ਤਨਖਾਹਾਂ ਨਾਂ ਮਿਲਣ ਕਾਰਨ ਜਲ ਸਪਲਾਈ ਕਾਮਿਆਂ ਨੇ ਕੀਤਾ ਐਕਸੀਅਨ ਖਿਲਾਫ ਰੋਸ ਪ੍ਰਦਰਸ਼ਨ

ਭਗਤਾ ਭਾਈਕਾ ਰਾਜਿੰਦਰਪਾਲ ਸ਼ਰਮਾ ) ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਬਠਿੰਡਾ ਵੱਲੋਂ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਵਿੱਚ ਮੰਡਲ ਨੰਬਰ 1 ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਨਾਂ ਦੇਣ ਕਾਰਨ ਐਕਸੀਅਨ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰਬਰ ਇੱਕ ਵੱਲੋਂ ਸਮੁੱਚੇ ਸਟਾਫ ਨੂੰ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੈਲੀ ਦੌਰਾਨ ਮੰਡਲ ਸੁਪਰਡੈਂਟ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਕਾਰਜਕਾਰੀ ਇੰਜੀਨੀਅਰ ਮੁੱਖ ਦਫਤਰ ਇਹਨਾਂ ਤਨਖਾਹਾਂ ਦੇ ਮਸਲਿਆਂ ਵਾਸਤੇ ਗੱਲਬਾਤ ਕਰਨ ਗਏ ਹਨ ਤੇ ਜਲਦੀ ਇਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਕਰਨ ਵਿੱਚ ਆਨਾਕਾਨੀ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਆਉਣ ਵਾਲੀ 17 ਜੂਨ ਨੂੰ ਦੁਬਾਰਾ ਰੋਸ ਰੈਲੀ ਕਰ ਲਈ ਮਜਬੂਰ ਹੋਵੇਗੀ । ਇਸ ਸਮੇਂ ਬੁਲਾਰਿਆਂ ਨੇ ਵੱਲੋਂ ਪਿਛਲੇ ਦਿਨੀਂ ਸਰਕਾਰ ਵੱਲੋਂ ਆਪਣੇ ਸ਼ਾਂਤੀਪੂਰਵਕ ਬੈਠੇ ਹੱਕ ਮੰਗਦੇ ਬੇਰੁਜ਼ਗਾਰ ਲਾਇਨਮੈਨਾਂ ਤੇ ਕੀਤੇ ਗਏ ਲਾਠੀਚਾਰਜ ਦੀ ਅਤੇ ਸੁਵਿਧਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਹੜਤਾਲ ਤੇ ਜਾਣ ਕਾਰਨ ਉਨ੍ਹਾਂ ਨੂੰ ਕੱਢੇ ਗਏ ਟਰਮੀਨੇਡ ਪੱਤਰਾਂ ਦੀ ਅਤੇ ਆਪਣੇ ਹੱਕਾਂ ਪ੍ਰਤੀ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਸੁਵਿਧਾ ਕੇਂਦਰ ਕਰਮਚਾਰੀਆਂ ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ । ਇਸ ਸਮੇਂ ਜਥੇਬੰਦੀ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਸੁਖਚੈਨ ਸਿੰਘ ਬਠਿੰਡਾ,ਧਰਮ ਸਿੰਘ ਕੋਠਾ ਗੁਰੂ, ਬਲਵਿੰਦਰ ਸਿੰਘ ਜਗਾ , ਰਾਮਰੱਖਾ ਜੌੜਕੀਆਂ,ਸੁਨੀਲ ਕੁਮਾਰ, ਗੁਰਚਰਨ ਸਿੰਘ ਜੌੜਕੀਆ , ਲਖਵੀਰ ਸਿੰਘ ਭਾਗੀਵਾਂਦਰ, ਗੁਰਜੰਟ ਸਿੰਘ ਮੌੜ, ਪਰਮਚੰਦ ਬਠਿੰਡਾ,ਹਰਪ੍ਰੀਤ ਸਿੰਘ ਸੀਵਰੇਜ਼ ਬੋਰਡ, ਜਗਦੀਪ ਸਿੰਘ ਫੂਸ ਮੰਡੀ , ਸੁਖਰਾਜ ਬੱਬੂ ਤਲਵੰਡੀ ਸਾਬੋ, ਬਲਜਿੰਦਰ ਚੁੱਗੇ ,ਬਲਵੀਰ ਭੱਟੀ, ਗੁਰਭੇਜ ਸਿੰਘ ਭੇਜੀ, ਪੂਰਨ ਸਿੰਘ ਬੀ ਐਂਡ ਆਰ,ਭੋਲਾ ਸਿੰਘ ਜੀਂਦਾ, ਜਗਤਾਰ ਸਿੰਘ ਜੰਡਾਂਵਾਲਾ, ਰੂਪ ਸਿੰਘ ਆਦਿ ਨੇ ਸੰਬੋਧਨ ਕੀਤਾ।
