ਅਕਾਲੀ ਆਗੂ ਕਰਮਜੀਤ ਕੌਰ ਸਮਾਉਂ ਦਾ ਕੀਤਾ ਸਨਮਾਨ

ਭੀਖੀ, (ਬਹਾਦਰ ਖ਼ਾਨ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਅਤੇ ਮੈਬਰ ਜਿਲ੍ਹਾ ਪ੍ਰੀਸ਼ਦ ਕਰਮਜੀਤ ਕੌਰ ਸਮਾਉਂ ਦਾ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਸਥਾਨਕ ਇਕਾਈ ਵੱਲੋਂ ਨਿੱਘਾ ਸਵਾਗਤ ਕਰਦਿਆ ਉਚੇਚਾ ਸਨਮਾਨ ਕੀਤਾ। ਇਸ ਮੌਕੇ ਕਰਮਜੀਤ ਕੌਰ ਸਮਾਉਂ ਨੇ ਕਿਹਾ ਕਿ ਸਥਾਨਕ ਸਰਕਾਰਾ ਇਕਾਈ ਦੀਆ ਹੋਇਆ ਚੋਣਾਂ ਵਿੱਚ ਅਕਾਲੀ ਦਲ ਸ਼ਹਿਰੀ ਖੇਤਰ ਵਿੱਚ ਵੀ ਮੁੜ ਮਜ਼ਬੂਤ ਤਾਕਤ ਬਣ ਕੇ ਉਭਰਿਆ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਆਪ ਹੁਦਰੀਆਂ ਕਾਰਣ ਲੋਕ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵੱਲ ਦੋਬਾਰਾ ਮੁੜ ਰਹੇ ਹਨ।ਉਨ੍ਹਾਂ ਅਕਾਲੀ ਵਰਕਰਾਂ ਨੂੰ ਅਹਿਦ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਤਨ ਮਨ ਧਨ ਨਾਲ ਪਾਰਟੀ ਹਿੱਤਾ ਲਈ ਜੁੜਨ। ਇਸ ਮੋਕੇ ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ, ਬਲਾਕ ਸੰਮਤੀ ਮੈਬਰ ਰੂਪ ਸਿੰਘ ਅਤੇ ਵਿਸ਼ਾਖਾ ਸਿੰਘ ਤੋਂ ਇਲਾਵਾ ਜੱਥੇਬੰਦੀ ਦੇ ਸਮੂਹ ਕਾਰਕੁੰਨ ਅਤੇ ਆਗੂ ਮੋਜੂਦ ਸਨ।’
