ਭਾਰਤ ਨੂੰ ਇੱਕ ਦਿਨ ਵਿੱਚ ਮਿਲੇ 6 ਤਗ਼ਮੇ, ਅਸਮਿਤਾ ਤੇ ਹਰਸ਼ ਨੇ ਜਿੱਤੇ ਗੋਲਡ ਮੈਡਲ

0
comonwelth

ਭਾਰਤ ਨੂੰ ਇੱਕ ਦਿਨ ਵਿੱਚ ਮਿਲੇ 6 ਤਗ਼ਮੇ...

ਗਲਾਸਗੋ : ਕਾਮਨਵੈਲਥ ਖੇਡਾਂ ਦੇ ਅੱਠਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 6 ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਵਿੱਚ 2 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਜੂਡੋ ਵਿੱਚ ਅਸਮਿਤਾ ਡੇ ਨੇ ਇਤਿਹਾਸ ਰਚਦਿਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੂੰ ਇਸ ਖੇਡ ਦਾ ਪਹਿਲਾ ਸੋਨ ਤਗਮਾ ਦਿਵਾਇਆ।

ਉਨ੍ਹਾਂ ਤੋਂ ਸਿਰਫ਼ 15 ਮਿੰਟ ਬਾਅਦ ਹਰਸ਼ ਸਿੰਘ ਨੇ ਵੀ ਸੋਨ ਤਗਮਾ ਜਿੱਤ ਕੇ ਭਾਰਤ ਦੀ ਖੁਸ਼ੀ ਦੋਗੁਣੀ ਕਰ ਦਿੱਤੀ। ਇਸੇ ਮੁਕਾਬਲੇ ਵਿੱਚ ਯਾਮਿਨੀ ਮੌਰਿਆ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਜੂਡੋ ਵਿੱਚ ਭਾਰਤ ਨੇ ਕੁੱਲ 3 ਤਗਮੇ ਹਾਸਲ ਕੀਤੇ।

ਨੀਰਜ ਚੋਪੜਾ ਚਾਂਦੀ ਤੇ ਯਸ਼ਵੀਰ ਸਿੰਘ ਨੇ ਜਿੱਤਿਆ ਕਾਂਸੀ ਤਗ਼ਮਾ

ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 85.83 ਮੀਟਰ ਦੀ ਸਰਵੋਤਮ ਥ੍ਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੇ ਹੀ ਯਸ਼ਵੀਰ ਸਿੰਘ ਨੇ 85.41 ਮੀਟਰ ਦੀ ਨਿੱਜੀ ਸਰਵੋਤਮ ਥ੍ਰੋਅ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਜਦਕਿ ਸ਼੍ਰੀਲੰਕਾ ਦੇ ਰੁਮੇਸ਼ ਪਥਿਰਾਜੇ ਨੇ 89.75 ਮੀਟਰ ਦੀ ਥ੍ਰੋਅ ਨਾਲ ਸੋਨ ਤਗਮਾ ਜਿੱਤਿਆ।

ਐਥਲੈਟਿਕਸ ਵਿੱਚ ਤੇਜਸਵਿਨ ਸ਼ੰਕਰ ਨੇ ਡੈਕਾਥਲਾਨ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਉਹ ਕਾਮਨਵੈਲਥ ਖੇਡਾਂ ਦੇ ਇਸ ਇਵੈਂਟ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਹਨ। ਹੁਣ ਤੱਕ ਭਾਰਤ ਦੇ ਖਾਤੇ ਵਿੱਚ 5 ਸੋਨ, 12 ਚਾਂਦੀ ਅਤੇ 6 ਕਾਂਸੀ ਸਮੇਤ ਕੁੱਲ 23 ਤਗਮੇ ਹੋ ਚੁੱਕੇ ਹਨ। ਭਾਰਤ ਇਸ ਵੇਲੇ ਮੈਡਲ ਟੇਬਲ ਵਿੱਚ 10ਵੇਂ ਸਥਾਨ ’ਤੇ ਕਾਬਜ਼ ਹੈ।

ਬਾਕਸਿੰਗ ਵਿੱਚ ਭਾਰਤ ਦੇ 10 ਖਿਡਾਰੀ ਫਾਈਨਲ ਵਿੱਚ

ਗਲਾਸਗੋ : ਕਾਮਨਵੈਲਥ ਖੇਡਾਂ ਵਿੱਚ ਭਾਰਤੀ ਬਾਕਸਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਸਾਰੇ 10 ਮੁੱਕੇਬਾਜ਼ ਫਾਈਨਲ ਵਿੱਚ ਪਹੁੰਚ ਗਏ ਹਨ ਅਤੇ ਹੁਣ ਉਹ ਸੋਨੇ ਦੇ ਤਗਮੇ ਲਈ ਮੁਕਾਬਲਾ ਕਰਨਗੇ।ਮਹਿਲਾ ਵਰਗ ਵਿੱਚ ਪ੍ਰੀਤੀ ਪਵਾਰ (54 ਕਿਲੋ), ਸਾਕਸ਼ੀ ਚੌਧਰੀ (51 ਕਿਲੋ), ਜੈਸਮੀਨ ਲੰਬੋਰੀਆ (57 ਕਿਲੋ), ਅਰੁੰਧਤੀ ਚੌਧਰੀ (70 ਕਿਲੋ), ਪ੍ਰਿਆ ਘੰਘਾਸ (60 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਫਾਈਨਲ ਵਿੱਚ ਥਾਂ ਬਣਾਈ ਹੈ।

ਪੁਰਸ਼ ਵਰਗ ਵਿੱਚ ਅੰਕੁਸ਼ ਪੰਘਾਲ (80 ਕਿਲੋ), ਜਾਦੂਮਣੀ ਸਿੰਘ (55 ਕਿਲੋ), ਸਚਿਨ ਸਿਵਾਚ (60 ਕਿਲੋ) ਅਤੇ ਨਰਿੰਦਰ ਬੇਰਵਾਲ (90+ ਕਿਲੋ) ਵੀ ਫਾਈਨਲ ਵਿੱਚ ਪਹੁੰਚ ਗਏ ਹਨ। ਭਾਰਤ ਦੇ ਸਾਰੇ 10 ਮੁੱਕੇਬਾਜ਼ਾਂ ਦੇ ਫਾਈਨਲ ਵਿੱਚ ਪਹੁੰਚਣ ਨਾਲ ਹੁਣ ਦੇਸ਼ ਨੂੰ ਬਾਕਸਿੰਗ ਵਿੱਚ ਕਈ ਸੋਨ ਤਗਮੇ ਜਿੱਤਣ ਦੀ ਉਮੀਦ ਹੈ।

Leave a Reply

Your email address will not be published. Required fields are marked *