ਮਾਡਰਨ ਵੈਲੀ ਖਾਨਪੁਰ ਦਾ ਵਫਦ ਐਸ.ਡੀ.ਓ. ਪਾਵਰਕਾਮ ਨੂੰ ਮਿਲਿਆ

0

ਖਰੜ,6 ਜੂਨ (ਅਵਤਾਰ ਸਿੰਘ):-ਮਾਡਰਨ ਵੈਲੀ ਖਾਨਪੁਰ ਵਿਚ ਬਿਜਲੀ ਅਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮਾਡਰਨ ਵੈਲੀ ਖਾਨਪੁਰ ਦੀ ਆਰ.ਡਬਲਯੂ.ਐਸ. ਦੇ ਵਫਦ ਵਲੋਂ ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਅਧੀਨ ਸਕੱਤਰ ਨਰਿੰਦਰ ਸਿੰਘ ਭੱਟੀ ਦੀ ਅਗਵਾਈ ਵਿਚ ਮਿਲਿਆ।  ਵਫਦ ਵਲੋਂ ਐਸ.ਡੀ.ਓ. ਦੇ ਧਿਆਨ ਵਿਚ ਲਿਆਦਾ ਕਿ ਮਾਡਰਨ ਵੈਲੀ ਵਿਚ ਬਿਜਲੀ ਅਤੇ ਪਾਣੀ ਦੇ ਟਿਊਬਵੈਲ ਦੀ ਨਿਰਵਿਘਨ ਸਪਲਾਈ ਲਈ ਇੱਕ ਹੋਰ ਟਰਾਂਸਫਰਮਰ ਦੀ ਜ਼ਰੂਰਤ ਹੈ ਜਿਸਦੇ ਲੱਗਣ ਨਾਲ ਬਿਜਲੀ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਐਸ.ਡੀ.ਓ. ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ। ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਟਿਵਾਣਾ, ਜੋਗਿੰਦਰ ਸਿੰਘ ਮਾਨ,ਮਲਕੀਤ ਸਿੰਘ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *