ਬੰਗਾਲ ਕਿਲਾ ਫ਼ਤਿਹ ਕਰਿਆ ਹੁਣ ਪੰਜਾਬ ਫਤਿਹ ਕਰਾਂਗੇ : ਹਰਪਾਲਪੁਰ 

0

ਪਟਿਆਲ਼ਾ 4 ਮਈ (ਰਾਜਿੰਦਰ ਸਿੰਘ ਥਿੰਦ )    ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਵਰਕਰਾਂ ਦੀ ਸਖ਼ਤ ਮਿਹਨਤ ਤੇ ਯਤਨਾਂ ਸਦਕਾ ਪੱਛਮੀ ਬੰਗਾਲ ਦੇ ਸਿਆਸੀ ਕਿਲ੍ਹਾ ਨੂੰ ਫਤਿਹ ਕਰ ਲਿਆ ਹੈ ਜਿਸ ਦਾ ਸਿਆਸੀ ਗਲਿਆਰਿਆਂ ਵਿੱਚ ਬਹੁਤ ਵੱਡਾ ਮਹੱਤਵ ਹੈ ਲੰਮਾ ਸਮਾਂ ਮਮਤਾ ਬੈਨਰਜੀ ਦਾ ਰਾਜ ਭਾਗ ਰਿਹਾ ਤੇ ਭਾਜਪਾ ਨੂੰ ਰਾਜ ਭਾਗ ਆਉਣ ਲਈ ਸਖ਼ਤ ਮਿਹਨਤ ਕਰਨੀ ਪਈ ਜਿਸ ਦਾ ਨਤੀਜਾ ਅੱਜ ਬੰਗਾਲ ਦਾ ਕਿਲ੍ਹਾ ਫਤਿਹ ਕਰਕੇ ਭਾਜਪਾ ਦਾ ਰਾਜ ਸਥਾਪਤ ਹੋਇਆ ਹੈ ਹੁਣ ਭਾਜਪਾ ਲੀਡਰਸ਼ਿਪ ਦਾ ਮਜ਼ਬੂਤ ਇਰਾਦਾ ਪੰਜਾਬ ਫਤਿਹ ਹਾਸਲ ਕਰਨ ਵੱਲ ਹੈ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾਂ ਕੀਤਾ 

              ਹਰਪਾਲਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਦੀ ਦੂਰਅੰਦੇਸੀ ਸੋਚ ਤੇ ਸਖ਼ਤ ਮਿਹਨਤ ਸਦਕਾ ਭਾਰਤ ਦੇ ਬਹੁਤਾਤ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਸਫਲਤਾਪੂਰਵਕ ਚਲ ਰਹੀਆਂ ਹਨ ਅਤੇ ਆਪਣੇ ਕੰਮ ਕਾਰ ਦੇ ਯਤਨਾਂ ਨਾਲ ਵੋਟਰਾਂ ਦਾ ਦਿਲ ਜਿੱਤ ਕੇ ਅਨੇਕਾਂ ਸੂਬਿਆਂ ਵਿੱਚ ਸਰਕਾਰਾਂ ਰਪੀਟ ਹੋ ਰਹੀਆਂ ਹਨ।  

        ਹਰਪਾਲਪੁਰ ਨੇ ਕਿਹਾ ਕਿ ਭਾਰਤ ਦੇ ਬਹੁਤਾਤ ਰਾਜਾਂ ਚ ਭਾਜਪਾ ਦੀਆਂ ਸਰਕਾਰਾਂ ਬਣਨ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਕਾਰਜ ਆਰੰਭ ਹੋਣਗੇ ਸਾਰੀ ਲੀਡਰਸ਼ਿਪ ਦਾ ਰੁਖ ਪੰਜਾਬ ਦਾ ਕਿਲ੍ਹਾ ਫਤਿਹ ਕਰਨ ਵੱਲ ਕਰੋ ਤੇ ਮਰੋ ਦੀ ਨੀਤੀ ਤੇ ਨੀਤ ਨਾਲ ਹਲਕਾ ਵਾਰ ਪਾਰਟੀ ਦੀ ਸਥਿਤੀ ਮਜ਼ਬੂਤ ਕਰਨ ਦਾ ਯਤਨ ਤੇ ਉਪਰਾਲੇ ਕੀਤੇ ਜਾਣਗੇ।

Leave a Reply

Your email address will not be published. Required fields are marked *