ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਾਵਰਕਾਮ ਅਤੇ ਟਰਾਂਸਕੋ

0

ਪਟਿਆਲ਼ਾ 11ਮਈ (ਰਾਜਿੰਦਰ ਸਿੰਘ ਥਿੰਦ) ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਮਹੀਨਾਵਾਰ ਮੀਟਿੰਗ ਪੀ—3, 66 ਕੇ.ਵੀ. ਗਰਿਡ ਕਲੌਨੀ, ਪਟਿਆਲਾ ਵਿਖੇ ਸ਼ਿਵਦੇਵ ਸਿੰਘ ਸਰਕਲ ਪ੍ਰਧਾਨ ਅਤੇ ਦਫਤਰੀ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਟਿਆਲਾ ਸਰਕਲ ਦੀਆਂ ਵੱਖ—ਵੱਖ ਡਵੀਜਨਾਂ ਵਿਚੋਂ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਬੀ.ਐਸ.ਸੇਖੋਂ ਜਨਰਲ ਸਕੱਤਰ ਪੰਜਾਬ ਅਤੇ ਬਲਵਿੰਦਰ ਸਿੰਘ ਪਸਿਆਣਾ ਮੀਤ ਪ੍ਰਧਾਨ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦਾ 18 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਵਿੱਚ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਗਈ। ਸੁਪਰੀਮ ਕੋਰਟ ਵੱਲੋਂ ਮਹਿੰਗਾਈ ਭੱਤੇ ਸਬੰਧੀ ਪੰਜਾਬ ਸਰਕਾਰ ਨੂੰ 30—06—2026 ਤੱਕ ਮਹਿੰਗਾਈ ਭੱਤੇ ਦੀ ਅਦਾਇਗੀ ਕਰਨ ਲਈ ਜ਼ੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਉਹਨਾਂ ਦੀ ਅਦਾਇਗੀ ਕਰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਇੱਕ ਰਿੱਟ ਪਟੀਸ਼ਨ ਪਾ ਕੇ ਕੋਰਟ ਦੇ ਫੈਸਲੇ ਵਿਰੁੱਧ ਰੀਵਿਊ ਕਰਨ ਦੀ ਨੀਤੀ ਅਪਨਾਈ ਗਈ ਹੈ। ਜ਼ੋ ਕਿ ਮੁਲਾਜਮ ਵਰਗ ਲਈ ਬਹੁਤ ਮਾਰੂ ਫੈਸਲਾ ਹੈ। ਇਸ ਤੋਂ ਇਲਾਵਾ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਸੀ.ਐਚ.ਬੀ. ਮੁਲਾਜਮਾਂ ਵੱਲੋਂ ਵਿੱਢੇ ਸੰਘਰਸ਼ ਦੀ ਪੁਰਜੋਰ ਹਮਾਇਤ ਦਾ ਫੈਸਲਾ ਕੀਤਾ ਗਿਆ। ਪੰਜਾਬ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਏਰੀਅਰ ਅਤੇ ਲੀਵਇਨਕੈਸ਼ਮੈਂਟ ਦੀ ਅਦਾਇਗੀ ਸਬੰਧੀ ਕੀਤੀਆਂ ਹਦਾਇਤਾਂ ਦੀ ਫੀਲਡ ਦੇ ਦਫਤਰਾਂ ਵੱਲੋਂ ਇਨ ਬਿੰਨ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਲਈ ਫੀਲਡ ਦੇ ਦਫਤਰਾਂ ਨੂੰ ਏਰੀਅਰ ਦੀ ਅਦਾਇਗੀ ਲਈ ਸਖਤ ਆਦੇਸ਼ ਜਾਰੀ ਕੀਤੇ ਜਾਣ। ਮਿਤੀ 01—01—2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆ ਦੀਆਂ ਪੈਨਸ਼ਨਾਂ 2.45 ਦੇ ਫੈਕਟਰ ਦੀ ਬਜਾਏ 2.59 ਦੇ ਪੈਟਰਨ ਨਾਲ ਦੁਬਾਰਾ ਫਿਕਸ ਕੀਤੀਆਂ ਜਾਣ। ਪੈਨਸ਼ਨਰਜ਼ ਤੋਂ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਮ ਤੇ ਕੀਤੀ ਜਾ ਰਹੀ ਕਟੌਤੀ ਬੰਦ ਕੀਤੀ ਜਾਵੇ। ਸਾਂਝੇ ਮੰਚ ਵਿੱਚ ਸ਼ਾਮਲ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਇੰਨ ਬਿੰਨ ਜਲਦੀ ਲਾਗੂ ਕੀਤੇ ਜਾਣ। ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਤੋਂ ਸਿਲੇਸ਼ੀਅਮ ਤੇ ਲਾਇਆ ਗਿਆ ਵਿਆਜ ਮੁਆਫ ਕੀਤਾ ਜਾਵੇ। ਪੈਨਸ਼ਨਰ ਜਥੇਬੰਦੀ ਨਾਲ ਮੀਟਿੰਗ ਕਰਕੇ ਪੈਨਸ਼ਨਰ ਦੇ ਮਸਲੇ ਨੂੰ ਅਗੇਤ ਆਧਾਰ ਤੇ ਹੱਲ ਕੀਤਾ ਜਾਵੇ। ਮੀਟਿੰਗ ਵਿੱਚ ਬੀ.ਐਸ.ਸੇਖੋਂ ਜਨਰਲ ਸਕੱਤਰ ਪੰਜਾਬ, ਬਲਵਿੰਦਰ ਸਿੰਘ ਪਸਿਆਣਾ ਮੀਤ ਪ੍ਰਧਾਨ, ਸ਼ਿਵਦੇਵ ਸਿੰਘ ਦਫਤਰੀ ਸਕੱਤਰ ਪੰਜਾਬ, ਬ੍ਰਿਜ ਮੋਹਨ ਚੋਪੜਾ ਸਰਕਲ ਸਕੱਤਰ, ਸੁਰਿੰਦਰ ਕੁਮਾਰ, ਜਗਦੀਸ਼ ਸਿੰਘ, ਰਜਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਆਦਿ ਹਾਜਰ ਸਨ

Leave a Reply

Your email address will not be published. Required fields are marked *

You may have missed