29 ਜੂਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ, 28 ਨੂੰ ਨਿਕਲੇਗੀ ਸ਼ੋਭਾ ਯਾਤਰਾ

ਅੰਮ੍ਰਿਤਸਰ (ਸਾਹਿਬ ਦਿਆਲ) ਸ਼੍ਰੋਮਣੀ ਭਗਤ ਕਬੀਰ ਯੂਥ ਸੁਸਾਇਟੀ ਰਜਿ: ਵੱਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦਾ 628ਵਾਂ ਪ੍ਰਕਾਸ਼ ਉਤਸਵ 29 ਜੂਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਤੇ ਇਸ ਤੋਂ ਇਕ ਦਿਨ ਪਹਿਲਾਂ 28 ਜੂਨ ਨੂੰ ਸ਼ਹਿਰ ‘ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਛੋਟਾ ਹਰੀਪੁਰਾ ਵਿਖੇ ਰੱਖੀ ਮੀਟਿੰਗ ਦੌਰਾਨ ਭਗਤ ਸਮਾਜ ਦੇ ਸਮੂਹ ਆਗੂਆਂ ਵੱਲੋਂ ਵਿਸ਼ੇਸ਼ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੀ ਅਗਵਾਈ ਮਾਸਟਰ ਤਿਲਕ ਰਾਜ, ਕਿਸ਼ਨ ਲਾਲ ਬੱਬਾ ਅਤੇ ਸ਼ਾਮ ਲਾਲ ਭਗਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਏ ਜਾਣ ਤਾਂ ਜੋ ਸਮਾਗਮ ਤੇ ਸ਼ੋਭਾ ਯਾਤਰਾ ‘ਚ ਸ਼ਾਮਲ ਹੋਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਭਾ ਯਾਤਰਾ 28 ਜੂਨ, ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਕਬੀਰ ਮੰਦਰ ਛੋਟਾ ਹਰੀਪੁਰਾ ਤੋਂ ਆਰੰਭ ਹੋਵੇਗੀ ਸ਼ਹਿਰ ਦੇ ਮੁੱਖ ਰਸਤਿਆਂ ਅਨੁਸਾਰ ਸ਼ੋਭਾ ਯਾਤਰਾ ਢੱਪਈ ਰੋਡ ਤੋਂ ਭਗਤ ਕਬੀਰ ਗੇਟ, ਲਾਹੌਰੀ ਗੇਟ ਅਤੇ ਹਾਲ ਗੇਟ ਤੋਂ ਹੁੰਦੀ ਹੋਈ ਵਾਪਸ ਕਟੜਾ ਸ਼ੇਰ ਸਿੰਘ ਅਤੇ ਲਾਹੌਰੀ ਗੇਟ ਰਾਹੀਂ ਵੱਡਾ ਹਰੀਪੁਰਾ ਵਿਖੇ ਪਹੁੰਚੇਗੀ। ਉੱਥੇ ਮਹਾਂ ਆਰਤੀ ਉਪਰੰਤ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਸ਼ੋਭਾ ਯਾਤਰਾ ਦਾ ਸਮਾਪਨ ਕੀਤਾ ਜਾਵੇਗਾ। ਇਸ ਬੈਠਕ ਵਿੱਚ ਕਬੀਰ ਮੰਦਰ ਕਮੇਟੀ ਦੇ ਪ੍ਰਧਾਨ ਬੂਟਾ ਰਾਮ ਅਤੇ ਅਸ਼ੋਕ ਕੁਮਾਰ ਭਗਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਵਰਦਾਨ ਭਗਤ, ਪ੍ਰਿੰਸ ਮੋਹਨ, ਰਾਜੇਸ਼ ਕੁਮਾਰ, ਰਾਜ ਭਗਤ, ਭਗਤ ਰਵੀ ਸ਼ੰਕਰ, ਕੁਲਵੰਤ ਰਾਏ, ਦੀਪਕ, ਰਾਕੇਸ਼, ਸਾਹਿਬ ਜੀ, ਮੰਗਲ ਦਾਸ, ਸਤਿੰਦਰ, ਕ੍ਰਾਂਤੀ ਅਤੇ ਸੁਸਾਇਟੀ ਦੇ ਹੋਰ ਪ੍ਰਮੁੱਖ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
