ਨੇਪਾਲ ’ਚ ਕਾਂਵੜ ਯਾਤਰਾ ਦੌਰਾਨ ਹਿੰਸਾ, ਦੋ ਮੌਤਾਂ; ਸਰਹੱਦੀ ਜ਼ਿਲਿ੍ਹਆਂ ’ਚ ਕਰਫ਼ਿਊ

0
Nepal

ਨੇਪਾਲ ’ਚ ਕਾਂਵੜ ਯਾਤਰਾ ਦੌਰਾਨ ਹਿੰਸਾ...

ਕਾਠਮੰਡੂ/ਸੁਨਸਰੀ : ਨੇਪਾਲ ਦੇ ਸੁਨਸਰੀ ਜ਼ਿਲ੍ਹੇ ਵਿੱਚ ਕਾਂਵੜ ਯਾਤਰਾ ਦੌਰਾਨ ਡੀਜੇ ਦੀ ਉੱਚੀ ਆਵਾਜ਼ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਿੰਸਕ ਝੜਪਾਂ ਵਿੱਚ ਬਦਲ ਗਿਆ। ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਹਾਲਾਤਾਂ ਨੂੰ ਦੇਖਦੇ ਹੋਏ ਭਾਰਤੀ ਸਰਹੱਦ ਨਾਲ ਲੱਗਦੇ ਸੁਨਸਰੀ ਅਤੇ ਸਿਰਾਹਾ ਜ਼ਿਲਿ੍ਹਆਂ ਦੇ ਕਈ ਇਲਾਕਿਆਂ ਵਿੱਚ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਐਤਵਾਰ ਨੂੰ ਕਾਂਵੜੀਏ ਕੋਸੀ ਬੈਰਾਜ ਤੋਂ ਜਲ ਲੈ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਡੀਜੇ ਅਤੇ ਲਾਊਡਸਪੀਕਰ ਦੀ ਉੱਚੀ ਆਵਾਜ਼ ਨੂੰ ਲੈ ਕੇ ਦੂਜੇ ਭਾਈਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ। ਸ਼ੁਰੂਆਤੀ ਬਹਿਸ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਬਦਲ ਗਈ। ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਹੋਰ ਵਿਗੜ ਗਏ ਅਤੇ ਦੋਵੇਂ ਪੱਖਾਂ ਦੇ ਲੋਕ ਹਥਿਆਰਾਂ ਨਾਲ ਮੌਕੇ ’ਤੇ ਪਹੁੰਚ ਗਏ।

ਇਸ ਦੌਰਾਨ ਜ਼ਬਰਦਸਤ ਪਥਰਾਅ ਹੋਇਆ, ਜਿਸ ਵਿੱਚ ਇੱਕ ਇੰਸਪੈਕਟਰ ਸਮੇਤ ਅੱਠ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਭੀੜ ਨੂੰ ਕਾਬੂ ਕਰਨ ਲਈ ਪਹਿਲਾਂ ਹਵਾਈ ਫਾਇਰਿੰਗ ਕੀਤੀ ਗਈ, ਪਰ ਜਦੋਂ ਹਿੰਸਾ ਨਹੀਂ ਰੁਕੀ ਤਾਂ ਰਾਤ ਕਰੀਬ 10:45 ਵਜੇ ਗੋਲੀ ਚਲਾਉਣੀ ਪਈ। ਗੋਲੀ ਲੱਗਣ ਨਾਲ ਓਮ ਪ੍ਰਕਾਸ਼ ਮਹਿਤਾ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਜੈ ਪ੍ਰਕਾਸ਼ ਮਹਿਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਨਾਲ ਮ੍ਰਿਤਕਾਂ ਦੀ ਗਿਣਤੀ ਦੋ ਹੋ ਗਈ ਹੈ।

Leave a Reply

Your email address will not be published. Required fields are marked *