ਪਿੰਡ ਘਰਖਣਾ ਵਿਖੇ ਬਲਵਿੰਦਰ ਸਿੰਘ ਬੰਬ ਨੂੰ ਤੀਜੀ ਵਾਰ ਜ਼ਿਲ੍ਹਾ ਚੇਅਰਮੈਨ ਬਣਨ ਤੇ ਸਨਮਾਨਿਤ ਕੀਤਾ ਗਿਆ

ਸਮਰਾਲਾ 8 ਜੂਨ ( ਜਸ਼ਨ ਬੰਬ)- ਕਾਂਗਰਸ ਪਾਰਟੀ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੇਠਲੇ ਪੱਧਰ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਐਸ ਸੀ ਡਿਪਾਰਟਮੈਂਟ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਵੱਲੋਂ ਆਪਣੇ ਜ਼ਿਲ੍ਹਾ ਚੇਅਰਮੈਨ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਪੁਲਿਸ ਜ਼ਿਲਾ ਖੰਨਾ ਤੋਂ ਬਲਵਿੰਦਰ ਸਿੰਘ ਬੰਬ ਨੂੰ ਤੀਜੀ ਵਾਰ ਐਸ ਸੀ ਡਿਪਾਰਟਮੈਂਟ ਜ਼ਿਲਾ ਕਾਂਗਰਸ ਕਮੇਟੀ ਖੰਨਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀ ਖੁਸ਼ੀ ਵਿੱਚ ਬਲਾਕ ਸਮਰਾਲਾ ਦੇ ਪਿੰਡ ਘਰਖਣਾ ਦੇ ਨਗਰ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮੰਡਲ ਪ੍ਰਧਾਨ ਪਰਦੀਪ ਸਿੰਘ ਸਰਪੰਚ ਘਰਖਣਾ ਅਤੇ ਐਸ ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਜਰਨਲ ਸੈਕਟਰੀ ਦਵਿੰਦਰ ਸਿੰਘ ਘਰਖਣਾ ਦੀ ਅਗਵਾਈ ਹੇਠ ਅੱਜ ਬਲਵਿੰਦਰ ਸਿੰਘ ਬੰਬ ਨੂੰ ਐਸ ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦਾ ਤੀਜੀ ਵਾਰ ਜ਼ਿਲਾ ਚੇਅਰਮੈਨ ਬਣਨ ਤੇ ਸਮੂਹ ਨਗਰ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸਿੰਘ ਬੰਬ ਨੇ ਸਮੂਹ ਨਗਰ ਦਾ ਧੰਨਵਾਦ ਕਰਦੇ ਹਾਂ ਕਿਹਾ ਕੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕੰਮ ਕਰਨ ਵਾਲੇ ਵਰਕਰਾਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੈ।ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਜਿਹਦੇ ਵਿੱਚ ਹਰ ਇੱਕ ਵਰਗ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਘਰਖਣਾ, ਦਵਿੰਦਰ ਸਿੰਘ ਘਰਖਣਾ,ਗੁਰਮੁੱਖ ਸਿੰਘ ਸਾਬਕਾ ਸਰਪੰਚ,ਨਾਹਰ ਸਿੰਘ, ਗੁਰਪਾਲ ਸਿੰਘ ,ਮਹਿੰਦਰ ਸਿੰਘ ਬਲਾਕ ਪ੍ਰਧਾਨ ਓਬੀਸੀ ਸੈਲ,ਪਾਲ ਸਿੰਘ ਬੇਲਦਾਰ ,ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਵਰਕਰ ਹਾਜ਼ਰ ਸਨ।
