ਪਿੰਡ ਝਿੰਗੜਾਂ ਕਲਾਂ ਵਿਖੇ ਮੈਡੀਕਲ ਜਾਂਚ ਕੈਪ ਦੌਰਾਨ 88 ਮਰੀਜ਼ਾਂ ਦੀ ਜਾਂਚ

ਕੁਰਾਲੀ, 3 ਮਈ (ਰਾਜਾ ਸਿੰਘ ਭੰਗੂ)- ਇੱਥੋਂ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਗੁਰਦੀਪ ਸਿੰਘ ਝਿੰਗੜਾਂ ਦੀ ਅਗਵਾਈ ਹੇਠ ਗੁਰਦੁਆਰਾ ਸਹਿਬ ਵਿਖੇ ਵੱਖ ਵੱਖ ਬਿਮਾਰੀਆਂ ਦੀ ਜਾਂਚ ਦਾ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੌਰਾਨ ਸੀਨੀਅਰ ਡਾਕਟਰ ਹਰਦੀਪ ਸਿੰਘ ਜਰਨਲ ਤੇ ਲੈਪ ਸਰਜਨ ਦੀ ਟੀਮ ਕਲੀਅਰ ਮੇਡੀ ਹਸਪਤਾਲ ਖਰੜ ਨੇ 88 ਦੇ ਕਰੀਬ ਮਰੀਜ਼ਾਂ ਦਾ ਵੱਖ ਵੱਖ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਉਹਨਾਂ ਨੂੰ ਬਿਲਕੁਲ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਝਿੰਗੜਾਂ ਅਤੇ ਹੋਰਨਾਂ ਪ੍ਰਬੰਧਕਾਂ ਨੇ ਕਲੀਅਰ ਮੈਡੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਵਿਸ਼ੇਸ਼ ਤੌਰ ਤੇ ਅਸ਼ਵਨੀ ਸਚਦੇਵਾ ਅਤੇ ਨਿਤਿਨ ਕੁਮਾਰ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਅੱਗਿਓ ਵੀ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦੇ ਰਹਿਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਸ਼ੇਰਗਿੱਲ ਝਿੰਗੜਾਂ, ਜਤਿੰਦਰ ਸਿੰਘ, ਮੇਜਰ ਸਿੰਘ ਸ਼ੇਰਗਿੱਲ, ਕਰਮਜੀਤ ਸਿੰਘ, ਮਨਜੀਤ ਕੌਰ, ਸੰਦੀਪ ਸਿੰਘ, ਜਗਤਾਰ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ, ਬਹਾਦਰ ਸਿੰਘ, ਗਰਜੰਟ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਧਰਮਵੀਰ ਸਿੰਘ ਭੋਲਾ, ਜੋਤੀ ਝਿੰਗੜਾਂ ਕਮਲਜੀਤ ਸਿੰਘ ਸੇਰਗਿੱਲ, ਗੁਰਪ੍ਰੀਤ ਸਿੰਘ ਗੁਰੀ, ਨੇਤਰ ਸਿੰਘ ਝਿੰਗੜਾਂ ਸਮੇਤ ਪਿੰਡ ਦੇ ਮੋਹਤਬਰ ਹਾਜ਼ਰ ਸਨ।
ਤਸਵੀਰ ਨਾਲ ਨੱਥੀ ਹੈ।
