ਪੈਲੇਟ ਗਨ ਵਿਵਾਦ ’ਤੇ ਸੀ. ਆਰ. ਪੀ. ਐਫ਼. ਡੀ.ਜੀ. ਨੇ ਜਵਾਨਾ ਨੂੰ ਕਿਹਾ ‘ਮੈਂ ਦੇਖ ਲਵਾਂਗਾ’

0
DG

ਪੈਲੇਟ ਗਨ ਵਿਵਾਦ ’ਤੇ ਸੀ. ਆਰ. ਪੀ. ਐਫ਼. ਡੀ.ਜੀ. ਨੇ ਜਵਾਨਾ...

ਨਵੀਂ ਦਿੱਲੀ : ਨੀਟ ਪੇਪਰ ਲੀਕ ਵਿਰੁੱਧ ਸੰਸਦ ਮਾਰਚ ਦੌਰਾਨ ਪੈਲੇਟ ਗਨ ਦੇ ਇਸਤੇਮਾਲ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਸੀਆਰਪੀਐਫ ਦੇ ਮਹਾਨਿਰਦੇਸ਼ਕ (ਡੀਜੀ) ਜੀ.ਪੀ. ਸਿੰਘ ਨੇ ਜਵਾਨਾਂ ਨੂੰ ਨਿਡਰ ਹੋ ਕੇ ਡਿਊਟੀ ਨਿਭਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਹਿੱਤ, ਫੋਰਸ ਦੇ ਹਿੱਤ ਅਤੇ ਰਾਸ਼ਟਰ ਹਿੱਤ ਵਿੱਚ ਡਿਊਟੀ ਦੌਰਾਨ ਲਏ ਗਏ ਹਰ ਫ਼ੈਸਲੇ ਅਤੇ ਕੀਤੀ ਗਈ ਹਰ ਕਾਰਵਾਈ ਦੀ ਜ਼ਿੰਮੇਵਾਰੀ ਉਹ ਖੁਦ ਲੈਣਗੇ।

ਸੀਆਰਪੀਐਫ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡੀਜੀ ਜੀ.ਪੀ. ਸਿੰਘ ਨੇ ਕਿਹਾ ਕਿ ਆਪਰੇਸ਼ਨਲ ਬਟਾਲੀਅਨਾਂ ਅਤੇ ਕਾਨੂੰਨ-ਵਿਵਸਥਾ ਸੰਭਾਲ ਰਹੀਆਂ ਇਕਾਈਆਂ ਦੇ ਜਵਾਨਾਂ ਨੂੰ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਨੀਟ ਪੇਪਰ ਲੀਕ ਦੇ ਵਿਰੋਧ ਵਿੱਚ ਸੰਸਦ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕੀਤੀ ਗਈ ਪੁਲਿਸ ਕਾਰਵਾਈ ਦੌਰਾਨ ਰੈਪਿਡ ਐਕਸ਼ਨ ਫੋਰਸ (ਆਰਏਐਫ) ਵੱਲੋਂ ਪੈਲੇਟ ਗਨ ਦੀ ਵਰਤੋਂ ਕੀਤੀ ਗਈ ਸੀ। ਇਸ ਦੌਰਾਨ ਤਿੰਨ ਤੋਂ ਪੰਜ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ, ਜਿਸ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਅਤੇ ਕਾਨੂੰਨੀ ਵਿਵਾਦ ਦਾ ਰੂਪ ਧਾਰ ਲਿਆ।

ਸੂਤਰਾਂ ਅਨੁਸਾਰ ਸੀਆਰਪੀਐਫ ਦੀ ਅੰਦਰੂਨੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਰਏਐਫ ਨੇ ਕਾਰਵਾਈ ਦੌਰਾਨ ਸਾਰੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀ) ਦੀ ਪਾਲਣਾ ਕੀਤੀ ਸੀ। ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ, ਫਿਰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ। ਜਦੋਂ ਇਹ ਉਪਾਅ ਅਸਰਦਾਰ ਨਾ ਰਹੇ ਤਾਂ ਹੀ ਪੈਲੇਟ ਗਨ ਦੀ ਵਰਤੋਂ ਕੀਤੀ ਗਈ।

ਜਾਂਚ ਮੁਤਾਬਕ ਪੈਲੇਟ ਗਨ ਦੀ ਵਰਤੋਂ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਡੀਸੀਪੀ/ਏਸੀਪੀ ਤੋਂ ਲਿਖਤੀ ਮਨਜ਼ੂਰੀ ਵੀ ਲਈ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਜਾਂਚ ਤੋਂ ਬਾਅਦ ਆਰਏਐਫ ਦੇ ਜਵਾਨਾਂ ਖ਼ਿਲਾਫ਼ ਮਾਮਲਾ ਦਰਜ ਹੋਣ ਦੀ ਸੰਭਾਵਨਾ ਘੱਟ ਹੈ। ਜੇਕਰ ਕੋਈ ਕੇਸ ਦਰਜ ਵੀ ਹੁੰਦਾ ਹੈ ਤਾਂ ਮੁਕੱਦਮਾ ਚਲਾਉਣ ਲਈ ਸੀਆਰਪੀਐਫ ਦੇ ਡੀਜੀ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।

Leave a Reply

Your email address will not be published. Required fields are marked *