ਉੱਘੇ ਬਾਸਕਟਬਾਲ ਖਿਡਾਰੀ ‘ਗੁਰਜਿੰਦਰ ਸਿੰਘ ਸੰਧੂ’ ਸਰਦੂਲਗੜ੍ਹ, ਪੁਲਿਸ ਮਹਿਕਮੇ ਚ ਬੇਦਾਗ ਸੇਵਾ ਨਿਭਾਉਣ ਤੋਂ ਸੇਵਾ ਮੁਕਤ ਹੋ ਗਏ

ਸਰਦੂਲਗੜ੍ਹ (ਲਛਮਣ ਸਿੱਧੂ )
ਗੁਰਜਿੰਦਰ ਸਿੰਘ ਨੇ ਮੁੱਢਲੀ ਸਿੱਖਿਆ ਸਰਦੂਲਗੜ੍ਹ ਦੇ ਸਰਕਾਰੀ ਸਕੂਲ ਤੋਂ ਹਾਸਲ ਕਰਨ ਉਪਰੰਤ ਦਿੱਲੀ ਯੂਨੀਵਰਸਿਟੀ ਤੋਂ ਉਚ ਸਿੱਖਿਆ ਪ੍ਰਾਪਤ ਕੀਤੀ। ਲਗਾਤਾਰ 12 ਸਾਲ ਇੱਕ ਖਿਡਾਰੀ ਵੱਜੋਂ ਆਲ ਇੰਡੀਆ ਇੰਟਰਵਰਸਿਟੀ ਤੇ ਨੈਸ਼ਨਲ ਪੱਧਰ ਤੱਕ ਬਾਸਕਟਬਾਲ ਦੀ ਖੇਡ ‘ਚ ਵੱਡੀਆਂ ਮੱਲਾਂ ਮਾਰੀਆਂ। 1994 ਨੂੰ ਪੁਲਿਸ ਮਹਿਕਮੇ ‘ਚ ਬਤੌਰ ਖਿਡਾਰੀ ਭਰਤੀ ਹੋਣ ਤੋਂ ਬਾਅਦ ਸੈਂਟਰ ਸਪੋਰਟਸ ਵਿਭਾਗ (ਪੁਲਿਸ) ਜਲੰਧਰ, ਪੰਜਵੀਂ ਕਮਾਂਡੋ ਬਟਾਲੀਅਨ ਬਠਿੰਡਾ ਸਮੇਤ ਇੰਟੈਲੀਜੈਂਸ ਵਿਭਾਗ ‘ਚ ਪੂਰੇ ਸਮਰਪਣ ਤੇ ਇਮਾਨਦਾਰੀ ਨਾਲ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸੇਵਾਵਾਂ ਪ੍ਰਦਾਨ ਕੀਤੀਆਂ।ਬਾਸਕਟਬਾਲ ਖੇਡ ਦੀ ਗੁੜ੍ਹਤੀ ਗੁਰਜਿੰਦਰ ਸਿੰਘ ਨੂੰ ਵਿਰਾਸਤ ‘ਚੋਂ ਮਿਲੀ। ਉਨ੍ਹਾਂ ਦੇ ਪਿਤਾ ਸਰਦਾਰ ‘ਗੁਲਜ਼ਾਰ ਸਿੰਘ ਸੰਧੂ’ ਸੇਵਾ ਮੁਕਤ ਕੈਪਟਨ, ਇਸ ਖੇਡ ‘ਚ ਆਪਣੇ ਸਮੇਂ ਦੇ ਅੰਤਰਰਾਸ਼ਟਰੀ ਖਿਡਾਰੀ ਤੇ ਕੋਚ ਰਹੇ ਹਨ। ਉਹਨਾਂ ਦੀ ਰਿਟਾਇਰਮੈਂਟ (ਵਿਦਾਇਗੀ) ਪਾਰਟੀ ਰੋਮਾਨਜਾ ਹੋਟਲ ਮਾਨਸਾ ਵਿਖੇ ਸਮੂਹ ਸੀ ਆਈ ਡੀ ਸਟਾਫ ਮਾਨਸਾ ਵੱਲੋਂ ਕੀਤੀ ਗਈ। ਜਿਸ ਵਿੱਚ ਸ਼੍ਰੀ ਲਵਪ੍ਰੀਤ ਸਿੰਘ PPS DSP ਸੀ ਆਈ ਡੀ ਮਾਨਸਾ, ਇੰਸਪੈਕਟਰ ਸੁਖਵਿੰਦਰ ਸਿੰਘ, SI ਅਮਰਵੀਰ ਸਿੰਘ, ASI ਸੁਖਦੀਪ ਪਾਲ ਸਿੰਘ, ASI ਸਿਕੰਦਰ ਸਿੰਘ,ASI ਜਸਵੀਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।
