈ ਮਾਂ ਵਾਲਾ ਸਲੂਕ ਕੀਤਾ ਅੱਜ ਤੱਕ ਨਾ ਹੀ ਮਸੀਹ ਭਾਈਚਾਰੇ ਦਾ ਕੋਈ ਵਿਧਾਇਕ ਬਣਾ ਸਕੀਆ ਨਾ ਹੀ ਐਮ ਪੀ ਬਣਾ ਸਕੀਆ ਹੈ ਜਿਸ ਕਾਰਨ ਮਸੀਹ ਭਾਈਚਾਰਾ ਆਰਥਿਕ, ਰਾਜਨੀਤਕ, ਸਮਾਜਿਕ ਤੌਰ ਤੇ ਬੁਹਤ ਪੱਛੜਿਆ ਹੋਇਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪਾਸਟਰ ਰਾਜਪਾਲ ਮਸੀਹ, ਪਾਸਟਰ ਸਟੀਫਨ ਜੀ, ਬਿਸ਼ਪ ਲਾਲ ਮਸੀਹ, ਪਾਸਟਰ ਸਤਨਾਮ ਮਸੀਹ ਚੋਗਾਵਾ, ਪਾਸਟਰ ਮਹਿੰਦਰ ਮਸੀਹ, ਪਾਸਟਰ ਸੋਨੂੰ ਜੀ, ਪਾਸਟਰ ਦਿਲਬਾਗ ਮਸੀਹ, ਪਾਸਟਰ ਗੁਰਦੀਪ ਸਿੰਘ, ਪਾਸਟਰ ਜੋਨ ਪੀਟਰ, ਬ੍ਰਦਰ ਸਿੰਕਦਰ ਦਾਨਿਏਲ, ਪਾਸਟਰ ਜਾਗੀਰ ਮਸੀਹ ਅਤੇ ਹੋਰ ਹਾਜ਼ਿਰ ਸਨ।
