NEET ਪ੍ਰੋਟੈਸਟ ‘ਚ ਸਟੂਡੈਂਟਸ ਦੇ ਸਮਰਥਨ ‘ਚ ਆਏ Salman Khan

NEET ਪ੍ਰੋਟੈਸਟ 'ਚ ਸਟੂਡੈਂਟਸ ਦੇ ਸਮਰਥਨ...
ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ‘ਤੇ NEET Paper Leak ਦੇ ਖ਼ਿਲਾਫ਼ ਕਾਕਰੋਚ ਜਨਤਾ ਪਾਰਟੀ (CJP) ਦੇ ਬੈਨਰ ਹੇਠ ਚੱਲ ਰਹੇ ਸਟੂਡੈਂਟਸ ਦੇ ਵਿਰੋਧ ਪ੍ਰਦਰਸ਼ਨ ਨੂੰ ਹੁਣ ਬਾਲੀਵੁੱਡ ਦੇ ‘ਭਾਈਜਾਨ’ ਯਾਨੀ ਸਲਮਾਨ ਖਾਨ ਦਾ ਵੀ ਵੱਡਾ ਸਮਰਥਨ ਮਿਲਿਆ ਹੈ। ਟੈਲੀਵਿਜ਼ਨ ਅਤੇ ਫ਼ਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਤੋਂ ਬਾਅਦ, ਸਲਮਾਨ ਖਾਨ ਨੇ ਆਪਣੇ Social Media Handle ‘ਤੇ ਇੱਕ ਵਿਸ਼ੇਸ਼ Post ਸਾਂਝੀ ਕਰਕੇ ਸਟੂਡੈਂਟਸ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਆਪਣੀ ਪੋਸਟ ਵਿੱਚ ਸਲਮਾਨ ਖਾਨ ਨੇ ਦੁੱਖ ਪ੍ਰਗਟਾਉਂਦਿਆਂ ਲਿਖਿਆ ਕਿ ਇਹ ਪੂਰੀ ਤਰ੍ਹਾਂ ਇੱਕ Peaceful Protest ਸੀ, ਅਤੇ ਇਸ ਨੂੰ Violent ਹੁੰਦੇ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੀਆਂ ਸੰਵੇਦਨਾਵਾਂ ਪ੍ਰਭਾਵਿਤ ਸਟੂਡੈਂਟਸ ਅਤੇ ਉਨ੍ਹਾਂ ਦੀਆਂ Families ਨਾਲ ਹਨ। ਉਨ੍ਹਾਂ ਕਿਹਾ ਕਿ Paper Leak ਇੱਕ ਬਹੁਤ ਹੀ Serious Issue ਹੈ, ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਦੇਸ਼ ਦੇ ਬੱਚੇ ਇੱਕ ਬਿਹਤਰ Education System ਲਈ ਆਪਣੇ Parents ਦੇ Support ਨਾਲ ਇੱਕਜੁੱਟ ਹੋਏ ਹਨ। ਉਨ੍ਹਾਂ ਅੱਗੇ ਲਿਖਿਆ ਕਿ ਇਹ Generation ਬਹੁਤ Fearless, Daring ਅਤੇ ਪੜ੍ਹਾਈ ਪ੍ਰਤੀ Passionate ਹੈ, ਜੋ ਭਾਰਤ ਦਾ ਨਾਂ ਰੋਸ਼ਨ ਕਰੇਗੀ
ਸਲਮਾਨ ਖਾਨ ਨੇ ਇਹ ਵੀ ਤਾਕੀਦ ਕੀਤੀ ਕਿ ਇਹ ਮੁੱਦਾ ਸਿਰਫ਼ ਸਟੂਡੈਂਟਸ ਅਤੇ ਦੇਸ਼ ਦੇ Education System ਦੇ ਵਿਚਕਾਰ ਹੈ, ਇਸ ਲਈ ਇਸ ਨੂੰ Politically Hijack ਨਹੀਂ ਕੀਤਾ ਜਾਣਾ ਚਾਹੀਦਾ। ਇਸ Movement ਦਾ ਸਾਰਾ Credit ਸਾਡੇ ਦੇਸ਼ ਦੇ ਮਿਹਨਤੀ ਸਟੂਡੈਂਟਸ ਨੂੰ ਜਾਂਦਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਸਟੂਡੈਂਟਸ ਦਾ ਪੂਰਾ Support ਕਰੇਗੀ ਅਤੇ ਇੱਕ Positive Decision ਲੈ ਕੇ ਸਾਡੇ ਸਿੱਖਿਆ ਢਾਂਚੇ ਨੂੰ ਹੋਰ Strong ਬਣਾਏਗੀ।
ਉਨ੍ਹਾਂ ਆਸ ਪ੍ਰਗਟਾਈ ਕਿ Education ਇੱਕ ਅਜਿਹਾ Trend ਅਤੇ Fashion ਬਣਨਾ ਚਾਹੀਦਾ ਹੈ ਕਿ ਭਵਿੱਖ ਵਿੱਚ Foreign Countries ਤੋਂ ਵੀ ਲੋਕ ਭਾਰਤ ਵਿੱਚ ਪੜ੍ਹਾਈ ਕਰਨ ਲਈ ਆਉਣ ਅਤੇ ਭਾਰਤ ਇੱਕ Educational Hub ਬਣ ਕੇ ਉੱਭਰੇ।
