ਮੋਬਾਈਲ ਵੀਡੀਓ ਤੇ ਸੋਸ਼ਲ ਮੀਡੀਆ ਪੋਸਟਾਂ ਨਾਲ ਈਰਾਨ ਨੂੰ ਮਿਲ ਸਕਦੀ ਹੈ ਖੁਫੀਆ ਜਾਣਕਾਰੀ

0
Us army

ਮੋਬਾਈਲ ਵੀਡੀਓ ਤੇ ਸੋਸ਼ਲ ਮੀਡੀਆ ਪੋਸਟਾਂ...

ਵਾਸ਼ਿੰਗਟਨ : ਮੱਧ ਪੂਰਬ ਵਿੱਚ ਤਾਇਨਾਤ ਅਮਰੀਕੀ ਫੌਜ ਦੇ ਇੱਕ ਸੀਨੀਅਰ ਕਮਾਂਡਰ ਨੇ ਫੌਜੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਮੋਬਾਈਲ ਫੋਨਾਂ ਰਾਹੀਂ ਸ਼ੇਅਰ ਕੀਤੀਆਂ ਵੀਡੀਓਜ਼, ਤਸਵੀਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਈਰਾਨ ਨੂੰ ਅਮਰੀਕੀ ਫੌਜੀ ਟਿਕਾਣਿਆਂ ਦੀ ਪਛਾਣ ਕਰਨ ਅਤੇ ਹਮਲਿਆਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਕੁਝ ਤਾਇਨਾਤ ਫੌਜੀਆਂ ਤੋਂ ਜਲਦੀ ਹੀ ਮੋਬਾਈਲ ਫੋਨ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ, ਮੋਬਾਈਲ ਸੰਚਾਰ ‘ਤੇ ਸੰਭਾਵਿਤ ਪਾਬੰਦੀ ਮੱਧ ਪੂਰਬ ਵਿੱਚ ਤਾਇਨਾਤ ਹਜ਼ਾਰਾਂ ਅਮਰੀਕੀ ਫੌਜੀਆਂ ਲਈ ਨਵੀਂ ਚੁਣੌਤੀ ਬਣ ਸਕਦੀ ਹੈ, ਕਿਉਂਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ ਅਤੇ ਆਪਣੀ ਸੁਰੱਖਿਆ ਦੀ ਜਾਣਕਾਰੀ ਦੇਣ ਲਈ ਮੋਬਾਈਲ ਫੋਨਾਂ ‘ਤੇ ਨਿਰਭਰ ਹਨ।

28 ਜੁਲਾਈ ਨੂੰ ਲਿਖੇ ਪੱਤਰ ਵਿੱਚ ਯੂਐਸ ਸੈਂਟਰਲ ਕਮਾਂਡ (CENTCOM) ਦੇ ਮੁਖੀ ਐਡਮਿਰਲ ਬ੍ਰੈਡ ਕੂਪਰ ਨੇ ਕਿਹਾ ਕਿ ਈਰਾਨ ਖੁੱਲ੍ਹੇ ਸਰੋਤਾਂ (Open Source Intelligence) ਤੋਂ ਮਿਲਣ ਵਾਲੀ ਜਾਣਕਾਰੀ ਦਾ ਲਾਭ ਚੁੱਕ ਰਿਹਾ ਹੈ। ਉਨ੍ਹਾਂ ਮੁਤਾਬਕ, ਈਰਾਨੀ ਏਜੰਸੀਆਂ ਖ਼ਬਰਾਂ, ਸੋਸ਼ਲ ਮੀਡੀਆ ਪੋਸਟਾਂ, ਫੋਟੋਆਂ ਅਤੇ ਫੌਜੀਆਂ ਵੱਲੋਂ ਸਾਂਝੀਆਂ ਕੀਤੀਆਂ ਵੀਡੀਓਜ਼ ਦਾ ਵਿਸ਼ਲੇਸ਼ਣ ਕਰਕੇ ਇਹ ਪਤਾ ਲਗਾਉਂਦੀਆਂ ਹਨ ਕਿ ਉਨ੍ਹਾਂ ਦੇ ਹਮਲੇ ਕਿੰਨੇ ਸਫਲ ਜਾਂ ਅਸਫਲ ਰਹੇ।

ਐਡਮਿਰਲ ਕੂਪਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਇਸ ਤਰ੍ਹਾਂ ਦੀ ਓਪਨ-ਸੋਰਸ ਖੁਫੀਆ ਜਾਣਕਾਰੀ ਦੀ ਕੀਮਤ ਖਾੜੀ ਖੇਤਰ ਵਿੱਚ ਤਾਇਨਾਤ ਅਮਰੀਕੀ ਫੌਜੀਆਂ ਅਤੇ ਨਾਗਰਿਕਾਂ ਦੀਆਂ ਜਾਨਾਂ ਨਾਲ ਚੁਕਾਈ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੰਵੇਦਨਸ਼ੀਲ ਜਾਣਕਾਰੀ ਦੀ ਸਾਂਝ ‘ਤੇ ਸਖ਼ਤ ਨਿਗਰਾਨੀ ਅਤੇ ਡਿਜ਼ੀਟਲ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨਾ ਫੌਜੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *