3 ਚੋਰ ਮੋਟਰਸਾਇਕਲ ਸਮੇਤ ਗ੍ਰਿਫ਼ਤਾਰ  

0

ਮਾਲੇਰਕੋਟਲਾ, 02 ਮਈ ( ਮੁਨਸ਼ੀ ਫ਼ਾਰੂਕ )

:- ਜ਼ਿਲ੍ਹਾ ਪੁਲਿਸ ਮੁੱਖੀ ਗਗਨ ਅਜੀਤ ਸਿੰਘ ਵੱਲੋਂ ਮਾੜੇ ਅਨਸਰਾਂ, ਮੋਬਾਇਲ ਖੋਹਣ ਅਤੇ ਚੋਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ -2 ਦੇ ਮੁੱਖੀ ਦਰਸ਼ਨ ਸਿੰਘ  ਵੱਲੋਂ ਕੀਤੀ ਨਾਕਾਬੰਦੀ ਦੋਰਾਨ ਤਿੰਨ ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ -2 ਦੇ ਮੁੱਖੀ ਦਰਸ਼ਨ ਸਿੰਘ ਨੇ ਚੇਤਾਵਨੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਆਵਾਰਾ ਘੁੰਮਦੇ ਰਹੇ ਮਾੜੇ ਅਨਸਰ ਜਾਂ ਤਾਂ ਸੁਧਰ ਜਾਣ ਨਹੀਂ ਸ਼ਹਿਰ ਛੱਡ ਕੇ ਕਿਤੇ ਹੋਰ ਥਾਂ ਪਨਾਹ ਲੈ ਲੈਣ, ਕਿਉਂ ਕਿ ਮਾੜੇ ਅਨਸਰਾਂ, ਚੋਰਾਂ ਤੇ ਝਪਟ – ਮਾਰਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਥਾਣਾ ਮੁੱਖੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਜੁਗਰਾਜ ਗਿਰ ਪੁੱਤਰ ਛੱਜੂ ਗਿਰ ਵਾਸੀ ਪਿੰਡ ਦੀ ਬੇਟੀ ਦਾ ਸਾਗਰ ਪੇਲੈਸ ਕੋਲ ਮੁਬਾਇਲ ਖੋਇਆ ਗਿਆ ਸੀ। ਜਿਸ ਤੇ ਜੁਗਰਾਜ ਗਿਰੀ ਨੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਸਬੰਧ ਵਿੱਚ ਸ਼ੋਇਬ ਅਖ਼ਤਰ ਉਰਫ਼ ਸੈ਼ਬੀ ਪੁੱਤਰ ਮੁਹੰਮਦ ਅਰਸ਼ਦ, ਕੈਫ ਖਾਂ ਉਰਫ਼ ਨੋਨੀ , ਮੁਹੰਮਦ ਯੂਨਸ ਉਰਫ਼ ਬਿੱਲਾ ਪੁੱਤਰਾਨ ਮੁਹੰਮਦ ਸਲੀਮ ਵਾਸੀਆਨ ਕਾਲੂ ਬਸਤੀ ਇਮਾਮਗੜ ਰੋਡ ਨੂੰ ਕਾਬੂ ਕੀਤਾ ਹੈ ਤੇ ਇਹਨਾਂ ਪਾਸੋਂ ਇੱਕ ਚੋਰੀ ਕੀਤਾ ਸਪਲੈਂਡਰ ਮੋਟਰਸਾਇਕਲ ਵੀ ਬਰਾਮਦ ਹੋਇਆ ਹੈ। ਬਰਾਮਦ ਮੋਟਰਸਾਈਕਲ ਦਾ ਨੰਬਰ ਪੀ. ਬੀ. 10 -ਜੇ.ਬੀ. 4888 ਹੈ। ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਤੋਂ ਬਾਅਦ ਵਧੇਰੇ ਪੁੱਛ – ਗਿੱਛ ਕਰਾਂਗੇ ‌ਜਿਸ ਵਿਚ ਹੋਰ ਚੋਰੀ ਦੀਆਂ ਘਟਨਾਵਾਂ ਦੀ ਬਰਾਮਦਗੀ ਵੀ ਹੋ ਸਕਦੀ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਕੁੱਝ ਸਮੇਂ ਤੋਂ ਸ਼ਹਿਰ ਅੰਦਰ ਚੋਰੀ ਤੇ ਮੋਬਾਇਲ ਖੋਹਣ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਭਾਵੇਂ ਕਿ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਨੱਥ ਪਾਵੇ। ਪਰ ਪੁਲਿਸ ਦੇ ਵੀ ਉਦੋਂ ਹੱਥ ਖੜ੍ਹੇ ਹੁੰਦੇ ਵਿਖਾਈ ਦਿੰਦੇ ਹਨ ਜਦੋਂ ਪੁਲਿਸ ਦੀ ਨਫਰੀ ਬਹੁਤ ਘੱਟ ਹੋਣ ਕਰਕੇ ਉਹ ਅਜਿਹੀਆਂ ਘਟਨਾਵਾਂ ਤੱਕ ਸਮੇਂ ਸਿਰ ਪਹੁੰਚ ਨਹੀਂ ਸਕਦੇ।

Leave a Reply

Your email address will not be published. Required fields are marked *