ਸੜਕੀ ਹਾਦਸਿਆਂ ਦੇ ਬਚਾਓ ਤੇ ਸਰਬੱਤ ਦੇ ਭਲੇ ਲਈ 17 ਵਾਂ ਸਾਲਾਨਾ ਧਾਰਮਕ ਸਮਾਗਮ ਕਰਵਾਇਆ

0

ਬਨੂੜ 4 ਮਈ (ਰਾਜਿੰਦਰ  ਸਿੰਘ) ਥਾਣਾ ਬਨੂੜ ਅਧੀਨ ਪੈਂਦੇ ਪਿੰਡ ਮਾਣਕਪੁਰ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ ਤੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ ਵਿੱਚ ਸੜਕੀ ਹਾਦਸੇ  ਦੇ ਬਚਾਓ ਅਤੇ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਪਹੁੰਚੇ ਰਾਗੀ ਸਿੰਘਾਂ ਤੇ ਢਾਡੀ ਜਥਿਆਂ ਨੇ ਆਪਣੀ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵੀ ਨੰਬਰਦਾਰ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਇਸ ਲਿੰਕ  ਮਾਰਗ ਤੇ ਸਮਾਗਮ  ਕਰਵਾਉਣ ਤੋਂ ਪਹਿਲਾਂ ਭਿਆਨਕ ਹਾਦਸੇ ਵਾਪਰਦੇ ਸਨ ਜਿਨ੍ਹਾਂ ਵਿੱਚ ਤਕਰੀਬਨ ਨੌਜਵਾਨਾਂ ਦੀ ਮੌਤ ਹੋ ਜਾਂਦੀ ਸੀ । ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪਿੰਡ ਦੇ ਵਸਨੀਕਾਂ ਨੇ ਸੜਕੀ ਹਾਦਸਿਆਂ ਨੂੰ ਰੋਕਣ ਤੇ ਸਰਬੱਤ ਦੇ ਭਲੇ ਲਈ ਪਿਛਲੇ 17 ਸਾਲਾਂ ਤੋਂ  ਪਿੰਡ ਮਾਣਕਪੁਰ ਦੀ  ਸਾਬਕਾ ਸਰਪੰਚ ਹਰਜੀਤ ਕੌਰ ਦੇ ਪਤੀ ਵਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਜ਼ਮੀਨ ਵਿੱਚੋਂ 300 ਗਜ਼ ਦਾਨ ਦਿੱਤੀ ਗਈ ਯਾਦਗਾਰ ਬਣਾਈ ਗਈ ਹੈ ਜਿੱਥੇ ਕਿ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ ਉਸ ਸਮਾਗਮ ਕਰਵਾਉਣ ਤੋਂ ਬਾਅਦ ਇੱਥੇ ਕੋਈ ਵੀ ਸੜਕੀ ਹਾਦਸਾ ਨਹੀਂ ਵਾਪਰਿਆ । ਸਮਾਗਮ ਵਿੱਚ ਪਹੁੰਚੇ ਰਾਗੀ ਸਿੰਘਾਂ ਤੇ ਹੋਰ ਸਹਿਯੋਗੀ ਸੱਜਣਾਂ ਨੂੰ ਨੰਬਰਦਾਰ ਕੁਲਦੀਪ ਸਿੰਘ ਮਾਨ ਤੇ ਵਰਿੰਦਰ ਸਿੰਘ ਢਿੱਲੋਂ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ,ਪ੍ਰਧਾਨ ਸੰਤ ਸਿੰਘ,ਬਲਜੀਤ ਸਿੰਘ ਮਾਨ  , ਨੰਬਰਦਾਰ ਨਛੱਤਰ ਸਿੰਘ  , ਭਿੰਦਾ ਪੰਚ, ਗਿਆਨੀ ਗੁਰਦਿਆਲ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਸਾਬਕਾ ਚੇਅਰਮੈਨ,ਸੇਰ ਸਿੰਘ ਦੋਧੀ, ਗੁਰਜੰਟ ਸਿੰਘ, ਗੱਗੂ ਬੈਦਵਾਣ, ਅਮਰਿੰਦਰ ਸਿੰਘ ਕੰਗ, ਰਣਜੀਤ ਸਿੰਘ ਗੋਗਾ,ਲਵਪ੍ਰੀਤ ਸਿੰਘ ਲਵਲੀ ਨਡਿਆਲੀ,ਕੁਲਜੀਤ ਸਿੰਘ  ਤੋਂ ਇਲਾਵਾ ਇਲਾਕੇ ਦੀ ਬਹੁਤ ਸਾਰੇ ਸਿੰਘ ਸੰਗਤ ਨੇ ਹਾਜ਼ਰੀ ਭਰੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਤੋਂ ਇਲਾਵਾ ਤਿੰਨ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ।

Leave a Reply

Your email address will not be published. Required fields are marked *