ਜਮੀਨ ਤੇ ਅਦਾਲਤ ਦੇ ਸਟੇਅ ਆਰਡਰ ਹੋਣ ਦੇ ਬਾਵਜੂਦ ਵੀ ਤਹਿਸੀਲਦਾਰ ਨੇ  ਕੀਤੀ ਰਜਿਸਟਰੀ

0

ਝੁਨੀਰ /ਸਰਦੂਲਗੜ੍ਹ, 2 ਮਈ ( ਲਛਮਣ ਸਿੱਧੂ   ):
ਕਸਬਾ ਝੁਨੀਰ ਵਿਖੇ ਇੱਕ ਵਿਅਕਤੀ ਦੀ ਜਮੀਨ ਤੇ ਧਨਾੜ ਵਿਅਕਤੀਆਂ ਨੇ ਤਹਿਸੀਲਦਾਰ ਅਤੇ ਕਝ ਹੋਰ ਅਫਸਰਾ ਨਾਲ ਕਥਿਤ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਦੀ ਜਮੀਨ ਗੈਰ ਕਾਨੂੰਨੀ ਢੰਗ ਨਾਲ ਵੇਚਕੇ ਅੱਗੇ ਰਜਿਸਟਰੀ ਕਰਵਾ ਦਿੱਤੀ ਜਦ ਕਿ ਉੱਕਤ ਜਮੀਨ ਦੀ ਅਦਾਲਤ ਵੱਲੋ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ। ਮੀਡੀਆ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਝਨੀਰ ਨੇ ਦੱਸਿਆ ਕਿ  ਦੀਵਾਨਾ ਸਿਵਿਲ ਸੂਟ ਨੰਬਰ 140 /2021 ਅਦਾਲਤ ਸਰਦੂਲਗੜ੍ਹ ਵਿਖੇ ਦਾਇਰ ਕੀਤਾ ਹੋਇਆ ਹੈ। ਇਸ ਕੇਸ ਵਿੱਚ ਝਗੜੇ ਵਾਲੀ ਅਰਜੀ 86 ਕਨਾਲਾਂ 13 ਮਰਲੇ ਰਕਬਾ ਪਿੰਡ ਝਨੀਰ ਖੇਵਟ ਨੰਬਰ 826 ਖਨੌਤੀ ਨੰਬਰ 2007 ਤੋਂ 2009 ਸਬੰਧੀ ਮਾਨਯੋਗ ਅਦਾਲਤ ਵੱਲੋਂ ਸਟੇਟਸ ਕੋਅ ਦਾ ਹੁਕਮ ਮਿਤੀ 31/ 5 /2024 ਨੂੰ ਜਾਰੀ ਕੀਤਾ ਹੋਇਆ ਹੈ। ਇਸ ਹੁਕਮ ਦਾ ਇੰਦਰਾਜ਼ ਦਰਜ  ਰਿਕਾਰਡ ਮਾਲ ਕਰਨ ਲਈ ਮਿਤੀ 6/6/2024 ਨੂੰ ਦਰਖਾਸਤ ਨੈਬ ਤਹਿਸੀਲਦਾਰ ਸਬ ਤਹਿਸੀਲ ਝਨੀਰ ਪਾਸ ਦਿੱਤੀ ਗਈ ਸੀ ਅਤੇ ਮਾਨਯੋਗ ਅਦਾਲਤ ਦੇ ਹੁਕਮ ਦਾ ਇੰਦਰਾਜ ਦਰਜ ਰਿਕਾਰਡ ਮਾਲ ਵਿੱਚ ਹਲਕਾ ਪਟਵਾਰੀ ਝੁਨੀਰ ਅਤੇ ਰਾਹੀਂ ਡਾਇਰੀ ਨੰਬਰ 185/RC ਮਿਤੀ 6/6/2024 ਨਾਲ ਰਿਕਾਰਡ ਕੀਪਰ ਨੂੰ ਅਦਾਲਤ ਸਰਦੂਲਗੜ੍ਹ ਦੇ ਹੁਕਮ ਦਾ ਇੰਦਰਾਜ ਕਰਨ ਲਈ ਮਾਰਕ ਕੀਤਾ ਗਈ। ਅਦਾਲਤ ਸਰਦੂਲਗੜ੍ਹ ਦੇ ਹੁਕਮ ਸਬੰਧੀ ਫਰਦ  ਵਿੱਚ ਰਪਟ ਨੰਬਰ 531 ਮਿਤੀ 11/6 /2024 ਨਾਲ ਦਰਜ ਕੀਤਾ ਗਿਆ ਮਾਨਯੋਗ ਅਦਾਲਤਾ ਅਡੀਸਨਲ ਸਿਵਲ ਜੱਜ( ਸੀਨੀਅਰ ਡਵੀਜਨ ) ਸਰਦੂਲਗੜ ਦੀ ਅਦਾਲਤ ਵੱਲੋਂ ਮਿਤੀ 31/5/ 2024 ਨੂੰ ਸਟੇਟਸ ਕੋਅ  ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਸਬੰਧਤ ਤਹਿਸੀਲਦਾਰ  ਨੂੰ ਇਸ ਕੇਸ ਸਬੰਧੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਗਲਤ ਗੈਰ ਕਾਨੂੰਨੀ ਵਸੀਕਾ ਬੈਨਾਵਾਂ ਬੀ 20, 25 -26/62/1/  27 71 ਮਿਤੀ 9/9 2025 ਨੂੰ ਅਜਾਮ ਦਿੱਤਾ ਹੈ। ਇਸ ਸਬੰਧੀ ਜਮੀਨ ਵੇਚਣ ਅਤੇ ਖਰੀਦਣ ਵਾਲੀਆਂ ਸਬੰਧਤ ਦੋਵਾਂ ਧਿਰਾਂ ਨੂੰ ਤਹਿਸੀਲ ਸਰਦੂਲਗੜ੍ਹ ਜਿਲਾ ਮਾਨਸਾ ਮਾਨਯੋਗ ਅਦਾਲਤ ਸਰਦੂਲਗੜ੍ਹ ਦੇ ਚਲਦੇ ਕੇਸ ਬਾਰੇ  ਜਾਣੂ ਸਨ ਪਰ ਸੰਬੰਧਿਤ   ਤਹਿਸੀਲਦਾਰ ਨਾਲ ਮਿਲਭੁਗਤ ਕਰਕੇ ਦੀਵਾਨਾ ਅਦਾਲਤ ਸਰਦੂਲਗੜ੍ਹ ਦੇ ਹੁਕਮਾਂ ਦੀ ਉਲੰਘਣਾ ਕਰਕੇ ਝਗੜੇ ਵਾਲੀ ਅਰਜੀ ਬਾਰੇ ਤੱਥਾਂ ਤੋਂ ਜਾਣੂ ਹੋਣ ਅਤੇ ਅਦਾਲਤੇ ਹੁਕਮ ਦਾ ਇਤਰਾਜ ਰਿਕਾਰਡ ਮਾਲ ਦਰਜ ਹੋਣ ਦੇ ਬਾਵਜੂਦ ਵਸ਼ੀਕਾ ਬੈਨਾਮਾ ਤਸਦੀਕ ਕਰਕੇ   ਅਦਾਲਤ ਦੇ ਹੁਕਮ ਦੀ   ਉਲੰਘਣਾ ਕੀਤੀ ਹੈ। ਪੀੜਤ ਵੱਲੋਂ  ਸੂਬਾ ਸਰਕਾਰ, ਡਿਪਟੀ ਕਮਿਸ਼ਨਰ ਮਾਨਸਾ, ਅੇੈਸ.ਅੇੈਸ.ਪੀ. ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਇਸ ਵਿਚ ਸਾਮਲ ਸਾਰੇ ਕਥਿਤ ਦੋਸ਼ੀਆਂ ਉੱਪਰ ਬਣਨ ਦੀ ਕਾਰਵਾਈ ਕੀਤੀ ਜਾਵੇ ।

Leave a Reply

Your email address will not be published. Required fields are marked *