ਤਿੰਨ ਰਾਜਾਂ ਚ ਬੀਜੇਪੀ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪੰਜਾਬ ਛ ਸਰਕਾਰ ਬਣਾਵਾਗੇ: ਸਤਪਾਲ ਪੂਨੀਆਂ

0

ਸਨੌਰ/ਪਟਿਆਲਾ 5 ਮਈ (ਰਾਜਿੰਦਰ ਸਿੰਘ ਥਿੰਦ)ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਪੂਨੀਆਂ ਨੇ ਪੱਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਵਿੱਚ ਭਾਜਪਾ ਦੀ ਇਤਿਹਾਸਿਕ ਜਿੱਤ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਜਨਤਾ ਵੱਲੋਂ ਵਿਕਾਸ, ਸੁਸ਼ਾਸਨ ਅਤੇ ਮਜ਼ਬੂਤ ਨੇਤ੍ਰਤਵ ‘ਤੇ ਲਗਾਈ ਮੋਹਰ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਨਿਤਿਨ ਨਵੀਨ ਦੇ ਦ੍ਰਿੜ੍ਹ ਨੇਤ੍ਰਤਵ ਹੇਠ ਇਹ ਜਿੱਤ ਸਿਰਫ਼ ਚੋਣੀ ਨਤੀਜਾ ਨਹੀਂ, ਸਗੋਂ ਦੇਸ਼ ਦੇ ਭਵਿੱਖ ਲਈ ਲੋਕਾਂ ਦਾ ਮਜ਼ਬੂਤ ਵਿਸ਼ਵਾਸ ਹੈ। ਇਸ ਇਤਿਹਾਸਿਕ ਜਿੱਤ ਨਾਲ ਕਾਂਗਰਸ ਅਤੇ ਉਸਦੀ ਨਕਾਰਾਤਮਕ ਰਾਜਨੀਤੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ ਅਤੇ ਲੋਕਾਂ ਨੇ ਉਸਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, “ਡਬਲ ਇੰਜਣ ਦੀ ਸਰਕਾਰ ਜਿੱਥੇ ਬਣਦੀ ਹੈ, ਉੱਥੇ ਵਿਕਾਸ ਸਿਰਫ਼ ਦਿਖਾਈ ਨਹੀਂ ਦਿੰਦਾ—ਉਹ ਮਹਿਸੂਸ ਹੁੰਦਾ ਹੈ। ਐਸੀ ਤਰੱਕੀ ਦੀ ਕੋਈ ਮਾਪ-ਤੋਲ ਨਹੀਂ ਹੁੰਦੀ, ਕਿਉਂਕਿ ਇਹ ਸਿੱਧੀ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ।”

ਪੂਨੀਆਂ ਨੇ ਵਿਸ਼ਵਾਸ ਜਤਾਇਆ ਕਿ ਇਹ ਜਿੱਤ ਦੀ ਲਹਿਰ ਹੁਣ ਪੰਜਾਬ ਤੱਕ ਵੀ ਪਹੁੰਚੇਗੀ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣ ਕੇ ਇੱਕ ਨਵਾਂ ਵਿਕਾਸੀ ਦੌਰ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵੀ ਹੁਣ ਬਦਲਾਅ ਚਾਹੁੰਦੀ ਹੈ ਅਤੇ ਭਾਜਪਾ ਹੀ ਉਹ ਵਿਕਲਪ ਹੈ ਜੋ ਰਾਜ ਨੂੰ ਤਰੱਕੀ ਦੀ ਨਵੀਂ ਦਿਸ਼ਾ ਦੇ ਸਕਦੀ ਹੈ।

Leave a Reply

Your email address will not be published. Required fields are marked *