ਪੁਲਿਸ ਨੇ ਪੁੱਤ ਨੂੰ ਲਿਆ ਨਾਜਾਇਜ਼ ਹਿਰਾਸਤ ਵਿੱਚ,ਖਬਰ ਸੁਣ ਪਿਓ ਦੀ ਹੋਈ ਮੌਤ

ਸਾਹਨੇਵਾਲ ਕੁਹਾੜਾ 12 ਜੂਨ (ਰਵੀ ਭਾਟੀਆ ) ਪੁਲਿਸ ਥਾਣਾ ਕੂਮਕਲਾਂ ਅਧੀਨ ਪੈਂਦੇ ਪਿੰਡ ਬੋਕੜਾ ਕਲਾਂ ਵਿੱਚ ਦੋ ਪਰਿਵਾਰਾਂ ਵਿੱਚ ਹੋਏ ਜਮੀਨੀ ਵਿਵਾਦ ਵਿੱਚ ਪਹਿਲਾਂ ਹੀ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਹੁਣ ਇਸ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਨੇ ਇੱਕ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲਿਆ ਤਾਂ ਉਸਦੀ ਖਬਰ ਜਦੋਂ ਉਸਦੇ ਪਿਤਾ ਹਰਮੇਲ ਸਿੰਘ ਕੋਲ ਪਹੁੰਚੀ ਤਾਂ ਮੌਕੇ ਤੇ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੁਣ ਮ੍ਰਿਤਕ ਤੇ ਪਰਿਵਾਰ ਵੱਲੋਂ ਨਾਜਾਇਜ਼ ਤੌਰ ਤੇ ਹਿਰਾਸਤ ਵਿੱਚ ਲੈਣ ਵਾਲੇ ਪੁਲਿਸ ਮੁਲਾਜ਼ਮ ਉੱਪਰ ਕਾਰਵਾਈ ਦੀ ਮੰਗ ਨੂੰ ਲੈ ਕੇ ਘਰ ਦੀਆਂ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਵੀ ਲਗਾਏ ਹਨ
ਡੱਬੀ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਹਰਮੇਲ ਸਿੰਘ ਦੇ ਪੁੱਤਰ ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਬਲਦੇਵ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੌਕੜਾ ਵਿੱਚ ਜਿਹੜੇ ਦੋ ਪਰਿਵਾਰਾਂ ਦੀ ਜਮੀਨ ਦਾ ਵਿਵਾਦ ਚੱਲ ਰਿਹਾ ਹੈ ਉਹਨਾਂ ਵਿੱਚੋਂ ਇੱਕ ਪਰਿਵਾਰ ਦੀ ਜਮੀਨ ਉਹਨਾਂ ਕੋਲ ਠੇਕੇ ਤੇ ਹੈ ਉਹ ਬੀਤੀ ਸ਼ਾਮ ਉਸ ਜਮੀਨ ਵਿੱਚ ਆਪਣੀ ਝੋਨੇ ਦੀ ਫਸਲ ਲਗਾ ਰਿਹਾ ਸੀ ਕਿ ਮੌਕੇ ਤੇ ਆਈ ਪੁਲਿਸ ਨੇ ਉਹਨਾਂ ਨੂੰ ਧੱਕੇ ਨਾਲ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਥਾਣਾ ਕੂਮਕਲਾਂ ਵਿਖੇ ਲੈ ਗਏ ਜਿੱਥੇ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਨੇ ਡਰਦੇ ਹੋਏ ਨੇ ਇਹ ਆ ਕੇ ਦਿੱਤਾ ਕਿ ਕਿ ਜਿਹੜੇ ਲੋਕਾਂ ਦੀ ਉਹ ਭਾਲ ਕਰ ਰਹੇ ਹਨ ਹੋ ਸਕਦਾ ਹੈ ਕਿ ਉਹ ਉਸਦੇ ਸਹੁਰਾ ਪਰਿਵਾਰ ਪਿੰਡ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਵਿਖੇ ਹੋਣ ਤਾਂ ਪੁਲਿਸ ਉਸਨੂੰ ਪ੍ਰਾਈਵੇਟ ਗੱਡੀ ਵਿੱਚ ਉਸਦੇ ਸਹੁਰਾ ਪਿੰਡ ਜੰਡ ਸਾਹਿਬ ਵਿਖੇ ਲੈ ਗਏ ਰਸਤੇ ਵਿੱਚ ਵੀ ਪੁਲਿਸ ਮੁਲਾਜ਼ਮਾਂ ਨੇ ਉਸਦੀ ਬਹੁਤ ਕੁੱਟਮਾਰ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਉਸਦੇ ਸਹੁਰਾ ਪਰਿਵਾਰ ਦੇ ਘਰ ਅੰਦਰ ਵੀ ਕੋਈ ਉਹ ਵਿਅਕਤੀ ਨਹੀਂ ਜਿਸ ਦੀ ਉਹ ਭਾਲ ਕਰ ਰਹੇ ਹਨ ਤਾਂ ਪੁਲਿਸ ਮੁਲਾਜ਼ਮਾਂ ਨੇ ਰਸਤੇ ਵਿੱਚ ਵੀ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਹੁਰਾ ਪਰਿਵਾਰ ਦੀਆਂ ਮਹਿਲਾਵਾਂ ਬਾਰੇ ਅਪ ਸ਼ਬਦ ਬੋਲੇ ਉਹਨਾਂ ਕਿਹਾ ਕਿ ਜਿਸ ਸਮੇਂ ਉਸ ਨੂੰ ਉਸਦੇ ਸੋਹਰਾ ਪਰਿਵਾਰ ਦੇ ਘਰ ਲੈ ਕੇ ਗਏ ਤਾਂ ਉਸ ਦੀ ਸੱਸ ਨੇ ਉਸ ਦੀ ਪਤਨੀ ਨੂੰ ਫੋਨ ਕਰਕੇ ਆਖ ਦਿੱਤਾ ਕਿ ਬਲਦੇਵ ਨੂੰ ਪੁਲਿਸ ਸਾਡੇ ਘਰ ਲੈ ਕੇ ਆਈ ਸੀ ਜਦੋਂ ਮੇਰੀ ਪਤਨੀ ਨੇ ਮੇਰੀ ਮਾਤਾ ਅਤੇ ਮੇਰੇ ਪਿਤਾ ਨੂੰ ਦੱਸਿਆ ਤਾਂ ਜੇ ਮੇਰੇ ਪਿਤਾ ਜਿਨਾਂ ਦੀ ਉਮਰ ਕਰੀਬ 70 ਸਾਲ ਸੀ ਉਹ ਸੌ ਰਹੇ ਸਨ ਇਕਦਮ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਤਾਂ ਉਹ ਇਹ ਸਦਮਾ ਨਹੀਂ ਸਹਾਰ ਸਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਤੇ ਦੋਸ਼ ਲਗਾਉਂਦੇ ਕਿ ਹਾਂ ਕਿ ਉਹਨਾਂ ਦੇ ਪਿਤਾ ਦੀ ਮੌਤ ਦੇ ਲਈ ਪੁਲਿਸ ਜਿੰਮੇਵਾਰ ਹੈ ਕਿਉਂਕਿ ਜਿਹੜਾ ਦੋ ਬੌਕੜਾਂ ਦੀਆਂ ਧਿਰਾਂ ਵਿੱਚ ਆਪਸੀ ਝਗੜਾ ਹੋਇਆ ਸੀ ਉਸ ਵਿੱਚ ਉਹਨਾਂ ਦੇ ਪਰਿਵਾਰ ਦਾ ਕੋਈ ਲੈਣ ਦੇਣ ਨਹੀਂ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਦਰਜ ਕੀਤੇ ਪਰਚੇ ਵਿੱਚ ਨਾਮ ਹੈ ਪਰ ਪੁਲਿਸ ਨੇ ਨਜਾਇਜ਼ ਤਰੀਕੇ ਨਾਲ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਅਤੇ ਕੁੱਟਮਾਰ ਕੀਤੀ ਜਿਸ ਕਰਕੇ ਉਸਦੇ ਪਿਤਾ ਦੀ ਮੌਤ ਹੋਈ ਹੈ ਪੀੜਿਤ ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ ਪੁਲਿਸ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਸੀ ਉਸ ਦੀ ਮੈਡੀਕਲ ਰਿਪੋਰਟ ਵੀ ਤਿਆਰ ਕੀਤੀ ਹੈ। ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਅਤੇ ਉਹ ਮੰਗ ਕਰਦੇ ਹਨ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਬਣ ਦੀ ਸਖਤ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੇ ਉਸ ਦੇ ਸੋਹਰਾ ਪਰਿਵਾਰ ਦੀਆਂ ਮਹਿਲਾਵਾਂ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ ਉਸ ਖਿਲਾਫ ਵੀ ਉਹ ਮਹਿਲਾ ਕਮਿਸ਼ਨ ਕੋਲ ਜਾਣਗੇ ਅਤੇ ਜਦੋਂ ਤੱਕ ਦੋਸ਼ੀ ਪੁਲਿਸ ਮੁਲਾਜ਼ਮਾ ਦੇ ਉੱਪਰ ਬਣਦੀ ਕਾਰਵਾਈ ਨਹੀਂ ਹੁੰਦੀ ਉਹ ਆਪਣੇ ਪਿਤਾ ਦਾ ਸੰਸਕਾਰ ਨਹੀਂ ਕਰਨਗੇ।
ਜਿਹੜੇ ਲੋਕਾਂ ਤੇ ਸਨ ਪਰਚੇ ਦਰਜ ਉਹ ਵੀ ਸੀ ਪੁਲਿਸ ਦੇ ਨਾਲ
ਮ੍ਰਿਤਕ ਹਰਮੇਲ ਸਿੰਘ ਦੇ ਪਰਿਵਾਰ ਨੇ ਦੋਸ਼ ਲਾਏ ਕਿ ਜਿਸ ਸਮੇਂ ਉਹਨਾਂ ਦੇ ਪਰਿਵਾਰਿਕ ਮੈਂਬਰ ਬਲਦੇਵ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਤਾਂ ਜਿਹੜੇ ਲੋਕ ਨਾਲ ਸਨ ਉਹਨਾਂ ਵਿੱਚੋਂ ਕਈਆਂ ਤੇ ਪਹਿਲਾਂ ਹੀ ਉਸ ਲੜਾਈ ਦੇ ਮਾਮਲੇ ਦਰਜ ਸਨ ਅਤੇ ਪੁਲਿਸ ਬਲਦੇਵ ਸਿੰਘ ਨੂੰ ਉਸ ਦੇ ਸਹੁਰੇ ਪਰਿਵਾਰ ਉਹਨਾਂ ਦੀ ਗੱਡੀ ਵਿੱਚ ਹੀ ਲੈ ਕੇ ਗਈ ਅਤੇ ਉਹ ਹੈਰਾਨ ਹਨ ਕਿ ਜਿਹੜੇ ਲੋਕ ਪੁਲਿਸ ਦੇ ਰਿਕਾਰਡ ਵਿੱਚ ਦੋਸ਼ੀ ਹਨ ਉਹ ਪੁਲਿਸ ਦੇ ਨਾਲ ਨਾਲ ਹਨ ਅਤੇ ਜਿਸ ਉੱਪਰ ਕੋਈ ਮਾਮਲਾ ਦਰਜ ਨਹੀਂ ਸੀ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ।
