ਆਕਸਫੋਰਡ ਸੰਸਥਾ ਦੀ ਵਿਦਿਆਰਥਣ ਡਾ.ਸਾਕਸ਼ੀ ਗਰਗ ਨੇ “ਇੰਡੀਆ ਬੁੱਕ ਆਫ਼ ਰਿਕਾਰਡਜ਼” ਵਿੱਚ ਦਰਜ਼ ਕਰਵਾਇਆ ਆਪਣਾ ਨਾਮ

ਭਗਤਾ ਭਾਈਕਾ 1 ਮਈ ( ਰਾਜਿੰਦਰਪਾਲ ਸ਼ਰਮਾ)
“ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ , ਭਗਤਾ ਭਾਈਕਾ” ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਮਾਲਵੇ ਦੇ ਖੇਤਰ
ਵਿੱਚ ਵਿਸ਼ੇਸ ਸਥਾਨ ਬਣਾ ਚੁੱਕੀ ਹੈ ।ਜਿੱਥੇ ਇਸ ਸੰਸਥਾ ਦੇ ਵਰਤਮਾਨ ਵਿਦਿਆਰਥੀ ਨਵੀਆਂ ਪੈੜਾਂ ਪਾ ਰਹੇ
ਹਨ,ਉਥੇ ਹੀ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਵਿਲੱਖਣ ਛਾਪ ਛੱਡ ਰਹੇ ਹਨ। ਇਸ ਸੰਸਥਾ ਲਈ ਇਹ ਬੜੇ ਮਾਣ
ਵਾਲੀ ਗੱਲ ਹੈ ਕਿ ਇਸ ਸਕੂਲ ਦੀ ਵਿਿਦਆਰਥਣ ਰਹਿ ਚੁੱਕੀ ਡਾ.ਸਾਕਸ਼ੀ ਗਰਗ ਨੇ “ਇੰਡੀਆ ਬੁੱਕ ਆਫ਼ ਰਿਕਾਰਡਜ਼” ਵਿੱਚ
ਆਪਣਾ ਨਾਮ ਦਰਜ਼ ਕਰਵਾ ਲਿਆ ਹੈ। ਜ਼ਿਕਰਯੋਗ ਹੈ ਕਿ ਭਗਤਾ ਭਾਈਕਾ ਦੇ ਵਸਨੀਕ ਸੁਨੀਲ ਕੁਮਾਰ ਗਰਗ ਅਤੇ ਨਿਸ਼ਾ ਗਰਗ ਦੀ ਇਸ
ਹੋਣਹਾਰ ਧੀ ਨੇ ਆਪਣੀ ਲਗਨ , ਕਠਿਨ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ. ’ ਦਾ
ਖਿਤਾਬ ਪ੍ਰਾਪਤ ਕੀਤਾ ਹੈ।ਸਾਕਸ਼ੀ ਗਰਗ ਦੀ ਅਰਜ਼ੀ ਦੀ ਜਾਂਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੀ ਐਡੀਟੋਰੀਅਲ ਬੋਰਡ ਵੱਲੋਂ
ਬੜੀ ਬਰੀਕੀ ਨਾਲ ਜਾਂਚ , ਘੋਖ-ਪੜਤਾਲ ਕੀਤੀ ਗਈ।ਜਾਂਚ ਪ੍ਰਕਿਰਿਆ ਪੂਰੀ ਹੋਣ ਉੱਤੇ ਡਾ.ਸਾਕਸ਼ੀ ਨੂੰ ਇਸ ਖਿਤਾਬ
ਦਾ ਅਧਿਕਾਰੀ ਸਮਝਿਆ ਗਿਆ । ਇਸ ਤਰ੍ਹਾਂ ਸਾਕਸ਼ੀ ਗਰਗ ਦੀ ਮਿਹਨਤ , ਧੀਰਜ , ਲਗਨ ਅਤੇ ਸਮਰਪਣ ਦੀ ਵਡਿਆਈ ਕਰਦੇ
ਹੋਏ ਉਸ ਦੀ ਕਾਬਲੀਅਤ ਨੂੰ ਸਵੀਕਾਰ ਕੀਤਾ ਗਿਆ।ਸਾਕਸ਼ੀ ਗਰਗ ਦੀ ਇਸ ਪ੍ਰਾਪਤੀ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ
ਦੀ ਲਹਿਰ ਦੌੜ ਗਈ ਹੈ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵੀ ਸਾਕਸ਼ੀ ਗਰਗ ਦੀ ਇਸ ਉਪਲੱਬਧੀ ਉੱਤੇ ਉਸਦੇ ਮਾਪਿਆਂ ਨੂੰ
ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿਰਫ਼ ਮਾਪਿਆਂ ਲਈ ਹੀ ਨਹੀਂ ਬਲਕਿ ਸਾਡੀ ਸੰਸਥਾ ਲਈ ਵੀ ਬਹੁਤ ਮਾਣ ਵਾਲੀ ਗੱਲ
ਹੈ ਕਿਉਂਕਿ ਸਾਕਸ਼ੀ ਇਸ ਸਕੂਲ ਦਾ ਹਿੱਸਾ ਰਹਿ ਚੁੱਕੀ ਹੈ।
ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ),
ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’
(ਵਾਈਸ ਚੇਅਰਮੈਨ) , ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਸਾਕਸ਼ੀ ਗਰਗ ਦੇ ਰੌਸ਼ਨ ਭਵਿੱਖ ਲਈ ਉਸਨੂੰ
ਸ਼ੁੱਭਕਾਮਨਾਵਾਂ ਦਿੱਤੀਆਂ।
