ਨੀਟ ਪੇਪਰ ਲੀਕ ’ਤੇ ਰਾਘਵ ਚੱਢਾ ਨੇ ਕਿਹਾ ‘ਸੁਰਖੀਆਂ ਨਹੀਂ, ਹੱਲ ਦੇਣਾ ਸਾਡੀ ਜ਼ਿੰਮੇਵਾਰੀ’

0
Raghav

ਨੀਟ ਪੇਪਰ ਲੀਕ ’ਤੇ ਰਾਘਵ ਚੱਢਾ ਨੇ...

ਨਵੀਂ ਦਿੱਲੀ : ਨੀਟ ਪੇਪਰ ਲੀਕ ਮਾਮਲੇ ’ਤੇ ਦੇਸ਼ ਭਰ ਵਿੱਚ ਹੋਏ ਵਿਰੋਧ ਤੋਂ ਬਾਅਦ ਆਪਣੀ ਚੁੱਪ ਤੋੜਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਮੀਡੀਆ ਬਿਆਨਬਾਜ਼ੀ ਤੋਂ ਦੂਰੀ ਬਣਾਈ ਰੱਖੀ, ਕਿਉਂਕਿ ਇਸ ਮੁੱਦੇ ਦਾ ਹੱਲ ਸਿਆਸੀ ਬਿਆਨਾਂ ਨਾਲ ਨਹੀਂ, ਸਗੋਂ ਸੰਸਥਾਗਤ ਸੁਧਾਰਾਂ ਨਾਲ ਸੰਭਵ ਹੈ। ਰਾਜ ਸਭਾ ਵਿੱਚ ਐਂਟੀ-ਪੇਪਰ ਲੀਕ ਕਾਨੂੰਨ ’ਤੇ ਚਰਚਾ ਦੌਰਾਨ ਚੱਢਾ ਨੇ ਕਿਹਾ ਕਿ ਵਿਰੋਧੀ ਧਿਰ ਤੋਂ ਸੱਤਾਧਾਰੀ ਧਿਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਬਦਲ ਗਈ ਹੈ।

ਉਨ੍ਹਾਂ ਕਿਹਾ, ‘ਪਹਿਲਾਂ ਮੇਰਾ ਕੰਮ ਸਵਾਲ ਪੁੱਛਣਾ ਸੀ, ਹੁਣ ਮੇਰੀ ਜ਼ਿੰਮੇਵਾਰੀ ਹੱਲ ਦੇਣਾ ਹੈ।’ ਉਨ੍ਹਾਂ ਆਪਣੀ ਚੁੱਪ ਬਾਰੇ ਹੋਈ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਉਦੋਂ ਹੀ ਬੋਲਣਾ ਚਾਹੁੰਦੇ ਸਨ ਜਦੋਂ ਸਰਕਾਰ ਕੋਲ ਪੇਪਰ ਲੀਕ ਨਾਲ ਨਜਿੱਠਣ ਲਈ ਠੋਸ ਰੂਪ-ਰੇਖਾ ਤਿਆਰ ਹੋਵੇ। ਉਨ੍ਹਾਂ ਕਿਹਾ, ‘ਮੈਨੂੰ ਸੁਰਖੀਆਂ ਜਾਂ ਟੀਵੀ ਕੈਮਰਿਆਂ ਸਾਹਮਣੇ ਆਉਣ ਦੀ ਲੋੜ ਨਹੀਂ। ਮੈਂ ਸੰਸਦ ਵਿੱਚ ਉਦੋਂ ਹੀ ਬੋਲਣਾ ਚਾਹੁੰਦਾ ਸੀ ਜਦੋਂ ਸਿਸਟਮ ਨੂੰ ਠੀਕ ਕਰਨ ਲਈ ਹੱਲ ਮੌਜੂਦ ਹੋਵੇ।’

ਰਾਘਵ ਚੱਢਾ ਨੇ ਕਿਹਾ ਕਿ ਪੇਪਰ ਲੀਕ ਵਰਗੀਆਂ ਸਮੱਸਿਆਵਾਂ ਦਾ ਹੱਲ ‘ਮੀਡੀਆ ਸਾਊਂਡਬਾਈਟਸ’ ਨਾਲ ਨਹੀਂ, ਸਗੋਂ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਵਿੱਚ ਢਾਂਚਾਗਤ ਸੁਧਾਰਾਂ ਰਾਹੀਂ ਹੀ ਸੰਭਵ ਹੈ। ਉਨ੍ਹਾਂ ਨੀਟ ਪੇਪਰ ਲੀਕ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੀ ਨਿਰਾਸ਼ਾ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ, ‘ਤੁਹਾਡਾ ਗੁੱਸਾ ਜਾਇਜ਼ ਹੈ, ਤੁਹਾਡੀਆਂ ਭਾਵਨਾਵਾਂ ਜਾਇਜ਼ ਹਨ ਅਤੇ ਤੁਹਾਡਾ ਦੁੱਖ ਵੀ ਜਾਇਜ਼ ਹੈ।’

Leave a Reply

Your email address will not be published. Required fields are marked *