ਕੌਮਾਂਤਰੀ ਮਜਦੂਰ ਦਿਵਸ ਤੇਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਂਟ —

0

ਕੇਂਦਰ ਅਤੇ ਪੰਜਾਬ ਸਰਕਾਰ ਦੀ ਲੋਕ ਤੇ ਮਜਦੂਰ-ਮੁਲਾਜਮ ਵਿਰੋਧੀ ਨੀਤੀਆਂ ਦੀ ਕੀਤੀ ਸਖਤ ਨਿੰਦਾ—

1 ਮਈ ਨੂੰ ਸੱਦੇ ਸਪੈਸਲ ਵਿਧਾਨ ਸਭਾ ਇਜਲਾਸ ਵਿੱਚ ਮਜਦੂਰਾਂ,ਮੁਲਾਜਮਾਂ ਅਤੇ ਪੈਨਸਨਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਰਾਜ ਭਰ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ—

ਮਲੇਰਕੋਟਲਾ,1 ਮਈ ( ਮੁਨਸ਼ੀ ਫ਼ਾਰੂਕ   ) – ਅੱਜ ਟਰੇਡ ਯੂਨੀਅਨ ਕੌਂਸ਼ਲ ਮਾਲੇਰਕੋਟਲਾ(ਏਟਕ) ਦੇ ਦਫਤਰ ਵਿਖੇ ਮਜਦੂਰ ਦਿਵਸ ਤੇ ਸਰਧਾਂਜਲੀ ਸਮਾਗਮ ਕੀਤਾ ਗਿਆ ਸਮਾਗਮ ਦੇ ਸੁਰੂ ਵਿੱਚ ਅਮਰੀਕਾ ਵੱਲੋਂ ਇਸਰਾਈਲ ਰਾਹੀਂ ਇਰਾਨ ਤੇ ਕੀਤੇ ਅੰਨੇਵਾਹ ਹਮਲਿਆਂ ਵਿੱਚ ਸਹੀਦ ਕੀਤੇ ਆਮ ਲੋਕਾਂ ਅਤੇ ਬੱਚਿਆਂ ਨੂੰ ਸਰਧਾਂਜਲੀ ਭੇਂਟ ਕੀਤੀ ।ਸਮਾਗਮ ਦੀ ਪ੍ਰਧਾਨਗੀ ਕਾ.ਸੁਰਿੰਦਰ ਕੁਮਾਰ ਭੈਣੀ,ਜਿਲ੍ਹਾ ਜ:ਸਕੱਤਰ ਪੰਜਾਬ ਖੇਤ ਮਜਦੂਰ ਸਭਾ,ਰਾਜਵੰਤ ਸਿੰਘ ਜਨਰਲ ਸਕੱਤਰ ਪੀ.ਐਸ.ਈ.ਬੀ.ਪੈਨਸ਼ਨਰ,ਗੁਰਜੰਟ ਸਿੰਘ ਸੂਬਾ ਆਗੂ ਪੈਨਸ਼ਨਰ  ਯੂਨੀਅਨ ਨੇ ਕੀਤੀ ,ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪੀ ਐਸ ਈ ਬੀ ਇੰਪ:ਫੈਡਰੇਸ਼ਨ ਦੇ ਡਵੀਜਨ ਪ੍ਰਧਾਨ ਨਰਿੰਦਰ ਕੁਮਾਰ ਨੇ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਕੌਂਸਲ ਮਾਲੇਰਕੋਟਲਾ ਅਤੇ ਪੀ ਐਸ ਐਸ ਐਫ ਵੱਲੋਂ ਰਣਜੀਤ ਸਿੰਘ ਰਾਣਵਾਂ ,ਪੈਨਸਨਰ ਆਗੂ ਰਾਜਵੰਤ ਸਿੰਘ ਚੌਂਦਾ,ਕਾਮਰੇਡ ਪਿਆਰਾ ਲਾਲ,ਗੁਰਜੰਟ ਸਿੰਘ ਪਹੇੜੀ,ਸੁਰਿੰਦਰ ਭੈਣੀ ਖੇਤ ਮਜਦੂਰ ਸਭਾ,ਦਿਨੇਸ ਭਾਰਦਵਾਜ ਨੇ ਮਈ ਦਿਵਸ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ 140 ਸਾਲ ਪਹਿਲਾਂ 1886 ਵਿੱਚ ਮਜਦੂਰਾਂ ਵੱਲੋਂ ਅਮਰੀਕਾ ਦੇ ਸਹਿਰ ਸਿਕਾਂਗੋ ਵਿਖੇ ਕੰਮ ਦਿਹਾੜੀ ਸਮਾਂ 8 ਘੰਟੇ ਕਰਨ ਦੀ ਮੰਗ ਨੂੰ ਲੈ ਕੇ ਚਿੱਟੇ ਝੰਡੇ ਚੁੱਕ ਕੇ ਪੁਰ-ਅਮਨ ਰੋਸ ਪ੍ਰਦਰਸ਼ਨ ਕਰ ਰਹੇ ਸੀ ਜਿਸ ਨੂੰ ਦਬਾਉਣ ਲਈ ਅਮਰੀਕਾ ਦੀ ਸਾਮਰਾਜੀ ਸਰਕਾਰ ਨੇ ਅੰਨੇਂਵਾਹ ਗੋਲੀਆਂ ਚਲਾਈਆਂ,ਜਿਸ ਵਿੱਚ ਸੈਂਕੜੇ ਮਜਦੂਰ,ਮਰਦ- ਔਰਤਾਂ ਅਤੇ ਬੱਚੇ ਸਹੀਦ ਹੋ ਗਏ,ਇਸ ਮੌਕੇ ਇੱਕ ਮਾਂ ਵੱਲੋਂ ਖੂਨ ਨਾਲ ਲੱਥ ਪੱਥ ਹੋਏ ਸਹੀਦ ਬੱਚੇ ਨੂੰ ਚਿੱਟੇ ਝੰਡੇ ਵਿੱਚ ਲਪੇਟ ਲਿਆ,ਜਿਸ ਨਾਲ ਚਿੱਟੇ ਝੰਡੇ ਦਾ ਰੰਗ ਲਾਲ ਹੋ ਗਿਆ ਉਸੇ ਸਮੇਂ ਤੋਂ ਹੀ ਸਹੀਦਾਂ ਦੇ ਖੂਨ ਨਾਲ ਝੰਡੇ ਦਾ ਰੰਗ ਲਾਲ ਹੋ ਗਿਆ  ਜਿਸ ਨੂੰ ਦੁਨੀਆਂ ਭਰ ਦੇ ਕਿਰਤੀ ਅੱਜ ਤੱਕ ਸੰਘਰਸ਼ਾਂ ਦਾ ਪ੍ਰਤੀਕ ਮੰਨਦੇ ਆ ਰਹੇ ਹਨ ਅਤੇ ਲਾਲ ਝੰਡਾ ਚੁੱਕ ਕੇ ਅਪਣੇ ਹੱਕਾਂ ਲਈ ਅਵਾਜ ਬੁਲੰਦ ਕਰਦੇ ਆ ਰਹੇ ਹਨ,ਕਾਮਰੇਡ ਬੂਲਾਪੁਰ ਨੇ ਕਿਹਾ ਕਿ ਇਸ ਵਾਰ ਮਜਦੂਰ ਦਿਵਸ ਦੀ ਵਿਸੇਸ ਮਹੱਤਤਾ ਹੈ ਜਦੋਂ ਪਿਛਲੇ 11 ਸਾਲ ਤੋਂ ਕੇਂਦਰ ਤੇ ਕਾਬਜ ਚਲੀ ਆ ਰਹੀ ਮੋਦੀ ਸਰਕਾਰ ਨੇ ਮਜਦੂਰ ਜਥੇਬੰਦੀਆਂ ਵੱਲੋਂ ਕੁਰਬਾਨੀਆਂ ਦੇ ਕੇ ਬਣਵਾਏ 44 ਕਿਰਤ ਕਾਨੂਨਾਂ ਵਿੱਚੋਂ 29 ਕਿਰਤ ਕਾਨੂੰਨਾਂ ਨੂੰ ਤੋੜਕੇ 4 ਕੋਡਾਂ ਵਿੱਚ ਬਦਲ ਦਿੱਤਾ ਹੈ, ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਕਾਨੂੰਨ ਬਣਾ ਦਿੱਤਾ ਹੈ।ਪੰਜਾਬ ਦੀ ਭਗਵੰਤ ਮਾਨ ਸਰਕਾਰ  ਵੀ ਮੋਦੀ ਸਰਕਾਰ ਦੇ ਪੈਰ ਚ ਪੈਰ ਧਰਦਿਆਂ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਜਾ ਰਹੀ ਹੈ ,ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਰਾਜਵੰਤ ਸਿੰਘ ਪੈਨਸ਼ਨਰ ਆਗੂ ਨੇ ਕਿਹਾ ਕਿ ਕੇਂਦਰ ਤੇ ਕਾਬਜ ਭਾਜਪਾ ਦੀ ਮੋਦੀ ਸਰਕਾਰ ,ਅੰਤਰ ਰਾਸਟਰੀ ਮੁਦਰਾ ਕੋਸ,ਵਰਲਡ ਬੈਂਕ,ਵਿਸਵ ਵਪਾਰ ਸੰਸਥਾ ਦੇ ਦਬਾਅ ਹੇਠ ਸਰਕਾਰੀ ਅਰਧ-ਸਰਕਾਰੀ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਨੂੰ ਤੋੜਕੇ ਨਿੱਜੀਕਰਨ ਕਰਦੀ ਆ ਰਹੀ ਹੈ ਮੁਲਾਜ਼ਮਾਂ ਦੀਆਂ ਲੱਖਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ,ਬੇਰੁਜਗਾਰੀ ਅਤੇ ਮਹਿੰਗਾਈ ਦਾ ਦੈਂਤ ਵੱਡਾ ਹੁੰਦਾ ਜਾ ਰਿਹਾ,ਅਮੀਰ-ਗਰੀਬ ਦਾ ਪਾੜਾ ਤੇਜੀ ਨਾਲ ਵਧ ਰਿਹਾ ਹੈ,ਦੇਸ ਦੀ ਦੌਲਤ ਮੁੱਠੀ ਭਰ ਲੋਕਾਂ ਕੋਲ ਇਕੱਠੀ ਹੋ ਗਈ ਹੈ,ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਮਜਦੂਰ,ਮੁਲਾਜ਼ਮ,ਪੈਨਸ਼ਨਰ ਅਤੇ ਕਿਸਾਨ ਵਿਰੋਧੀ ਨੀਤੀਆਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਮੋਦੀ ਸਰਕਾਰ ਨੇ ਕਾਰਪੋਰੇਟਾਂ ਦੇ 16 ਲੱਖ ਕਰੋੜ ਦੇ ਕਰਜ਼ੇ ਮੁਆਫ ਕਰਕੇ ਸਰਕਾਰੀ ਖਜਾਨੇ ਨੂੰ ਚੂੰਨਾਂ ਲਾ ਦਿੱਤਾ  ਹੈ,ਦੂਸਰੇ ਪਾਸੇ ਨਰੇਗਾ ਮਜਦੂਰਾਂ ਦੇ ਬਜਟ,ਸਿਹਤ ਅਤੇ ਸਿੱਖਿਆ ਦੇ ਬਜਟ ਵਿੱਚ ਕੱਟ ਲਾ ਦਿੱਤਾ ,ਸਾਲ ਵਿੱਚ 200 ਦਿਨ ਕੰਮ ਅਤੇ 1000/ਰੁਪੈ ਦਿਹਾੜੀ  ਕਰਨ ਦੀ ਮੰਗ ਵੀ ਪੂਰੀ ਨਹੀਂ ਕੀਤੀ ਗਈ ,ਉਲਟਾ ਮਨਰੇਗਾ ਕਾਨੂੰਨ ਨੂੰ ਨਾਮ ਬਦਲਣ ਦੇ ਬਹਾਨੇ ਖਤਮ ਕਰਨ ਵੱਲ ਵਧਿਆ ਜਾ ਰਿਹਾ ਹੈ,ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨੂੰ ਆਰਥਿਕ ਬੋਝ ਦੱਸਿਆ ਜਾ ਰਿਹਾ ਹੈ,ਪੰਜਾਬ ਸਰਕਾਰ ਵੱਲੋਂ ਵੀ 12 ਸਾਲ ਤੋਂ ਕਿਰਤੀਆਂ ਦੀਆਂ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ 26000/ ਰੁਪੈ ਮਹੀਨਾਂ ਉਜਰਤ ਕੀਤੀ ਜਾਵੇ,ਆਊਟ ਸੋਰਸ਼ ਅਤੇ ਸਕੀਮ ਵਰਕਰਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਆਸਾ,ਆਂਗਨਵਾੜੀ ਅਤੇ ਮਿੱਡ-ਡੇਅ ਮੀਲ ਵਰਕਰਾਂ ਦਾ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਭਗਵੰਤ ਮਾਨ ਸਰਕਾਰ ਵੱਲੋਂ ਆਸਾ ਵਰਕਰਾਂ ਨੂੰ ਮੁਲਾਜਮ ਮੰਨ ਕੇ ਰੈਗੂਲਰ ਘੱਟੋ ਘੱਟ ਉਜਰਤ ਦੇ ਕਾਨੂੰਨ ਅਧੀਨ ਨਹੀਂ ਲਿਆਂਦਾ ਜਾ ਰਿਹਾ,ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਮੁਲਾਜ਼ਮਾਂ-ਮਜਦੂਰਾਂ ਅਤੇ ਪੈਨਸ਼ਨਰਾਂ ਦੀਆਂ  ਹੱਕੀ ਮੰਗਾਂ ਨੂੰ ਚਾਰ ਸਾਲ ਤੋਂ ਅਣਗੌਲਿਆਂ ਕਰਦੀ ਆ ਰਹੀ ਹੈ ,ਜਿਵੇਂ ਕਿ 7ਵੇਂ ਪੇਅ ਕਮਿਸਨ ਦੀ ਸਥਾਪਨਾਂ ਕਰਨਾ,ਪੁਰਾਣੀ ਪੈਨਸ਼ਨ ਬਹਾਲ ਕਰਨਾ,18% ਡੀਏ ਦੀਆਂ ਕਿਸਤਾਂ ਅਤੇ ਬਕਾਇਆ ਦੇਣਾ,ਹਰ ਤਰਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜਮਾਂ ਨੂੰ ਪੱਕਾ ਕਰਨਾ,200/ਰੁਪੈ ਜੰਜੀਆ ਟੈਕਸ਼ ਬੰਦ ਕਰਨਾ,ਬਰਾਬਰ ਕੰਮ ਬਰਾਬਰ ਉਜ਼ਰਤ ਦਾ ਕਾਨੂੰਨ ਲਾਗੂ ਕਰਨਾ ਆਦਿ। ,ਆਗੂਆਂ ਕਿਹਾ ਕਿ ਪੰਜਾਬ ਦੇ ਮੁਲਾਜਮਾਂ,ਮਜਦੂਰਾਂ ਅਤੇ ਕਿਸਾਨਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਪ੍ਰਤੀ ਗੁੱਸਾ ਹੈ ਇਸ ਮੌਕੇ ਬੁਲਾਰਿਆਂ ਵਿੱਚ ,ਪੈਨਸਨਰ ਆਗੂ ਜਰਨੈਲ ਸਿੰਘ ਪੰਜਗ੍ਰਾਈਆਂ,ਪ੍ਰਦੁੱਮਣ ਸਿੰਘ ਕਿਸਾਨ ਸਭਾ,ਬੰਤ ਸਿੰਘ ਬੁਰਜ,ਚਮਕੌਰ ਸਿੰਘ ਮੋਹਾਲਾ,ਪ੍ਰਧਾਨ ਨਰੇਗਾ ਮਜਦੂਰ ਯੂਨੀਅਨ,ਜੀਤ ਸਿੰਘ ਬਿੰਜੋਕੀ,ਹਰਜੀਤ ਸਿੰਘ,ਮਨਦੀਪ ਸਿੰਘ ਬਿਜਲੀ ਫੈਡਰੇਸ਼ਨ,ਸਰਬਜੀਤ ਬਧੇਸਾ,ਮੇਵਾ ਸਿੰਘ ਤੱਖਰ,ਹਰਜਿੰਦਰ ਸਿੰਘ(ਬੀ ਐਸ ਐਨ ਐਲ)ਗੁਲਜਾਰ ਖਾਂ ਨਾਰੋਮਾਜਰਾ,ਪਲਵਿੰਦਰ ਚੁਪਕ,ਬੰਟੀ(ਸਿਵਲ ਹਸਪਤਾਲ,)ਮਜੀਦ ਉਰ ਰਹਿਮਾਨ,ਸਰਬਜੀਤ ਰਟੋਲਾਂ,ਸਾਮਲ ਸਨ।

Leave a Reply

Your email address will not be published. Required fields are marked *