ਹੋਣਹਾਰ ਵਿਦਿਆਰਥਣ ਗੁਰਨਾਜ਼ ਥਿੰਦ ਨੂੰ ਦਿਲੋਂ ਮੁਬਾਰਕਾਂ

0

ਗੁਰੂ ਹਰ ਸਹਾਏ 11 ਮਈ (ਮਿੰਟੂ ਕੰਧਾਰੀ) ਪੱਤਰਕਾਰ ਸਤਪਾਲ ਥਿੰਦ ਦੀ ਹੋਣਹਾਰ ਬੇਟੀ ਗੁਰਨਾਜ਼ ਥਿੰਦ ਨੇ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚ 89% ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗੁਰਨਾਜ਼ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੇਸ ਗਰਲਜ਼, ਗੁਰੂ ਹਰ ਸਹਾਏ ਤੋਂ ਇੰਗਲਿਸ਼ ਮੀਡੀਅਮ ਵਿੱਚ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ । ਗੁਰਨਾਜ਼ ਥਿੰਦ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ। ਉਸਨੇ ਕਿਹਾ ਕਿ ਟੀਚਰਾਂ ਦੀ ਪ੍ਰੇਰਣਾ ਅਤੇ ਦੱਸੇ ਰਾਹ ‘ਤੇ ਚੱਲ ਕੇ ਹੀ ਉਹ ਇਹ ਮੁਕਾਮ ਹਾਸਲ ਕਰਨ ਵਿੱਚ ਸਫਲ ਰਹੀ । ਇਸ ਮੌਕੇ ‘ਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਵੀ ਬਹੁਤ-ਬਹੁਤ ਵਧਾਈਆਂ, ਜਿਨ੍ਹਾਂ ਦੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀ ਨਵੇਂ ਮੁਕਾਮ ਹਾਸਲ ਕਰ ਰਹੇ ਹਨ।

Leave a Reply

Your email address will not be published. Required fields are marked *