ਕੋਗਨੀਟੋ ਐਬੈਕਸ ਮੋਰਿੰਡਾ ਵੱਲੋਂ ਆਯੋਜਿਤ ਇਨਾਮ ਵੰਡ ਸਮਾਰੋਹ।

ਮੋਰਿੰਡਾ, 02- ਮਈ (ਮਜ਼ੀਦ ਖ਼ਾਨ ) ਕੋਗਨੀਟੋ ਐਬੈਕਸ ਵੱਲੋਂ ਆਯੋਜਿਤ ਵਰਲਡ ਚੈਂਪੀਅਨਸ਼ਿਪ 2026 26 ਅਪ੍ਰੈਲ 2026 (ਐਤਵਾਰ) ਨੂੰ ਗਾਜ਼ਿਆਬਾਦ ਵਿੱਚ ਸਫਲਤਾਪੂਰਵਕ ਕਰਵਾਈ ਗਈ। ਇਸ ਮੁਕਾਬਲੇ ਵਿੱਚ ਸਾਡੇ ਸੈਂਟਰ ਦੇ 12 ਵਿਦਿਆਰਥੀਆਂ ਨੇ ਭਾਗ ਲਿਆ। ਮਿਸਿਜ਼ ਰਸ਼ਮੀ ਅਤੇ ਮਿਸਿਜ਼ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਰੇ 12 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟ੍ਰੋਫੀਆਂ ਹਾਸਲ ਕੀਤੀਆਂ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸੈਂਟਰ ਨੇ 100% ਨਤੀਜੇ ਪ੍ਰਾਪਤ ਕੀਤੇ ਹਨ, ਜੋ ਕਿ ਸਾਡੇ ਲਈ ਬੇਹੱਦ ਖੁਸ਼ੀ ਅਤੇ ਗੌਰਵ ਦੀ ਗੱਲ ਹੈ । ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ 1 ਮਈ 2026 ਨੂੰ ਮੋਰਿੰਡਾ ਵਿੱਚ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕੋਗਨੀਟੋ ਐਬੈਕਸ ਦੀ ਮਾਲਕਾ ਮਿਸਿਜ਼ ਰਸ਼ਮੀ ਅਤੇ ਮਿਸਿਜ਼ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠਿਨ ਮਿਹਨਤ ਅਤੇ ਲਗਨ ਦੇ ਨਾਲ-ਨਾਲ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
