ਪੀ ਐਸ ਪੀ ਸੀ ਦੇ ਐਲ ਸਾਬਕਾ ਜੇਈ ਨੇ ਇਨਸਾਫ ਦੀ ਲਾਈ ਗੁਹਾਰ 

0

ਅੰਮ੍ਰਿਤਸਰ 11 ਮਈ (  ਮਨਜੀਤ ਸਿੰਘ ਸ਼ੇਰਗਿੱਲ )     :  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਸਭ ਡਿਵੀਜ਼ਨ ਚੁਗਾਵਾਂ ਦੇ ਸਾਬਕਾ ਜੇਈ ਪਿਛਲੇ ਤਿੰਨ ਸਾਲ ਤੋਂ ਬੈਨੀਫਿਟ ਲੈਣ ਲਈ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ ਪੀੜਤ ਜੇਈ ਚਰਨਜੀਤ ਰਾਏ ਪੁੱਤਰ ਹਜ਼ਾਰੀ ਲਾਲ ਪ੍ਰੈਸ ਮਿਲਣੀ ਦੌਰਾਨ ਸ਼ਿਕਾਇਤਾਂ ਦੀਆਂ ਕਾਪੀਆਂ ਵਿਖਾਉਂਦੇ ਆਂ ਦੱਸਿਆ ਕਿ ਸਬ ਡਿਵੀਜ਼ਨ ਚਗਾਵਾਂ ਅਧੀਨ ਪੱਛਮ ਮੰਡਲ ਤੋਂ ਬਤੌਰ ਜਨਵਰੀ 2023 ਨੂੰ ਸਵਾਵਾਂ ਖਤਮ ਹੁੰਦਿਆਂ ਰਿਟਾਇਰਮੈਂਟ ਹੋਈ ਸੀ ਜਿੱਥੇ ਰਿਟਾਇਰ ਹੋਣ ਤੋਂ ਬਾਅਦ ਹਰ ਮੁਲਾਜ਼ਮ ਨੂੰ ਆਸ ਹੁੰਦੀ ਹੈ ਆਪਣੀ ਜ਼ਿੰਦਗੀ ਜੋਖਮ ਵਿੱਚ ਪਾ ਕੇ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮ ਨੂੰ ਬੈਨੀਫਿਟ ਗ੍ਰੈਚੁਟੀ ਕਮਾਈ ਹੋਈ ਛੁੱਟੀ ਫੰਡਜ ਆਦ ਨਾਲ ਬੁਢਾਪਾ ਸੌਖਾ ਨਿਕਲ ਜਾਂਦਾ ਹੈ

ਪ੍ਰੰਤੂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ  ਮਿੱਟੀ 26 _11_ 24 ਪੱਤਰ ਨੰਬਰ 5820  ਐਨਓਸੀ ਅਤੇ ਦੋਸ਼ ਸੂਚੀ ਦਾ ਫੈਸਲਾ ਵਿਭਾਗੀ ਪੱਤਰ ਨੰਬਰ 499 ਮਿਤੀ 31 _12 _2025 ਪ੍ਰਾਪਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਇੱਕ ਪੈਸਾ ਵੀ ਫੰਡਜ ਦਾ ਨਹੀਂ ਪ੍ਰਾਪਤ ਹੋਇਆ ਅਤੇ ਇੱਥੇ ਇਹ ਵੀ ਬਸ ਨਹੀਂ ਸੌ ਪ੍ਰਤੀਸ਼ਤ ਪੈਨਸ਼ਨ ਲੱਗਣ ਦੀ ਬਜਾਏ 50% ਪੈਨਸ਼ਨ ਲਗਾ ਕੇ ਮੇਰੇ ਨਾਲ ਵਿਭਾਗ ਵੱਲੋਂ ਧੱਕਾ ਕਰ ਦਿੱਤਾ ਜਦੋਂ ਕਿ ਉਹਨਾਂ ਦੇ ਪਰਿਵਾਰ ਸਮੇਤ ਬਿਰਧ ਮਾਤਾ  ਘੱਟ ਪੈਨਸ਼ਨ ਦੇ ਖਰਚੇ  ਨਾਲ ਚੱਲ ਰਹੇ ਹਨ ਵਧੀਕ ਨਿਗਰਾਨ ਇੰਜੀਨੀਅਰ ਪੱਛਮ ਮੰਡਲ  ਅਤੇ ਚੀਫ ਬਾਰਡਰ ਜ਼ੋਨ ਨੂੰ ਲਿਖਤ ਰੂਪ ਵਿੱਚ ਕਈ ਵਾਰ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਸਿੱਧ ਕਰ ਰਿਹਾ ਹੈ ਪੀੜਤ ਮੁਲਾਜ਼ਮ ਮੈਨੇਜਮੈਂਟ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਦ ਬਕਾਇਆ ਬੈਨੀਫਿਟ ਉਸ ਦੇ ਹਵਾਲੇ ਨਾ ਕੀਤੇ ਗਏ ਮਾਨਯੋਗ ਅਦਾਲਤ ਦਾ ਦਰਵਾਜ਼ਾ ਖਟਕਾਉਣਗੇ. ਵਧੀਕ ਨਿਗਰਾਨ ਇੰਜੀਨੀਅਰ ਪੱਛਮ ਮੰਡਲ ਹਰਪ੍ਰੀਤ ਸਿੰਘ ਨਾਲ ਜਦੋਂ ਇਸ ਪ੍ਰਤੀ ਫੋਨ ਤੇ ਗੱਲਬਾਤ ਕੀਤੀ ਉਹਨਾਂ ਕਿਹਾ  ਸਾਬਕਾ ਮੁਲਾਜ਼ਮ  ਦੀ ਫਾਈਲ  ਪੜਤਾਲ ਕਰਕੇ  ਇਨਸਾਫ ਜਰੂਰ ਦੇਣਗੇ

Leave a Reply

Your email address will not be published. Required fields are marked *