ਬਿਜਲੀ ਕੱਟਾਂ ਵਿਰੁਧ ਮਾਲੇਰਕੋਟਲਾ ‘ਚ ਅਕਾਲੀ ਦਲ ਨੇ ਲਾਇਆ ਧਰਨਾ

0

ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕਰ ਦਿਤਾ ਤਬਾਹ : ਜ਼ਾਹਿਦਾ ਸੁਲੇਮਾਨ

ਮਾਲੇਰਕੋਟਲਾ, 30 ਅਪ੍ਰੈਲ (ਮੁਨਸ਼ੀ ਫ਼ਾਰੂਕ) : ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਵਿਰੁਧ ਰੋਹ ਭਰਪੂਰ ਧਰਨਾ ਦਿਤਾ। ਇਸ ਧਰਨੇ ਵਿਚ ਅਕਾਲੀ ਵਰਕਰ ਅਤੇ ਆਮ ਲੋਕ ਸਰਕਾਰ ਵਿਰੁਧ ਲਿਖੇ ਨਾਹਰੇ ਵਾਲੀਆਂ ਤਖ਼ਤੀਆਂ ਲੈ ਕੇ ਪੁੱਜੇ ਹੋਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁਫ਼ਤ ਬਿਜਲੀ ਦੇਣ ਦਾ ਇਕਲੌਤਾ ਵਾਅਦਾ ਵੀ ਪੂਰਾ ਨਹੀਂ ਕਰ ਸਕੀ। ਸਿਰਫ਼ ਇਕ ਮੁਫ਼ਤ ਬਿਜਲੀ ਹੀ ਸੀ ਜਿਸ ਦੇ ਸਿਰ ਉਤੇ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਸਨ, ਬਾਕੀ ਤਾਂ ਇਸ ਪਾਰਟੀ ਦੇ ਸਾਰੇ ਕੰਮ ਹੀ ਹਾਲੇ ਤਕ ਹਵਾ ਵਿਚ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਵਪਾਰੀਆਂ, ਛੋਟੇ ਕਾਰੋਬਾਰੀਆਂ ਅਤੇ ਵਿਦਿਆਰਥੀਆਂ ਦਾ ਤਾਂ ਨੁਕਸਾਨ ਹੋਇਆ ਹੀ ਹੈ, ਨਾਲ ਹੀ ਆਮ ਲੋਕਾਂ ਨੂੰ ਵੀ ਗਰਮੀ ਵਿਚ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਵਿਚ ਲਗਾਤਾਰ ਬਿਜਲੀ ਦੇ ਵੱਡੇ ਵੱਡੇ ਕੱਟ ਲਗਦੇ ਆ ਰਹੇ ਹਨ ਜਿਸ ਕਾਰਨ ਕਿਸਾਨਾਂ ਅਤੇ ਸਬਜ਼ੀ ਦੀ ਪੈਦਾਵਾਰ ਕਰਨ ਵਾਲੇ ਕਾਸ਼ਤਕਾਰਾਂ ਦੀਆਂ ਫ਼ਸਲਾਂ ਪਾਣੀ ਨਾ ਮਿਲਣ ਕਾਰਨ ਖ਼ਰਾਬ ਹੋ ਰਹੀਆਂ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਸਰਕਾਰ ਨੇ ਇਕ ਵੀ ਥਰਮਲ ਪਲਾਂਟ ਨਹੀਂ ਲਾਇਆ ਜਿਸ ਕਾਰਨ ਬਿਜਲੀ ਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਕਿੱਲਤ ਨਹੀਂ ਆਉਣ ਦਿਤੀ ਸੀ। ਬਿਜਲੀ, ਬੀਜ ਅਤੇ ਖਾਦਾਂ ਸਮੇਂ ਸਿਰ ਮੁਹੱਈਆ ਕਰਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਹਰ ਪੱਖ ਤੋਂ ਬਿਲਕੁਲ ਤਬਾਹ ਕਰ ਦਿਤਾ ਹੈ। ਝਾੜੂ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਤਾਂ ਭਾਪਜਾ ਵਿਚ ਭੱਜ ਗਏ ਹਨ ਜਦਕਿ ਇਸ ਪਾਰਟੀ ਦੇ ਹੋਰ ਲੀਡਰ ਅਪਣੇ ਅਪਰਾਧਾਂ ਦੀ ਸਜ਼ਾ ਤੋਂ ਬਚਣ ਲਈ ਵਿਦੇਸ਼ ਭੱਜਣਗੇ। ਉਨ੍ਹਾਂ ਸਥਾਨਕ ਵਿਧਾਇਕ ਬਾਰੇ ਵੀ ਦਾਅਵਾ ਕੀਤਾ ਕਿ ਚੋਣ ਜ਼ਾਬਤਾ ਲਗਦਿਆਂ ਹੀ ਸਥਾਨਕ ਵਿਧਾਇਕ ਵੀ ਵਿਦੇਸ਼ ਦੌੜ ਜਾਵੇਗਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦਾ ਹਰ ਨਾਗਰਿਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਸਰਕਾਰ ਗੁੰਡਾਗਰਦੀ ਦੇ ਸਿਰ ਉਤੇ ਚੱਲ ਰਹੀ ਹੈ। ਕੁੱਝ ਮਹੀਨੇ ਬਾਕੀ ਹਨ, ਫਿਰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਜਥੇਦਾਰ ਸੁਖਦੇਵ ਸਿੰਘ ਮਿੱਠਵਾਲ, ਨੌਜੁਆਨ ਆਗੂ ਸੁਖਚੈਨ ਸਿੰਘ ਭੂਦਨ, ਹਲਕੇ ਦੇ ਅਕਾਲੀ ਦਲ ਦੇ ਬੁਲਾਰੇ ਅਬਦੁਲ ਸੱਤਾਰ ਪੋਟਰ, ਵਾਰਡ ਨੰਬਰ 24 ਤੋਂ ਉਮੀਦਵਾਰ ਮੁਹੰਮਦ ਫ਼ਾਰੂਕ ਆਮਜ਼ ਅਤੇ ਵਾਰਡ ਨੰਬਰ 4 ਤੋਂ ਉਮੀਦਵਾਰ ਮੁਹੰਮਦ ਅਸ਼ਰਫ਼ (ਸੋਨੀ ਪਹਿਲੀਵਾਨ) ਨੇ ਵੀ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰਾਂ ਦਿਤੀਆਂ। ਇਸ ਮੌਕੇ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਡਾ. ਮੁਹੰਮਦ ਮੁਸ਼ਤਾਕ, ਆਰ.ਟੀ.ਆਈ. ਵਿੰਗ ਦੇ ਉਪ ਪ੍ਰਧਾਨ ਐਡਵੋਕੇਟ ਪਰਵੇਜ਼ ਅਖ਼ਤਰ, ਮੁਹੰਮਦ ਮਹਿਮੂਦ ਅਲੀ, ਮੁਹੰਮਦ ਅਖ਼ਤਰ ਹਾਂਡਾ, ਆਰ.ਟੀ.ਆਈ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮੁਹੰਮਦ ਉਮਰ, ਵਾਰਡ ਨੰਬਰ 6 ਤੋਂ ਉਮੀਦਵਾਰ ਮੁਹੰਮਦ ਸਹਿਬਾਜ਼, ਸੀਨੀਅਰ ਅਕਾਲੀ ਨੇਤਾ ਸਈਅਦ ਅਹਿਮਦ ਖ਼ਾਨ ਪੱਪੂ, ਸੀਨੀਅਰ ਆਗੂ ਆਜ਼ਾਦ ਸਿਦੀਕੀ, ਮੁਹੰਮਦ ਅਨਵਰ, ਮੁਹੰਮਦ ਇਕਬਾਲ ਬਾਲਾ, ਦੋਸਤ ਮੁਹੰਮਦ, ਵਾਰਡ ਨੰਬਰ 28 ਤੋਂ ਉਮੀਦਵਾਰ ਮੁਹੰਮਦ ਮੁਨੀਰ, ਵਾਰਡ ਨੰਬਰ 2 ਤੋਂ ਉਮੀਦਵਾਰ ਮੁਹੰਮਦ ਰਫ਼ੀਕ ਫੋਗਾ, ਜਥੇਦਾਰ ਬਿਕਰ ਸਿੰਘ ਨੱਥੋਹੇੜੀ, ਵਾਰਡ ਨੰਬਰ 8 ਤੋਂ ਉਮੀਦਵਾਰ ਅਬਦੁਲ ਹਮੀਦ ਲਾਲਾ, ਜਥੇਦਾਰ ਮਨਜੀਤ ਸਿੰਘ ਨੱਥੋਹੇੜੀ, ਜਥੇਦਾਰ ਸਪਾਲ ਸਿੰਘ ਬੋਪਾਰਾਏ, ਜਥੇਦਾਰ ਹਰਬੰਸ ਸਿੰਘ ਕੁਠਾਲਾ, ਵਾਰਡ ਨੰਬਰ 9 ਤੋਂ ਜਥੇਦਾਰ ਹਰਵਿੰਦਰ ਸਿੰਘ ਟਿਵਾਣਾ, ਮੁਹੰਮਦ ਸ਼ਮਸ਼ਾਦ ਕਿਲ੍ਹਾ ਰਹਿਮਤਗੜ੍ਹ, ਜਥੇਦਾਰ ਕੁਲਦੀਪ ਸਿੰਘ ਸੁਪਰਡੈਂਟ, ਜਥੇਦਾਰ ਬਲਵਿੰਦਰ ਸਿੰਘ ਢੀਂਡਸਾ, ਜਥੇਦਾਰ ਕਮਲਜੀਤ ਸਿੰਘ ਮਦੇਵੀ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਪਰਮਜੀਤ ਸਿੰਘ ਮੇਦਵੀ, ਚੌਧਰੀ ਮੁਹੰਮਦ ਸ਼ਮਸ਼ਾਦ, ਮੁਹੰਮਦ ਅਮਜਦ ਆਜੂ, ਤਲਵੀਰ ਸਿੰਘ ਢਿੱਲੋਂ, ਮੁਹੰਮਦ ਅਮਜਦ ਖਾਰਾ ਖੂਹ, ਜਥੇਦਾਰ ਸੁਖਦੇਵ ਸਿੰਘ ਕਲਿਆਣ, ਨਿਸ਼ਾਨ ਸਿੰਘ ਮੱਲ੍ਹੀ, ਵਾਰਡ ਨੰਬਰ 12 ਤੋਂ ਉਮੀਦਵਾਰ ਪ੍ਰਥਮ ਗਿੱਲ, ਮਨਜ਼ੂਰ ਅਨਸਾਰੀ, ਨਰਿੰਦਰ ਕੁਮਾਰ, ਲਾਭ ਸਿੰਘ, ਮਾਸਟਰ ਗੁਰਵਿਰੰਦਰ ਸਿੰਘ ਫਰਵਾਲੀ, ਪਰਮਜੀਤ ਕੌਰ ਫਰਵਾਲੀ, ਬੀਬੀ ਅਕਬਰੀ ਬੇਗਮ, ਮਲਕੀਤ ਸਿੰਘ ਆਦਮਪਾਲ, ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ, ਵਾਰਡ ਨੰਬਰ 33 ਤੋਂ ਮੁਹੰਮਦ ਅਬਿਦ, ਸਤਪਾਲ ਸਿੰਘ ਕਸਬਾ ਭਰਾਲ, ਜਥੇਦਾਰ ਟਹਿਲ ਸਿੰਘ ਕਸਬਾ ਭਰਾਲ, ਗੁਰਜੀਤ ਸਿੰਘ ਹਥਣ, ਇਕਬਾਲ ਮੁਹੰਮਦ ਹਥਣ, ਬਲਾਕ ਸੰਮਤੀ ਮੈਂਬਰ ਗੁਰਮੁਖ ਸਿੰਘ ਮੁਬਾਰਕਪੁਰ, ਅਮਰਿੰਦਰ ਸਿੰਘ ਵੜੈਚ, ਸ੍ਰੀਰਾਮ ਆਹਨਖੇੜੀ, ਵਾਰਡ ਨੰਬਰ 7 ਤੋਂ ਮੁਹੰਮਦ ਜਮੀਲ, ਚੌਧਰੀ ਮੁਹੰਮਦ ਦਿਲਸ਼ਾਦ, ਡਾ. ਪਰਮਿੰਦਰ ਸਿੰਘ ਚੱਕ, ਚੌਧਰੀ ਮੁਹੰਮਦ ਸਿਦੀਕ ਮੁਨਸ਼ੀ, ਚੌਧਰੀ ਮੁਹੰਮਦ ਸ਼ਾਹਿਦ, ਬਲਦੇਵ ਸਿੰਘ ਰੁੜਕਾ, ਮੁਹੰਮਦ ਹਾਮਿਸ਼ ਗੋਲੂ, ਵਾਰਡ ਨੰਬਰ 3 ਤੋਂ ਮੁਹੰਮਦ ਅਖ਼ਤਰ, ਸ੍ਰੀ ਸੰਜੇ ਵੋਹਰਾ, ਮੁਹੰਮਦ ਤਾਹਿਰ, ਸੰਦੀਪ ਸਿੰਘ ਖਟੜਾ, ਤਪਿੰਦਰ ਸਿੰਘ ਸਰਪੰਚ ਦਸੌਂਧਾ ਸਿੰਘ ਵਾਲਾ, ਯੂਥ ਆਗੂ ਯੁਗਰਾਜ ਸਿੰਘ, ਯਾਦਵਿੰਦਰ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ ਫਰਵਾਲੀ, ਬਲਬੀਰ ਸਿੰਘ ਕੁਠਾਲਾ ਅਤੇ ਹੋਰ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *