ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਦਸਖ਼ਹਤ ਮੁਹਿੰਮ ਦੋਰਾਨ ਨੋਜਵਾਨਾਂ ਵੱਲੋਂ ਵੱਧ ਚੜ੍ਹਕੇ ਸਹਿਯੋਗ ਕਰਨ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ: ਸੁਖਜਿੰਦਰ ਬਾਜਵਾ, ਪਰਮਿੰਦਰ ਭਲਵਾਨ 

0

ਪਟਿਆਲਾ (ਗੁਰਪ੍ਰਤਾਪ ਸ਼ਾਹੀ) ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਵੱਲੋਂ ਪੰਜਾਬ ਅਤੇ ਪਟਿਆਲਾ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ  ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਨਾਲ ਅਤੇ  ਡਾਇਰੈਕਟਰ ਜਨਰਲ ਆਫ਼ ਪੁਲਿਸ ਗੋਰਵ ਯਾਦਵ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਕਾਮਿਊਨਟੀ ਅਫੇਅਰ ਗੁਰਪ੍ਰੀਤ ਕੌਰ ਦਿਓ, ਡੀ ਆਈ ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ , ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ, ਐਸ ਪੀ ਹੈਡਕੁਆਰਟਰ -ਕਮ- ਕਮਾਊਨਟੀ ਅਫਸਰ ਵੈਭਵ ਚੋਧਰੀ ਦੀ ਸਰਪ੍ਰਸਤੀ ਹੇਠ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਅਤੇ ਨਸ਼ਿਆਂ ਵਿਰੁੱਧ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਦਸਤਖ਼ਤ ਮੁਹਿੰਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਬਰ ਜ਼ਿਲ੍ਹਾ ਸਾਝ ਕੇਂਦਰ, ਮੈਬਰ ਜ਼ਿਲ੍ਹਾ ਯੁਵਾ ਸਾਂਝ ਕਮੇਟੀ, ਮੈਬਰ ਵੂਮੈਨ ਕੋਸਲਿੰਗ ਸੈਲ ਨੇ  ਕੀਤੀ। ਇਸ ਮੌਕੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਿਟਾਇਰ ਐਸ ਡੀ ਓ ਵਿਨੇ ਸ਼ਰਮਾ,ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ, ਹਰਮਨਜੀਤ ਸਿੰਘ ਰੰਧਾਵਾ, ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਤੇਜਿੰਦਰ ਮਡੋੜ, ਜੁਗਰਾਜ ਚਹਿਲ, ਕੁਲਦੀਪ ਸਿੰਘ, ਕਿਰਨਾਂ ਦੇਵੀ ਅਮਰਜੀਤ ਸਿੰਘ ਲੰਗ, ਗੁਰਲੀਨ ਕੌਰ ਢੀਂਡਸਾ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਸੁਖਜਿੰਦਰ ਸਿੰਘ ਬਾਜਵਾ ਅਤੇ ਪਰਮਿੰਦਰ ਭਲਵਾਨ  ਨੇ ਕਿਹਾ ਕਿ ਔਰਤਾਂ ਅਤੇ ਲੜਕੀਆਂ ਅਤੇ ਨੋਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣਾ ਸ਼ਲਾਘਾਯੋਗਗ ਉਪਰਲਾ ਹੈ। ਉਹਨਾਂ ਕਿਹਾ ਕਿ ਨਸ਼ੇ ਕਰਨ ਵਾਲਾ ਹਰ ਵਿਅਕਤੀ ਸ਼ੁਰੂ ਵਿੱਚ ਆਪਣੇ ਆਪ ਨੂੰ ਲੁਕਾਉਂਦਾ ਹੈ , ਫਿਰ ਉਸਦਾ ਪਰਿਵਾਰ ਵੀ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ,ਕਿਉਂ ਕਿ ਉਹ ਜਾਣਦੇ ਹਨ ਕਿ ਨਸ਼ਾ ਲੈਣ ਵਾਲੇ ਨੂੰ ਲੋਕ ਨਫਰਤ ਕਰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਨਫਰਤ ਨਾ ਕਰੀਏ, ਸਗੋਂ ਉਨ੍ਹਾਂ ਦੀ ਨਸ਼ਾ ਛੱਡਣ ਵਿੱਚ ਮੱਦਦ ਕਰੀਏ । ਜੇਕਰ ਤੁਸੀਂ ਕਿਸੇ ਨੂੰ ਨਸ਼ੇ ਵਿੱਚ ਜਾਣ ਤੋਂ ਰੋਕ ਲਿਆ ਜਾਂ ਨਸ਼ਾ ਕਰਦੇ ਵਿਅਕਤੀ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾ ਕੇ ਇਲਾਜ ਕਰਵਾ ਦਿੱਤਾ ਤਾਂ ਸਮਝੋ ਤੁਸੀਂ ਕਿਸੇ ਦੀ ਜਾਨ ਬਚਾ ਲਈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੇ ਦੀ ਆਦਤ ਨਾ ਸਿਰਫ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। ਉਹਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ ਜਿਸ ਨਾਲ ਸ਼ਰੀਰ ਵਿਚ ਕੁੱਝ ਸਮੇਂ ਲਈ ਤਾਂ ਚੁਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸ਼ਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ, ਨਸ਼ਿਆਂ ਦੇ ਕਾਰਣ ਕੈਂਸਰ,ਦਿਲ ਦੀ ਬਿਮਾਰੀ,ਦਿਮਾਗ ਦੀ ਨਾੜੀ ਦਾ ਫੱਟਣਾ, ਗੁਰਦੇ ਖਰਾਬ ਹੋਣਾ, ਏਡਜ਼, ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਸ਼ਾ ਕਰਨ ਵਾਲਿਆਂ ਨੂੰ ਹੋ ਰਹੀਆਂ ਹਨ।ਇਸ ਮੌਕੇ ਨਸ਼ਿਆਂ ਦੀਆਂ ਵੱਖ ਵੱਖ ਕਿਸਮਾਂ,ਨਸ਼ਾ ਲੱਗਣ ਦੇ ਕਾਰਨ ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਅਤੇ ਇਹਨਾਂ ਤੋਂ ਛੁਟਕਾਰੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰੋਗਰਾਮ ਦੇ ਅਖੀਰ ਵਿੱਚ ਨਸ਼ੇ ਨਾ ਕਰਨ, ਨਸ਼ੇ ਕਰਨ ਵਾਲਿਆਂ ਦੀ ਨਸ਼ਾ ਛੁਡਾਉਣ ਵਿੱਚ ਮੱਦਦ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਵਲੋਂ ਸਹੁੰ ਵੀ ਚੁਕਾਈ ਗਈ । ਯੂਥ ਆਗੂ ਰੂਦਰਪ੍ਰਤਾਪ ਸਿੰਘ ਵੱਲੋਂ ਡਰੱਗ ਫਰੀ ਵਲੱਡ ਕੈਲੋਫੋਰਨੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਪੰਜਾਬ ਪੁਲਿਸ ਪਟਿਆਲਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਦਸਖ਼ਹਤ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ।

Leave a Reply

Your email address will not be published. Required fields are marked *

You may have missed