ਅਯਾਨ ਕਾਲਜ ਭੋਗੀਵਾਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਹਾਸਲ ਕੀਤੀਆਂ ਪਹਿਲੀਆਂ ਪੋਜੀਸਨਾ

ਮਲੇਰਕੋਟਲਾ 2 ਮਈ ( ਮੁਨਸ਼ੀ ਫ਼ਾਰੂਕ )ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜ਼ੇ ਵਿੱਚ ਅਯਾਨ ਕਾਲਜ ਆਫ ਨਰਸਿੰਗ ਬੀ.ਐਸ.ਸੀ ਨਰਸਿੰਗ ਦੂਜੇ ਸਮੈਸਟਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਵਿਦਿਆਰਥਣ ਹਰਸਿਮਰਨ ਕੌਰ ਨੇ ਮਾਲੇਰਕੋਟਲਾ ਜਿਲ੍ਹੇ ਵਿੱਚੋਂ ਪਹਿਲਾ ਸਥਾਨ , ਸ਼ਾਈਨਾ ਬੇਗਮ ਨੇ ਦੂਜਾ ਸਥਾਨ, ਹਰਮਨਜੋਤ ਸਿੰਘ ਅੱਤਰੀ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕਰ ਆਪਣੀ ਸੰਸਥਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਗਾਜ਼ੀ ਸ਼ੇਖ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਕਿਹਾ ਕਿ ਚੰਗੇ ਨਤੀਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਦੇਣ ਹਨ। ਉਨਾਂ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸੰਗੀਤਾ ਜੇਮਜ ਨੇ ਦੱਸਿਆ ਕਿ ਸਾਡੇ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਸਹੂਲਤਾਂ ਅਤੇ ਵਧੀਆ ਮਾਹੌਲ ਮੁਹਈਆ ਕਰਵਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀ ਵਧੀਆ ਤਰੀਕੇ ਨਾਲ ਆਪਣੇ ਨਰਸਿੰਗ ਕੀਤੇ ਦੀ ਪੜ੍ਹਾਈ ਪੂਰੀ ਕਰਦੇ ਹਨ ਅਤੇ ਵਧੀਆ ਨਤੀਜੇ ਲੈ ਕੇ ਆਉਂਦੇ ਹਨ। ਇਸ ਖੁਸ਼ੀ ਦੇ ਮੌਕੇ ਉੱਤੇ ਪੈਰਾਮੈਡੀਕਲ ਦੀ ਪ੍ਰਿੰਸੀਪਲ ਜਸਪ੍ਰੀਤ ਕੌਰ ਬਾਜਵਾ ਨੇ ਲੱਡੂ ਵੰਡ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲਜ ਦਾ ਨਤੀਜਾ ਹਮੇਸ਼ਾ ਹੀ ਸਾਰੇ ਇਲਾਕੇ ਵਿੱਚ ਸ਼ਾਨਦਾਰ ਰਹਿੰਦਾ ਹੈ ਇਸ ਇਸ ਦੇ ਨਾਲ ਉਹਨਾਂ ਦੱਸਿਆ ਕਿ ਇਸ ਸਾਲ ਵੀ ਪੂਰੇ ਹਲਕੇ ਦੇ ਬੱਚਿਆਂ ਵਿੱਚ ਨਰਸਿੰਗ ਦੇ ਕਿੱਤੇ ਵਿੱਚ ਦਾਖਲੇ ਲਈ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ । ਇਸ ਮੌਕੇ ਉੱਤੇ ਐਡਮਿਨ ਪ੍ਰਵੀਨ ਚੌਹਾਨ ,ਪ੍ਰੋਫੈਸਰ ਬੇਅੰਤ ਕੌਰ ,ਰਮਨਬੀਰ ਕੌਰ ,ਹਰਜੋਤ ਕੌਰ, ਸੁਰੀਤਾ ਰਾਣੀ ਸ਼ਬਨਮ ,ਸੰਦੀਪ ਕੌਰ,ਰਾਜਵਿੰਦਰ ਕੌਰ ਮਨਦੀਪ ਕੌਰ, ਆਸ਼ਮਾ, ਸਮੀਨੂ, ਰਵੀਨਾ ,ਸੁਖਵਿੰਦਰ ਕੌਰ ਆਦਿ ਸ਼ਾਮਿਲ ਸਨ।
