ਭਾਰਤ ਵਿਕਾਸ ਪ੍ਰੀਸ਼ਦ ਸੁਆਮੀ ਵਿਵੇਕਾਨੰਦ ਬ੍ਰਾਂਚ ਧੂਰੀ ਨੇ ਤੁਲਸੀ ਦੇ ਬੂਟੇ ਵੰਡੇ

0

ਧੂਰੀ, 12 ਜੂਨ ( ਵਰਮਾ ): ਸੁਰੇਸ਼ ਕੁਮਾਰ ਬਾਂਸਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸੁਆਮੀ ਵਿਵੇਕਾਨੰਦ ਬ੍ਰਾਂਚ ਧੂਰੀ ਵੱਲੋਂ ਪ੍ਰਧਾਨ ਬਸੰਤ ਕੁਮਾਰ ਦੀ ਅਗਵਾਈ ਹੇਠ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਦੇ ਕਾਰਜ ਕਰਦਿਆਂ ਲੋਹਾ ਬਜ਼ਾਰ ਧੂਰੀ ਵਿਖੇ ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਤੇ ਪ੍ਰਧਾਨ ਬਸੰਤ ਕੁਮਾਰ ਨੇ ਕਿਹਾ ਕਿ ਪਰਿਆਵਰਣ ਦੀ ਸਾਂਭ ਸੰਭਾਲ ਹਰੇਕ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ , ਤੁਲਸੀ ਇੱਕ ਆਮ ਪੌਦਾ ਨਹੀਂ ਸਗੋਂ ਬਹੁਤ ਹੀ ਗੁਣਕਾਰੀ ਔਸ਼ਧੀ ਵੀ ਹੈ ਜੋ ਘਰਾਂ ਵਿੱਚ ਆਕਸੀਜਨ ਵਧਾਉਣ ਅਤੇ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਲਾਹੇਵੰਦ ਸਾਬਤ ਹੁੰਦੀ ਹੈ , ਉਹਨਾਂ ਦੱਸਿਆ ਕਿ ਸੇਵਾ ਦੇ ਕਾਰਜਾਂ ਸਬੰਧੀ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਲਗਾਏ ਜਾਂਦੇ ਹਨ ਜਿਨ੍ਹਾਂ ਵਿੱਚ ਪ੍ਰੀਸ਼ਦ ਦੇ ਸਾਰੇ ਮੈਂਬਰ ਸਾਹਿਬਾਨ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਨ, ਇਸ ਮੌਕੇ ਤੇ ਸੁਰੇਸ਼ ਕੁਮਾਰ ਬਾਂਸਲ, ਪ੍ਰਦੀਪ ਕੁਮਾਰ,ਧੰਨਪਤ ਰਾਏ ਧੰਨਾ,ਬਨੀਲੂ ਮਿੱਤਲ, ਰਜੇਸ਼ ਕੁਮਾਰ ਰਾਜ਼ੀ , ਮੋਹਨ ਲਾਲ ਗੁਪਤਾ ਤੋਂ ਇਲਾਵਾ ਪ੍ਰੀਸ਼ਦ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਆਪਣੀ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *