ਪੰਜਾਬ ਏਟਕ ਦੇ ਆਗੂ ਨਿਰਮਲ ਧਾਲ਼ੀਵਾਲ ਅਤੇ ਬੰਤ ਬਰਾੜ ਨੇ ਬਿਜਲੀ ਬੋਰਡ ਦੇ ਲਾਈਨਮੈਨਾਂ ਤੇ ਪੁਲਸ  ਲਾਠੀਚਾਰਜ ਦੀ ਕੀਤੀ ਨਿਖੇਧੀ 

0

ਪਟਿਆਲਾ (ਰਾਜਿੰਦਰ ਸਿੰਘ ਥਿੰਦ) ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪਟਿਆਲਾ ਵਿਖੇ ਨੌਜਵਾਨ ਲਾਈਨਮੈਂਨਾ ਉੱਪਰ ਬੀਤੇ ਦਿਨ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਆਪਣੀਆਂ ਰੁਜ਼ਗਾਰ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੌਜਵਾਨਾਂ ਉੱਪਰ ਜਿਵੇਂ ਪੁਲਿਸ ਪ੍ਰਸ਼ਾਸਨ ਨੇ ਭੁੱਖੇ ਬਗਿਆੜ ਵਾਂਗ ਹਮਲਾ ਕਰਕੇ ਬੇਤਹਾਸ਼ਾ ਲਾਠੀ ਚਾਰਜ ਕਰਕੇ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁੱਟ ਕੇ ਲੱਤਾਂ ਬਾਹਾਂ ਤੋੜੀਆਂ ਹਨ ਉਸ ਦੀ ਪੰਜਾਬ ਏਟਕ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਰਾ ਕੋਈ ਪੰਜਾਬ ਪੁਲਿਸ ਨੇ ਆਪਣੀ ਮਰਜ਼ੀ ਨਾਲ ਜਾਂ ਕਿਸੇ ਬੇਕਾਬੂ ਭੀੜ ਨਾਲ ਨਜਿਠਣ ਲਈ ਨਹੀਂ ਕੀਤਾ ਸਗੋਂ ਇਹ ਪੰਜਾਬ ਸਰਕਾਰ ਦਾ ਆਮ ਆਦਮੀ ਦੀ ਸਰਕਾਰ ਹੋਣ ਦਾ ਦੰਭ ਕਰਨ ਵਾਲੀ ਸਰਕਾਰ ਦੀ ਹੱਕ ਮੰਗਦੀਆਂ ਵੱਖ ਵੱਖ ਵਰਗਾਂ ਦੀਆਂ ਐਜੀਟੇਸ਼ਨਾਂ ਨੂੰ ਜਬਰ ਨਾਲ ਦਬਾਉਣ ਦੀ ਤਹਿਸ਼ੁਦਾ ਨੀਤੀ ਦਾ ਹਿੱਸਾ ਹੈ ਬਰਾੜ ਅਤੇ ਧਾਲੀਵਾਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਜੋ ਤੁਸੀਂ ਹਿੱਕ ਪਾੜ ਪਾੜ ਕੇ ਬੋਲਦੇ ਹੁੰਦੇ ਸੀ ਕਿ ਸਾਡੀ ਸਰਕਾਰ ਲਿਆਓ ਫਿਰ ਤੁਹਾਨੂੰ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਪੱਗਾਂ ਤੇ ਚੁੰਨੀਆਂ ਨਹੀਂ ਰੋਲੀਆਂ ਜਾਣਗੀਆਂ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਭਟਕਣਾ ਨਹੀਂ ਪਏਗਾ ਸਗੋਂ ਉਧਰ ਗਏ ਹੋਏ ਵੀ ਇਧਰ ਆ ਕੇ ਰੁਜ਼ਗਾਰ ਤੇ ਲੱਗਣਗੇ ਕੀ ਹੁਣ ਜੋ ਤੁਹਾਡੀ ਸਰਕਾਰ ਲੋਕਤੰਤਰੀ ਤਰੀਕੇ ਨਾਲ ਆਪਣੀ ਰੋਜੀ ਰੋਟੀ ਲਈ ਤੁਹਾਡੇ ਕੰਨਾਂ ਵਿੱਚ ਆਵਾਜ਼ ਪਹੁੰਚਾਉਣ ਲਈ ਕੋਈ ਧਰਨੇ ਮੁਜਾਹਰੇ ਕਰਦੇ ਹਨ ਤਾਂ ਉਹਨਾਂ ਨਾਲ ਜੋ ਸਲੂਕ ਤੇ ਜਬਰ ਤੁਸੀਂ ਕਰ ਰਹੇ ਹੋ ਕੀ ਉਹਨਾਂ ਸ਼ਬਦਾਂ ਨਾਲ ਅਤੇ ਦਾਅਵਿਆ ਨਾਲ ਇਹ ਸਭ ਕੁਝ ਮੇਲ ਖਾਂਦਾ ਹੈ ਆਗੂਆਂ ਨੇ ਸਰਕਾਰ ਨੂੰ ਹੋਸ਼ ਤੋਂ ਕੰਮ ਲੈਣ ਲਈ ਸੁਚੇਤ ਕਰਦਿਆਂ ਕਿਹਾ ਕਿ ਭੁਲੇਖੇ ਵਿੱਚ ਨਾ ਰਹਿਣਾ ਜਿਨਾਂ ਜਿਨਾਂ ਨਾਲ ਵੀ ਤੁਸੀਂ ਜਿਆਦਤੀਆਂ ਕਰ ਰਹੇ ਹੋ ਉਹ ਸਭ ਚੋਣਾਂ ਵਿੱਚ ਹਿਸਾਬ ਚੁਕਤਾ ਕਰ ਦੇਣਗੇ ਫਿਰ ਲੰਘਿਆ ਵੇਲਾ ਹੱਥ ਨਹੀਂ ਆਉਣਾ ਪਛਤਾਵੇ ਤੋਂ ਬਿਨਾਂ ਹੋਰ ਕੁਝ ਬਾਕੀ ਨਹੀਂ ਬਚਣਾ ਬਰਾੜ ਅਤੇ ਧਾਲੀਵਾਲ ਨੇ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਤੁਹਾਡੇ ਕੋਲ ਇੱਕੋ ਇੱਕ ਆਪਣਾ ਅਕਸ ਬਚਾਉਣ ਦਾ ਰਸਤਾ ਹੈ ਕਿ ਇਹਨਾਂ ਨੌਜਵਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਰੁਜ਼ਗਾਰ ਦਿਓ ਅਤੇ ਪੱਕੀਆਂ ਨੌਕਰੀਆਂ ਦਿਓ ਵਧੀਕੀਆਂ ਕਰਨ ਵਾਲੀ ਪੁਲਿਸ ਨੂੰ ਨੱਥ ਪਾਓ

Leave a Reply

Your email address will not be published. Required fields are marked *