ਸਾਕਾ ਨੀਲਾ ਤਾਰਾ ਦੌਰਾਨ 72 ਘੰਟੇ ਕੀਰਤਨ ਕਰਨ ਵਾਲੇ ਰਾਗੀ ਭਾਈ ਅਮਰੀਕ ਸਿੰਘ ਨਮਿੱਤ ਸ਼ਹੀਦੀ ਸਮਾਗਮ 14 ਨੂੰ

ਮਾਜਰੀ, (ਰਾਜਾ ਸਿੰਘ ਭੰਗੂ)- ਜੂਨ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਤੇ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਨਸਲਕੁਸ਼ੀ ਦੇ ਮੰਤਵ ਨਾਲ ਕੀਤਾ ਹਮਲਾ ਸਮੁੱਚੇ ਸਿੱਖ ਜਗਤ ਦੇ ਮਨਾਂ ਤੇ ਉੱਕਰੀ ਇੱਕ ਅਮਿੱਟ ਯਾਦ ਹੈ, ਜਿਸਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ। ਇਹ ਵਿਚਾਰ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇੱਥੇ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਵਿਖੇ ਸ੍ਰੀ ਦਰਬਾਰ ਸਾਹਿਬ ਹਮਲੇ ਦੌਰਾਨ ਕੀਰਤਨ ਦੀ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਰਾਗੀ ਭਾਈ ਅਮਰੀਕ ਸਿੰਘ ਦੇ ਪਿੰਡ ਮੁੰਧੋਂ ਵਾਸੀਆਂ ਵੱਲੋਂ 14 ਜੂਨ ਸਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਮੁੱਖ ਪ੍ਰਬੰਧਕ ਭਾਈ ਜਗਮੋਹਣ ਸਿੰਘ ਮੁੰਧੋਂ ਵੱਲੋਂ ਅੱਜ ਸਮਾਗਮ ਲਈ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ। ਇਸ ਸਮਾਗਮ ਦੌਰਾਨ ਉਨ੍ਹਾਂ ਦੱਸਿਆ ਕਿ ਭਾਈ ਅਮਰੀਕ ਸਿੰਘ ਦਰਬਾਰ ਸਾਹਿਬ ਹਮਲੇ ਦੌਰਾਨ ਚੱਲਦੀ ਗੋਲੀ ‘ਚ 72 ਘੰਟੇ ਇਕੱਲੇ ਹੀ ਕੀਰਤਨ ਦੀ ਸੇਵਾ ਕਰਦੇ ਰਹੇ। ਇਸ ਤੋਂ ਬਾਅਦ ਦੂਜੇ ਜੱਥੇ ਦੇ ਆਉਣ ਤੇ ਨੇਤਰਹੀਣ ਹੋਣ ਕਾਰਨ ਉਹ ਦੀਵਾਰ ਦੇ ਨਾਲ ਨਾਲ ਜਾ ਰਹੇ ਸਨ ਤਾਂ ਜਾਲਮਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ‘ਚ ਨੌਜਵਾਨਾਂ ਵੱਲੋਂ ਪਿੰਡ ‘ਚ ਪੰਜ ਸਾਲ ਪਹਿਲਾਂ ਸਮਾਗਮ ਸ਼ੁਰੂ ਕੀਤਾ ਸੀ ਅਤੇ ਇਸੇ ਤਹਿਤ 14 ਜੂਨ ਨੂੰ ਉਨ੍ਹਾਂ ਦੀ ਯਾਦ ‘ਚ ਪਿੰਡ ਮੁੰਧੋਂ ਸੰਗਤੀਆਂ ਦੇ ਗੁਰਦੁਆਰਾ ਸਾਹਿਬ ਵਿਖੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ 1 ਵਜੇ ਤੱਕ ਕੀਰਤਨ ਤੇ ਢਾਡੀ ਵਾਰਾਂ ਉਪਰੰਤ ਪੰਥਕ ਸਖਸ਼ੀਅਤਾਂ ਸੰਬੋਧਨ ਕਰਨਗੀਆਂ। ਉਨ੍ਹਾਂ ਸੰਗਤ ਨੂੰ ਇਸ ਸਮਾਗਮ ਦੌਰਾਨ ਹਾਜ਼ਰੀ ਭਰਨ ਦੀ ਅਪੀਲ ਵੀ ਕੀਤੀ।
