ਬੰਗਾਲ ‘ਚ 15 ਬੂਥਾਂ ‘ਤੇ ਦੁਬਾਰਾ ਮਤਦਾਨ, ਔਸਤਨ 87% ਵੋਟਿੰਗ

0

ਦੱਖਣੀ 24 ਪਰਗਨਾ ‘ਚ ਭਾਜਪਾ ਤੇ ਟੀਐਮਸੀ ਵਰਕਰਾਂ ਵਿਚਕਾਰ ਝੜਪਾਂ

ਕੋਲਕਾਤਾ, 2 ਮਈ (ਨਿਊਜ਼ ਟਾਊਨ ਨੈਟਵਰਕ) : ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਅਤੇ ਮਗ੍ਰਹਾਟ ਪੱਛਮੀ ਵਿਧਾਨ ਸਭਾ ਹਲਕਿਆਂ ਦੇ 15 ਬੂਥਾਂ ‘ਤੇ ਸ਼ਨੀਵਾਰ ਨੂੰ ਦੁਬਾਰਾ ਵੋਟਿੰਗ ਹੋਈ। ਸ਼ਾਮ 5 ਵਜੇ ਤਕ ਮਗ੍ਰਹਾਟ ਪੱਛਮੀ ਵਿੱਚ 11 ਬੂਥਾਂ ‘ਤੇ 86.11% ਵੋਟਿੰਗ ਦਰਜ ਕੀਤੀ ਗਈ ਅਤੇ ਡਾਇਮੰਡ ਹਾਰਬਰ ਵਿੱਚ 4 ਬੂਥਾਂ ‘ਤੇ 87.60% ਵੋਟਿੰਗ ਦਰਜ ਕੀਤੀ ਗਈ, ਜਿਸ ਨਾਲ ਔਸਤਨ 86.86% ਵੋਟਿੰਗ ਹੋਈ। ਦੱਖਣੀ 24 ਪਰਗਨਾ ਵਿੱਚ ਟੀਐਮਸੀ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਣ ਦੀ ਵੀ ਖ਼ਬਰ ਸਾਹਮਣੇ ਆਈ। ਸੁਰੱਖਿਆ ਬਲਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਫਾਲਤਾ ਵਿੱਚ ਵੋਟਰਾਂ ਨੇ ਟੀਐਮਸੀ ਵਰਕਰਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਟੀਐਮਸੀ ਮੈਂਬਰਾਂ ਨੇ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਉਨ੍ਹਾਂ ‘ਤੇ ਹੀ ਡਾਂਗਾ ਫੇਰ ਦਿੱਤੀਆਂ। ਜਿਸ ਕਾਰਨ ਕਈ ਲੋਕਾਂ ਦੇ ਪੈਰਾਂ, ਸਿਰਾਂ ਅਤੇ ਹੱਥਾਂ ਵਿੱਚ ਗੁੱਝੀਆਂ ਸੱਟਾਂ ਲੱਗੀਆਂ। ਟੀਐਮਸੀ ਨੇ ਦੋਸ਼ ਲਗਾਇਆ ਕਿ ਸੁਰੱਖਿਆ ਬਲਾਂ ਨੇ ਮਗਰਾਹਾਟ ਦੇ ਬੂਥ ਨੰਬਰ 127 ‘ਤੇ ਉਨ੍ਹਾਂ ਦੇ ਕੈਂਪ ਦੀ ਭੰਨਤੋੜ ਕੀਤੀ ਅਤੇ ਵਰਕਰਾਂ ‘ਤੇ ਹਮਲਾ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗਿਣਤੀ ਏਜੰਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀਐਮਸੀ 200 ਤੋਂ ਵੱਧ ਸੀਟਾਂ ਜਿੱਤੇਗੀ।

Leave a Reply

Your email address will not be published. Required fields are marked *