ਸਰਕਾਰ ਦੀ ਹਰ ਸਹੂਲਤ ਨੂੰ ਘਰ ਘਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ- ਚੇਅਰਮੈਨ ਰਾਜਾ

0

ਫਤਿਹਗੜ੍ਹ ਸਾਹਿਬ (ਰਾਜਿੰਦਰ ਸਿੰਘ ਭੱਟ) : ਪੰਜਾਬ ਸਰਕਾਰ ਦੀਆਂ ਸਹੂਲਤਾਂ ਨੂੰ ਲੋਕਾਂ ਤੱਕ ਪਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਪ੍ਰਗਟਾਵਾ ਚੇਅਰਮੈਨ ਰਾਜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕੀਤਾ। ਉਹਨਾਂ ਦੱਸਿਆ ਕਿ ਹਰ ਪਿੰਡ ਹਰ ਘਰ ਗੱਲ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸੇਵਾਵਾਂ ਕਰਕੇ ਪੰਜਾਬ ਦੇ ਲੋਕਾਂ ਦੀ ਜਿੰਦਗੀ ਸੁਖਾਲੀ ਗੁਜ਼ਾਰ ਬਸਰ ਹੋ ਰਹੀ ਹੈ ਕਿਉਂਕਿ ਕਿ ਪਿਛਲੀਆਂ ਸਰਕਾਰਾਂ ਦੌਰਾਨ ਟੈਕਸ ਤਾਂ ਤਰ੍ਹਾਂ ਤਰ੍ਹਾਂ ਦੇ ਲਏ ਜਾਂਦੇ ਸਨ ਪਰਤੂੰ ਸਹੂਲਤਾਂ ਦੇ ਨਾਮ ਤੇ ਸਿਰਫ਼ ਕਾਗਜ਼ੀ ਖਾਨਾਪੁਰਤੀ ਕਰਕੇ ਸਮਾਂ ਲੰਘਾਇਆ ਜਾਂਦਾ ਸੀ ।
ਚੇਅਰਮੈਨ ਰਾਜਾ ਨੇ ਕਿਹਾ ਕਿ ਉਹ ਰਾਜਾ ਵੇਲਫੇਅਰ ਫਾਊਂਡੇਸ਼ਨ ਦੀ ਮਦਦ ਨਾਲ ਹਲਕਾ ਫਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਲੋਕਾਂ ਤੱਕ ਸਰਕਾਰ ਦੀਆਂ ਇਹਨਾਂ ਸੇਵਾਵਾਂ ਨੂੰ ਪਹੁੰਚਾਇਆ ਗਿਆ ਹੈ ਅਤੇ ਹੋਰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ  Raja Hope&Welfare Foundation ਵਲੋਂ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ॥
ਇਸ ਮੌਕੇ ਉਹਨਾਂ ਵਲੋਂ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਾਲੇ ਕਾਰਡ ਵੀ ਵੰਡੇ ਗਏ ਜੋ ਕਿਸੇ ਕਾਰਨ ਪਿੰਡ ਵਿੱਚ ਲੱਗੇ ਕੈਂਪ ਦੌਰਾਨ ਨਹੀਂ ਪਹੁੰਚ ਸਕੇ ਸਨ ਅਤੇ ਸਰੀਰਕ ਕਾਰਨਾਂ ਕਰਕੇ ਜਿਆਦਾ ਚੱਲ ਫਿਰ ਨਹੀਂ ਸਕਦੇ । ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸੁਖਬੀਰ ਸਿੰਘ,ਲੰਬੜਦਾਰ ਹਰਬੰਸ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ ਪੰਚ,ਸਤਵਿੰਦਰ ਸਿੰਘ ਪੰਚ,ਕਰਨ ਸਿੰਘ,ਅਵਤਾਰ ਸਿੰਘ,ਮਨਪ੍ਰੀਤ ਸਿੰਘ,ਲਖਵੀਰ ਸਿੰਘ ਆਦਿ ਹਾਜ਼ਰ ਸਨ । 

Leave a Reply

Your email address will not be published. Required fields are marked *