ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ 2600 ਲਾਈਨਮੈਨਾਂ ਦੇ ਹੱਕ ਵਿੱਚ ਨਿੱਤਰੀ

0

ਰਾਮਾ ਮੰਡੀ, (ਅਸ਼ੋਕ ਕੁਮਾਰ) : ਅੱਜ ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਦੇ ਸਮੁੱਚੇ ਪੰਜਾਬ ਦੇ ਜ਼ਿਲਾ ਕਨਵੀਨਰਾਂ ਅਤੇ ਮੈਂਬਰ ਸਾਹਿਬਾਨਾਂ ਦੀ ਮੀਟਿੰਗ ਸਥਾਨਕ ਬਰਾਦਰੀ ਬਾਗ ਪਟਿਆਲਾ ਵਿਖੇ ਹੋਈ  ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਤੇ ਪੰਜਾਬ ਪੁਲਿਸ ਵੱਲੋਂ ਅੰਨੇ ਵਾਹ ਕੀਤੇ ਗਏ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਉਹਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਸਰਕਾਰ ਦੇ ਮਾੜੇ ਵਤੀਰੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਲਾਈਨਮੈਨ  ਯੂਨੀਅਨ ਪੰਜਾਬ ਨੂੰ  ਭਰੋਸਾ ਦਵਾਇਆ ਗਿਆ ਕਿ ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਪੰਜਾਬ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਇਬਰੇਰੀਅਨ ਪ੍ਰਤੀ ਅਪਣਾਈ ਬੇਰੁਖੀ ਪ੍ਰਤੀ ਗੁੱਸਾ ਜਾਹਰ ਕਰਦਿਆਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਅਹਿਦ ਲਿਆ ਗਿਆ ਵੱਖ ਵੱਖ ਆਗੂ ਸਾਹਿਬਾਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਲਾਇਬਰੇਰੀ ਐਕਟ ਲਾਗੂ ਕਰਨ ਤੋਂ ਕਿਨਾਰਾ ਕਰ ਰਹੀ ਹੈ। ਜੋ ਕਿ ਸਰਕਾਰ ਦੇ ਦੋਹਰੇ ਚਰਿੱਤਰ ਦੀ ਤਰਜਮਾਨੀ ਹੈ। ਬਹੁਤ ਸਾਰੇ ਬੇਰੁਜ਼ਗਾਰ ਲਾਇਬਰੇਰੀਅਨਾਂ ਦੀ ਇਸ ਉਮੀਦ ਵਿੱਚ ਉਮਰ ਹੱਦ ਟੱਪ ਚੁੱਕੀ ਹੈ ਕਿ ਮੁੱਖ ਮੰਤਰੀ ਦਾ ਹਰਾ ਪਿੰਨ ਕਦੋਂ ਸਾਡੇ ਹੱਕਾਂ ਲਈ ਚਲੇਗਾ ਭੁਪਿੰਦਰ ਸਿੰਘ ਜਿਲਾ ਕਨਵੀਨਰ  ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਲਾਇਬਰੇਰੀਅਨ ਦੀ ਪੋਸਟਾਂ ਖਾਲੀ ਪਈਆਂ ਹਨ ਲਾਇਬਰੇਰੀ ਦਾ ਚਾਰਜ ਹਿੰਦੀ ਅਧਿਆਪਕਾਂ ਨੂੰ ਦੇ ਕੇ ਕੰਮ ਦਾ ਬੁੱਤਾ ਸਾਰਿਆ ਜਾ ਰਿਹਾ ਹੈ ਪਿਛਲੇ ਸਮੇਂ ਵਿੱਚ ਕੱਢੀਆਂ ਪੋਸਟਾਂ ਵਿੱਚੋਂ ਵੀ ਸਰਕਾਰ ਨੇ ਪੂਰੀਆਂ ਪੋਸਟਾਂ ਤੇ ਭਰਤੀ ਨਹੀਂ ਕੀਤੀ
ਜਿਲਾ ਕਨਵੀਨਰ ਮੈਡਮ ਅਮਨਪ੍ਰੀਤ ਕੌਰ ਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਅਜੇ ਤੱਕ ਲਾਇਬਰੇਰੀ ਐਕਟ  ਹੀ ਪਾਸ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਲਗਭਗ 20 ਸਟੇਟਾਂ ਦੇ ਵਿੱਚ ਲਾਇਬਰੇਰੀ ਐਕਟ ਪਾਸ ਹੋ ਚੁੱਕਾ ਹੈ ਪੰਜਾਬ ਵਿੱਚ ਅਜੇ ਤੱਕ ਕਿਉਂ ਨਹੀਂ ਲਾਇਬਰੇਰੀ ਐਕਟ ਪਾਸ ਕੀਤਾ ਗਿਆ???? ਰਾਜ ਸਿੰਘ ਸੰਧੂ ਸੂਬਾ ਕਨਵੀਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰ ਲਾਇਬਰੇਰੀਆਂ ਨਾਲ ਕੀਤੇ ਵਾਅਦੇ ਵਫਾ ਨਹੀਂ ਹੋਏ ਲੰਮੇ ਸਮੇਂ ਤੋਂ ਲਾਇਬਰੇਰੀਅਨ ਦੀ ਭਰਤੀ ਨਹੀਂ ਕੱਢੀ ਗਈ ਸਰਕਾਰ ਤੋਂ ਮੰਗ ਕਰਦੇ ਹਾਂ ਕਿ 2000 ਦੇ ਕਰੀਬ ਲਾਇਬ੍ਰੇਰੀਅਨਾਂ ਦੀਆਂ ਪੋਸਟਾਂ ਕੱਢ ਕੇ ਸਕੂਲਾਂ ਕਾਲਜਾਂ ਵਿੱਚ ਭਰਤੀ ਕੀਤੀ ਜਾਵੇ ਤਾਂ ਜ਼ੋ ਲਾਇਬਰੇਰੀ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਬੇਰੁਜ਼ਗਾਰਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ
ਇਸ ਮੌਕੇ ਗੁਰਦੀਪ ਸਿੰਘ ਸੰਗਰੂਰ  ਅਬੈ ਕੰਬੋਜ , ਪਰਮਿੰਦਰ ਸੰਗਰੂਰ ਕੋਮਲ ,ਬੇਅੰਤ ਕੌਰ ਬਰਨਾਲਾ ਮਨਪ੍ਰੀਤ ਭਦੌੜ ਕਮਲਜੀਤ ਟੱਲੇਵਾਲ, ਹਰਪ੍ਰੀਤ ਮਾਨਸਾ ਬਲਕਾਰ ਮਾਨਸਾ ,ਰਿੰਕੂ ਸਿੰਘ, ਅਜੈਬ ਸਿੰਘ ,ਜਸਪ੍ਰੀਤ ਕੌਰ ਪਟਿਆਲਾ ,ਭੁਪਿੰਦਰ ਕੌਰ ਪਟਿਆਲਾ ,ਕਿਰਨਦੀਪ ਕੌਰ ਬਠਿੰਡਾ ,ਸੁਮਨਦੀਪ ਕੌਰ ਬਠਿੰਡਾ, ਹਰਜਿੰਦਰ ਸਿੰਘ ਸੰਗਰੂਰ, ਗੁਰਜਿੰਦਰ ਦਿੜ੍ਹਬਾ ,ਗੁਰਦੀਪ ਫਾਜ਼ਿਲਕਾ ,ਸੁਰਿੰਦਰ ਫਾਜ਼ਿਲਕਾ ਮਨਕਰਨ ਜਲੰਧਰ ,ਮਧੂ ਨਾਹਰ ਜਲੰਧਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *