ਕਾਰਗਿਲ ਵਿਜੈ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਦੇਸ਼ ਭਗਤੀ

0
Vijay diwas

ਕਾਰਗਿਲ ਵਿਜੈ ਦਿਵਸ ’ਤੇ ਪ੍ਰਧਾਨ ਮੰਤਰੀ...

ਨਵੀਂ ਦਿੱਲੀ, 26 ਜੁਲਾਈ: 27ਵੇਂ ਕਾਰਗਿਲ ਵਿਜੈ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਸਰਹੱਦਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਓਛਾਵਰ ਕਰਨ ਵਾਲੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੈਨਿਕਾਂ ਦਾ ਅਦੁੱਤੀ ਸਾਹਸ, ਸਮਰਪਣ ਅਤੇ ਕਰਤੱਵ ਨਿਸ਼ਠਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕਾਰਗਿਲ ਵਿਜੈ ਦਿਵਸ ਦੇਸ਼ ਲਈ ਆਪਣੇ ਬਹਾਦਰ ਸੈਨਿਕਾਂ ਪ੍ਰਤੀ ਕ੍ਰਿਤੱਗਤਾ ਪ੍ਰਗਟ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਔਖੇ ਅਤੇ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਭਾਰਤੀ ਜਵਾਨਾਂ ਨੇ ਅਦਭੁੱਤ ਸ਼ੌਰਿਆ ਦਾ ਪ੍ਰਦਰਸ਼ਨ ਕਰਕੇ ਰਾਸ਼ਟਰ ਦਾ ਮਾਣ ਵਧਾਇਆ।

ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਭਾਰਤੀ ਫੌਜ ਦੇ ਅਦੁੱਤੀ ਸ਼ੌਰਿਆ ਅਤੇ ਪਰਾਕ੍ਰਮ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ 1999 ਵਿੱਚ ਹਿਮਾਲਿਆ ਦੀਆਂ ਦੁਰਗਮ ਬਰਫ਼ੀਲੀਆਂ ਚੋਟੀਆਂ ‘ਤੇ ਦੁਸ਼ਮਣ ਦੇ ਉੱਚੇ ਮੋਰਚਿਆਂ ਦੇ ਬਾਵਜੂਦ ਭਾਰਤੀ ਫੌਜ ਨੇ ‘ਆਪ੍ਰੇਸ਼ਨ ਵਿਜੈ’ ਰਾਹੀਂ ਜਿੱਤ ਹਾਸਲ ਕਰਕੇ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕਾਰਗਿਲ ਵਿਜੈ ਦਿਵਸ ਸਿਰਫ਼ ਇੱਕ ਯਾਦਗਾਰੀ ਦਿਨ ਨਹੀਂ, ਸਗੋਂ ਹਰ ਨੌਜਵਾਨ ਲਈ ਪ੍ਰੇਰਣਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ‘ਕੁਰਬਾਨੀ’ ਅਤੇ ‘ਸੇਵਾ’ ਹੀ ਕਿਸੇ ਵੀ ਮਜ਼ਬੂਤ ਰਾਸ਼ਟਰ ਦੀ ਅਸਲ ਨੀਂਹ ਹੁੰਦੇ ਹਨ।

Leave a Reply

Your email address will not be published. Required fields are marked *