ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਸਿਹਤ ਦਾ ਹਾਲ ਜਾਣਿਆ

ਅੰਮ੍ਰਿਤਸਰ, 3 ਮਈ ( ਮਨਜੀਤ ਸਿੰਘ ਸ਼ੇਰਗਿੱਲ )
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਾਮ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨਾਲ ਮੁਲਾਕਾਤ ਕਰਨ ਮੌਕੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪ੍ਰੋਫੈਸਰ ਲਖਮੀ ਕਾਂਤਾ ਚਾਵਲਾ ਦੀ ਸਮਾਜ ਸੇਵਾ ਵਿੱਚ ਬਹੁਤ ਵੱਡੀ ਦੇਣ ਹੈ ਅਤੇ ਉਹਨਾਂ ਨੇ ਤਮਾਮ ਉਮਰ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਰਹਿੰਦਿਆਂ ਵੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਆਪਣੀ ਜ਼ਿਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਸੂਬਾ ਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਉਸ ਤੋਂ ਬਾਅਦ ਵੀ ਉਹ ਨਿਰੰਤਰ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ।
ਉਹਨਾਂ ਕਿਹਾ ਕਿ ਪ੍ਰੋਫੈਸਰ ਲਕਛਮੀ ਕਾਂਤਾ ਚਾਵਲਾ ਇਕ ਵਿਅਕਤੀ ਨਾ ਹੋ ਕੇ ਇੱਕ ਸੰਸਥਾ ਹਨ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਕੋਲੋਂ ਹੁਤ ਕੁਝ ਸਿੱਖ ਸਕਦੀ ਹੈ। ਉਹਨਾਂ ਕਾਮਨਾ ਕੀਤੀ ਕਿ ਪ੍ਰੋਫੈਸਰ ਲਕਸਮੀ ਕਾਂਤਾ ਚਾਵਲਾ ਨਰੋਆ ਅਤੇ ਲਮੇਰਾ ਜੀਵਨ ਬਤੀਤ ਕਰਦੇ ਹੋਏ ਇਸੇ ਤਰ੍ਹਾਂ ਸਮਾਜ ਸੇਵਾ ਵਿੱਚ ਲੱਗੇ ਰਹਿਣ।
ਇਸ ਮੌਕੇ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਕੁਝ ਮੰਗਾਂ ਵੀ ਰਾਜਪਾਲ ਅੱਗੇ ਰੱਖੀਆਂ। ਇਸ ਮੌਕੇ ਉਹਨਾਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ਦੇ ਕੇ ਰਾਜਪਾਲ ਪੰਜਾਬ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।
ਇਸ ਮੌਕੇ ਸਰਪ੍ਰਸਤ ਦੁਰਗਿਆਣਾ ਕਮੇਟੀ ਡਾਕਟਰ ਰਾਕੇਸ਼ ਸ਼ਰਮਾ, ਮੈਡਮ ਮਾਲਾ ਚਾਵਲਾ,ਵਿਸ਼ਾਲ ਸ਼ਰਮਾ, ਏਸੀਪੀ ਸ੍ਰੀ ਸੁਰਿੰਦਰ ਸਿੰਘ, ਸਾਹਿਲ, ਵਿਕਾਸ ਖੰਨਾ, ਵਿੱਤ ਸਕੱਤਰ ਦੁਰਗਿਆਣਾ ਕਮੇਟੀ ਵਿਮਲ ਕੁਮਾਰ ਵੀ ਹਜ਼ਾਰ ਸਨ।
