ਜਨਹਿਤ ਸਮਿਤੀ ਪਟਿਆਲਾ ਵੱਲੋਂ ਸਹਾਰਾ ਹਸਪਤਾਲ ਨਾਲ਼ ਮਿਲ ਕੇ ਲਗਾਇਆ ਗਿਆ

ਪਟਿਆਲ਼ਾ (ਰਾਜਿੰਦਰ ਸਿੰਘ ਥਿੰਦ)
ਵਿਸ਼ਾਲ ਮੈਡੀਕਲ ਚੈੱਕਅਪ ਕੈਂਪ l
ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿਖੇ ਬਹੁਤ ਵੱਡਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ l ਇਸ ਮੈਡੀਕਲ ਚੈਕਅਪ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਸਹਾਰਾ ਮਲਟੀਪੈਸ਼ੈਲਟੀ ਹਸਪਤਾਲ ਪਟਿਆਲਾ ਦੀ ਟੀਮ ਪਹੁੰਚੀ l ਕੈਂਪ ਨੂੰ ਲਗਵਾਉਣ ਦੇ ਵਿੱਚ ਫਿਟਨੈਸ ਕਲੱਬ ਪਟਿਆਲਾ ਦੀ ਟੀਮ ਅਤੇ ਸਿੰਮੀ ਭੰਗੜਾ ਅਕੈਡਮੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ l ਇਸ ਕੈਂਪ ਦੇ ਵਿੱਚ ਡਾਕਟਰ ਅਸ਼ੋਕ ਜੋਸ਼ੀ ਦੀ ਟੀਮ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ l ਇਸ ਦੇ ਨਾਲ ਹੀ ਖੂਨ ਦੇ ਟੈਸਟ ,ਸ਼ੂਗਰ ਬਲੱਡ ਟੈਸਟ, ਬਲੱਡ ਪ੍ਰੈਸ਼ਰ ਅਤੇ ਰਜਿੰਦਰਾ ਹਸਪਤਾਲ ਦੀ ਟੀਮ ਵੱਲੋਂ ਅੱਖਾਂ ਦੀ ਮੁਫਤ ਜਾਂਚ ਵੀ ਕੀਤੀ ਗਈ l ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਅਸ਼ੋਕ ਜੋਸ਼ੀ ਨੇ ਦੱਸਿਆ ਕਿ ਸਾਨੂੰ ਆਪਣੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਰੀਰ ਦੇ ਵਿੱਚ ਹੋ ਰਹੀਆਂ ਅਲਾਮਤਾਂ ਬਾਰੇ ਪਤਾ ਲੱਗ ਸਕੇ l ਇਸ ਮੌਕੇ ਡਾਕਟਰ ਪੁਰਸ਼ੋਤਮ ਸਿੰਗਲਾ ਜੀ ਨੇ ਸੰਸਥਾ ਜਨਹਿਤ ਸਮਿਤੀ ਬਾਰੇ ਬੋਲਦਿਆਂ ਕਿਹਾ ,ਕਿ ਅੱਜ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਉਹਨਾਂ ਵੱਲੋਂ ਸਿਹਤ ਨੂੰ ਤੰਦਰੁਸਤ ਰੱਖਣ ਲਈ ਨਿਯਮਤ ਰੂਪ ਦੇ ਵਿੱਚ ਸੈਰ, ਚੰਗਾ ਖਾਣ ਪੀਣ ਅਤੇ ਬੰਦ ਪੈਕਟ ਖਾਣਾ ਖਾਣ ਤੋਂ ਗੁਰੇਜ ਕਰਨ ਲਈ ਦੱਸਿਆ ਗਿਆ l ਇਸ ਮੌਕੇ ਸੰਸਥਾ ਦੇ ਜੁਆਇੰਟ ਸਕੱਤਰ ਸਰਦਾਰ ਜਗਤਾਰ ਸਿੰਘ ਜੱਗੀ ਵੱਲੋਂ ਸੰਸਥਾ ਦੇ ਕੰਮਾਂ ਬਾਰੇ ਦੱਸਦਿਆਂ ਕਿਹਾ ਗਿਆ ਕਿ ਸੰਸਥਾ ਹਰੇਕ ਫੀਲਡ ਦੇ ਵਿੱਚ ਸੇਵਾ ਲਈ ਤਤਪਰ ਹੈ l ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਤੁਸੀਂ ਸੰਸਥਾ ਦੇ ਮੈਂਬਰ ਬਣੋ ਅਤੇ ਆਪਾਂ ਰਲ ਮਿਲ ਕੇ ਲੋਕਾਂ ਦੀ ਸੇਵਾ ਕਰੀਏ l ਇਸ ਮੌਕੇ ਚਮਨ ਲਾਲ ਗਰਗ ਜੀ ਜੀ ਵੱਲੋਂ ਦੱਸਿਆ ਗਿਆ ਕਿ ਅਸੀਂ ਹਰੇਕ ਮਹੀਨੇ ਚਾਰ ਵਾਰ ਮੈਡੀਕਲ ਚੈਕ ਅਪ ਕੈਂਪ ਲਵਾਉਦੇ ਹਾਂ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ,ਕਿ ਅਸੀਂ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰੀਏ l ਉਹਨਾਂ ਦੱਸਿਆ ਕਿ ਸੰਸਥਾ ਛੇਤੀ ਹੀ ਰਾਏਪੁਰ ਮੰਡਲਾ ਵਿਖੇ ਓਲਡ ਏਜ ਹੋਮ ਬਣਾਉਣ ਜਾ ਰਹੀ ਹੈl ਜਿਸ ਵਿੱਚ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਤੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ,ਕਿ ਤੁਸੀਂ ਸਾਨੂੰ ਇਸ ਓਲਡ ਏਜ ਹੋਮ ਬਣਾਉਣ ਵਿੱਚ ਮਦਦ ਕਰੋ ਤਾਂ ਜੋ ਬੇਸਹਾਰਾ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਹਾਰਾ ਮਿਲ ਸਕੇl ਇਸ ਮੌਕੇ ਸੰਸਥਾ ਦੇ ਫਾਊਂਡਰ ਪਰਿਵਾਰ ਵਿੱਚੋਂ ਅਨਿਲ ਭਾਰਤੀ ਜੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਅਤੇ ਸੰਸਥਾ ਜਨ ਹਿਤਸਮਿਤੀ ਦੇ ਮੈਂਬਰ ਬਣਨਾ ਚਾਹੀਦਾ ਹੈ,ਤਾਂ ਜੋ ਸਮਾਜ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਸਕੇl ਇਸ ਮੌਕੇ ਪਹੁੰਚੀਆਂ ਵਿੱਚ ਡਾਕਟਰ ਰਕੇਸ਼ ਚਿਲਾਨਾ,ਹੈਪੀ ਵਰਮਾ, ਜਗਜੀਤ ਸਿੰਘ, ਰਣਜੀਤ ਸਿੰਘ, ਸਿਮੀ ਭਾਟੀਆ, ਡਾਕਟਰ ਸਨਮੀਤ ,ਡਾਕਟਰ ਰਣਜੀਤ , ਫਿਟਨੈਸ ਕਲੱਬ ਤੋਂ ਹੈਪੀ ਵਰਮਾ, ਤਰਨਜੋਤ ਸਿੰਘ, ਸਤੀਸ਼ ਜੋਸ਼ੀ, ਗਗਨਦੀਪ ਸਿੰਘ ,ਜੀ ਐਸ ਗਰੇਵਾਲ, ਜੀਐਸ ਉਬਰਾਏ,ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏl
