ਭਾਰਤ-ਯੂਕਰੇਨ ਵਿਚਾਲੇ ਗੱਲਬਾਤ ਤੋਂ ਬਾਅਦ ਯੂਕਰੇਨ ਨੇ ਵਿਵਾਦਤ ਬਿਆਨ ਹਟਾਇਆ

0
Jai shankar

ਭਾਰਤ-ਯੂਕਰੇਨ ਵਿਚਾਲੇ ਗੱਲਬਾਤ ਤੋਂ...

ਕੀਵ/ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬਿਹਾ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਯੂਕਰੇਨ ਨੇ ਬਲੈਕ ਸੀ ਵਿੱਚ ਭਾਰਤੀ ਮਲਾਹਾਂ ਸਬੰਧੀ ਭਾਰਤ ਦੀ ਐਡਵਾਈਜ਼ਰੀ ਦੀ ਆਲੋਚਨਾ ਕਰਨ ਵਾਲਾ ਆਪਣਾ ਬਿਆਨ ਹਟਾ ਦਿੱਤਾ ਹੈ। ਭਾਰਤ ਵਿੱਚ ਯੂਕਰੇਨ ਦੇ ਦੂਤਾਵਾਸ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਬਲੈਕ ਸੀ ਦੀ ਸਥਿਤੀ ’ਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਲਈ ਕੀਤੀ ਗਈ ਅਪੀਲ ਦਾ ਕੋਈ ਜਵਾਬ ਨਹੀਂ ਮਿਲਿਆ। ਬਿਆਨ ਵਿੱਚ ਹੋਰਮੁਜ਼ ਜਲਡਮਰੂਮੱਧ ਅਤੇ ਬਲੈਕ ਸੀ ਲਈ ਭਾਰਤ ਵੱਲੋਂ ਜਾਰੀ ਵੱਖ-ਵੱਖ ਐਡਵਾਈਜ਼ਰੀਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਭਾਰਤ ਨੇ ਪੱਛਮੀ ਏਸ਼ੀਆ ਦੇ ਅੰਤਰਰਾਸ਼ਟਰੀ ਸਮੁੰਦਰੀ ਮਾਰਗ ਰਾਹੀਂ ਗੁਜ਼ਰਨ ਵਾਲੇ ਜਹਾਜ਼ਾਂ ’ਤੇ ਭਾਰਤੀ ਨਾਗਰਿਕਾਂ ਦੀ ਤਾਇਨਾਤੀ ਨਾ ਕਰਨ ਦੀ ਸਲਾਹ ਦਿੱਤੀ ਸੀ। ਜਦਕਿ ਬਲੈਕ ਸੀ ਲਈ ਜਾਰੀ ਐਡਵਾਈਜ਼ਰੀ ਵਿੱਚ ਮਲਾਹਾਂ ਨੂੰ ਉੱਥੇ ਕੰਮ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੌਰਾਨ ਕਾਲੇ ਸਾਗਰ ਅਤੇ ਆਸ-ਪਾਸ ਦੇ ਸਮੁੰਦਰੀ ਖੇਤਰਾਂ ਵਿੱਚ ਵਪਾਰਕ ਜਹਾਜ਼ਾਂ ’ਤੇ ਹੋਏ ਹਮਲਿਆਂ ਵਿੱਚ ਘੱਟੋ-ਘੱਟ ਪੰਜ ਭਾਰਤੀ ਮਲਾਹਾਂ ਦੀ ਮੌਤ ਹੋ ਗਈ ਸੀ, ਜਦਕਿ ਕੁਝ ਅਜੇ ਵੀ ਲਾਪਤਾ ਹਨ। ਇਸ ਤੋਂ ਇਲਾਵਾ ਯੂਕਰੇਨ ਦੇ ਚੋਰਨੋਮੋਰਸਕ ਬੰਦਰਗਾਹ ’ਤੇ ਖੜ੍ਹੇ ’ਐੱਮਵੀ ਅਮੀਰ-1’ ਜਹਾਜ਼ ’ਤੇ 13 ਭਾਰਤੀ ਮਲਾਹ ਅਜੇ ਵੀ ਫਸੇ ਹੋਏ ਹਨ।

Leave a Reply

Your email address will not be published. Required fields are marked *