ਮਾਲੇਰਕੋਟਲਾ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਫੂਕਿਆ ਪੁਤਲਾ

0

ਮਾਲੇਰਕੋਟਲਾ /ਅਮਰਗੜ੍ਹ 02 ਮਈ ( *( ਮੁਨਸ਼ੀ ਫ਼ਾਰੂਕ )*   ) ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਮਾਲੇਰਕੋਟਲਾ ਦੇ ਜਿਲਾ ਪ੍ਧਾਨ ਬਲਜਿੰਦਰ ਸਿੰਘ ਲਸੋਈ ਦੀ ਅਗਵਾਈ ਹੇਠ  ਕਾਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਧਾਨ ਬਲਜਿੰਦਰ ਸਿੰਘ ਲਸੋਈ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖਾਂ ਤੇ ਘੱਟ ਗਿਣਤੀਆਂ ਤੇ ਬੇਤਹਾਸਾ ਜੁਲਮ ਕੀਤੇ ਤੇ ਕਰ ਰਹੀ ਹੈ ਕਿਉਂਕਿ ਅੱਜ ਵੀ ਸੁਖਜਿੰਦਰ ਸਿੰਘ ਰੰਧਾਵਾ ਦੀ ਘਟੀਆ ਸੋਚ ਸਾਹਮਣੇ ਆ ਗਈ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਬਾਰੇ ਦਿੱਤੇ ਘਟੀਆ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸ ਅੰਮ੍ਰਿਤ ਪਾਲ ਸਿੰਘ ਨੇ 37 ਦਿਨਾ ਵਿੱਚ ਹਜਾਰਾਂ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰਕੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ,ਪਰ ਫਿਰ ਵੀ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਉਨਾ ਤੇ ਐਨ ਐਸ ਏ ਲਗਾ ਕੇ ਉਨਾ ਨੂੰ ਬਿਨਾ ਕਸੂਰ ਜੇਲ ਵਿੱਚ ਡੱਕ ਦਿੱਤਾ,ਫਿਰ ਵੀ ਜੇਲ ਵਿੱਚ ਬੰਦ ਕਰਨ ਦੇ ਬਾਵਜੂਦ ਵੀ ਪੰਜਾਬ ਦੀ ਜਨਤਾ ਨੇ ਉਨਾ ਨੂੰ ਲੋਕ ਸਭਾ ਚੋਣਾਂ ਦੌਰਾਨ ਬਹੁਤ ਹੀ ਵੱਡੇ ਫਰਕ ਨਾਲ ਜਿਤਾਇਆ,ਪੰਜਾਬ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਜਨਤਾ ਨੇ ਦਿਖਾ ਦਿੱਤਾ ਕਿ ਸੱਚ ਨੂੰ ਜਿੰਨਾ ਮਰਜੀ ਛੁਪਾ ਲਉ ਪਰ ਸੱਚ ਛੁਪਦਾ ਨਹੀਂ,ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਪੰਜਾਬ ਤੇ ਕੇਂਦਰ ਦੀ ਸਰਕਾਰ ਸ਼ਰੇਆਮ ਆਰ ਐਸ ਐਸ ਦੀ ਪਿੱਠੂ ਹਨ। ‘ਖੈਰ ਮਾਲਵੇ ਇਲਾਕੇ ਵਿੱਚ ਕਿਸੇ ਵੀ ਪਾਰਟੀ ਕੋਲ ਭਾਈ ਅੰਮ੍ਰਿਤ ਪਾਲ ਸਿੰਘ ਦਾ ਕੋਈ ਤੋੜ ਨਹੀਂ ਹੈ। ਹੋਲੀ ਹੋਲੀ ਸਾਰੇ ਪੰਜਾਬ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਦੀ ਵਾਹੋ ਵਾਹੀ ਹੋਣ ਵਾਲੀ ਹੈ। ,ਹੁਣ ਜਨਤਾ ਭਲੀਭਾਂਤ ਜਾਣ ਚੁੱਕੀ ਹੈ ਕਿ ਉਸਨੂੰ ਬੇਵਕੂਫ ਕੌਣ ਬਣਾ ਰਿਹਾ ਹੈ ਤੇ ਜਨਤਾ ਦੇ ਸਬਰ ਦਾ ਨਾਜਾਇਜ਼ ਫਾਇਦਾ ਕੌਣ ਚੁੱਕ ਰਿਹਾ ਹੈ। ਜਨਤਾ ਇਸ ਦਾ ਜਵਾਬ 2027 ਵਿੱਚ ਦੇਵੇਗੀ,ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਬਣਾ ਕੇ।ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਆਗੂ ਸਰਪੰਚ ਗੁਰਸ਼ਰਨ ਸਿੰਘ ਚੱਠਾ ਭੋਗੀਵਾਲ, ਹਾਜੀ ਬਿੱਟੂ ਚੌਹਾਨ ਮਾਲੇਰਕੋਟਲਾ, ਕਮੇਟੀ ਮੈਂਬਰ ਮੇਹਰਦੀਨ ਬਿੰਜੋਕੀ,ਰਾਜਵਿੰਦਰ ਸਿੰਘ ਦੱਲਣਵਾਲ, ਹਰਪ੍ਰੀਤ ਸਿੰਘ ਲਾਡੀ ਭੁਰਥਲਾ ਮੰਡੇਰ, ਨਾਹਰ ਸਿੰਘ ਦੱਲਣਵਾਲ, ਗੁਰਪ੍ਰੀਤ ਲਸੋਈ, ਗੁਰੀ ਲਸੋਈ, ਯਾਦਵਿੰਦਰ ਸਿੰਘ ਫੌਜੀ ਛੋਕਰਾ, ਸੁਰਜੀਤ ਸਿੰਘ ਬੁਰਜ, ਬਿਕਰਮਜੀਤ ਸਿੰਘ ਲਸੋਈ, ਤਰਨਦੀਪ ਲਸੋਈ, ਗੁਰਦੀਪ ਸਿੰਘ ਮਲੇਰਕੋਟਲਾ ,ਮਕਸੂਦ ਉਲਹਾਕ ਮਾਲੇਰਕੋਟਲਾ, ਗੁਰਮੇਲ ਸਿੰਘ ਸੱਦੋਪੁਰ ,ਮਨਜੀਤ ਸਿੰਘ ਸਰੋਦ, ਗੁਰੀ ਲਸੋਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਆਗੂ ਮੌਜੂਦ ਸਨ।

Leave a Reply

Your email address will not be published. Required fields are marked *