ਮੰਗਾਂ ਦਾ ਹੱਲ ਨਾਂ ਕਰਨ ਦੇ ਰੋਸ ਵਜੋਂ ਦਰਜਾਚਾਰ ਮੁਲਾਜਮਾਂ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦਫਤਰ ਅੱਗੇ ਕੜਕਦੀ ਗਰਮੀ ਵਿੱਚ ਲਾਇਆ ਧਰਨਾ

0

ਪਟਿਆਲਾ 8ਜੂਨ ( ਰਾਜਿੰਦਰ ਸਿੰਘ ਥਿੰਦ) ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਪਟਿਆਲਾ ਵੱਲੋਂ ਲਖਵਿੰਦਰ ਸਿੰਘ ਖਾਨਪੁਰ,ਦਿਆਲ ਸਿੰਘ ਸਿੱਧੂ,ਚਮਕੌਰ ਸਿੰਘ ਧਾਰੋਕੀ, ਗੁਰਮੀਤ ਸਿੰਘ ਪੇਦਨ ਦੀ ਅਗਵਾਈ ਵਿੱਚ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਰੌਣੀ ਫਾਰਮ ਪਟਿਆਲਾ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਰਸ਼ਨ ਸਿੰਘ ਬੇਲੂਮਾਜਰਾ ,ਜਸਵਿੰਦਰ ਸਿੰਘ ਸੌਜਾ,ਜਸਵੀਰ ਸਿੰਘ ਖੋਖਰ, ਹਰਦੇਵ ਸਿੰਘ ਸਮਾਣਾ, ਨਾਥ ਸਿੰਘ ਬੁਜਰਕ, ਧਰਮਪਾਲ ਸਿੰਘ ਲੌਟ, ਗੁਰਜੰਟ ਸਿੰਘ ਛੰਨਾ , ਰਜਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ ਨਾਭਾ,ਆਦਿ ਨੇ ਦੱਸਿਆ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਕੱਚੇ ਕਾਮਿਆਂ ਦੀ ਸੀਨੀਅਰਤਾ ਸੂਚੀ ਨਹੀਂ ਬਣਾਈ ਜਾ ਰਹੀ, ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਦੀਆਂ ਉਜਰਤਾਂ ਵਿੱਚ ਇਕ ਮਈ ਤੋਂ ਕੀਤਾ ਗਿਆ 15% ਵਾਧਾ ਲਾਗੂ ਨਹੀਂ ਕੀਤਾ ਜਾ ਰਿਹਾ ਕੱਚੇ ਮੁਲਾਜ਼ਮਾ ਨੂੰ ਤਨਖਾਹ ਹਰ ਮਹੀਨੇ 17 ਤੋਂ 20 ਤਰੀਕ ਤੱਕ ਦਿੱਤੀ ਜਾ ਰਹੀ ਹੈ ਜਦੋਂ ਕਿ ਕਿਰਤ ਕਾਨੂੰਨ ਮੁਤਾਬਕ ਕੱਚੇ ਕਾਮਿਆ ਦੀ ਤਨਖਾਹ 7 ਤਾਰੀਖ ਤੋਂ ਪਹਿਲਾਂ ਦੇਣੀ ਬਣਦੀ ਹੈ ਅਤੇ 10 ਸਾਲ ਬਾਅਦ ਸੈਮੀ ਸਕਿਲਡ,15 ਸਾਲ ਬਾਅਦ ਸਕਿਲਡ ਅਨੁਸਾਰ ਤਨਖਾਹ ਚ ਵਾਧਾ ਨਹੀਂ ਕੀਤਾ ਜਾ ਰਿਹਾ,ਰੈਗੂਲਰ ਦਰਜਾ ਚਾਰ ਮੁਲਾਜ਼ਮਾਂ ਦੇ ਪੇ ਕਮਿਸ਼ਨ ਦੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ ਜਦੋਂ ਕਿ ਉੱਚ ਅਧਿਕਾਰੀਆਂ ਦੇ ਬਕਾਏ ਦਿੱਤੇ ਜਾ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮ ਆਪਣੀਆਂ ਮੰਗਾਂ ਸਬੰਧੀ ਦਫਤਰ ਜਾਂਦੇ ਹਨ ਤਾਂ ਉਨਾ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ ਜਿਸ ਕਾਰਨ ਪਸੂ ਪਾਲਣ ਵਿਭਾਗ ਚ ਕੰਮ ਕਰਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਅੱਜ ਰੋਸ ਧਰਨਾ ਦਿੱਤਾ ਗਿਆ ਜਿਸ ਦੇ ਦਬਾਅ ਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਡਿਪਟੀ ਡਾਇਰੈਕਟਰ ਵੱਲੋਂ ਜਥੇਬੰਦੀ ਨਾਲ਼ ਮੀਟਿੰਗ ਕਰਕੇ ਮੰਗਾਂ ਦਾ ਸਥਾਈ ਹੱਲ ਕੀਤਾ ਜਾਵੇਗਾ।

 ਧਰਨੇ ਚ ਪਹੁੰਚੇ ਹਰਜਿੰਦਰ ਸਿੰਘ ਜਿੰਦੂ, ਹਰਪਾਲ ਸਿੰਘ, ਹਰਬੰਸ ਸਿੰਘ ਪੇਦਰ, ਸ਼ਰਮਾ ਭੀਲੋਵਾਲ, ਨਰੇਸ ਕੁਮਾਰ ਪਟਿਆਲਾ, ਮਹਿੰਦਰ ਸਿੰਘ ਕਾਠਮੱਠੀ, ਮਨਪ੍ਰੀਤ ਸਿੰਘ ਮਨੀ ਕੁਲੇਮਾਜਰਾ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ 16 ਜੂਨ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅੱਜ ਦੇ ਇੱਕਠ ਵਲੋ ਇਕ ਵਿਸ਼ੇਸ਼ ਮਤਾ ਪਾਸ ਕਰਕੇ ਸਹਾਇਕ ਲਾਈਨਮੈਨ ਤੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਤਸੱਦਦ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਤਸ਼ਦਦ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *