ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ

ਪਟਿਆਲ਼ਾ 11ਮਈ (ਰਾਜਿੰਦਰ ਸਿੰਘ ਥਿੰਦ ) ਪਟਿਆਲਾ ਡਿਪੂ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜਗਤਾਰ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਰੀ ਗਿਣਤੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪਣੇ—ਆਪਣੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਸਮੇਂ ਸਿਰ ਪਾਉਣ ਲਈ ਮੈਨੇਜਮੈਂਟ ਦਾ ਧੰਨਵਾਦ ਕੀਤਾ ਅਤੇ ਬਕਾਏ ਪਾਉਣ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਮੁੱਖ ਮੌਰ ਤੇ ਸ੍ਰ. ਜ਼ੋਗਿੰਦਰ ਸਿੰਘ, ਸ਼ਿਵ ਕੁਮਾਰ, ਸੂਰਜ ਭਾਨ, ਗੁਰਦੀਪ ਸਿੰਘ, ਲਲਕਾਰ ਸਿੰਘ, ਜਗਤਾਰ ਸਿੰਘ ਅਤੇ ਜਰਨੈਲ ਸਿੰਘ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ 75 ਸਾਲਾ ਪੈਨਸ਼ਨਰ ਸ੍ਰ. ਸੁਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ੍ਰ. ਦਵਿੰਦਰ ਸਿੰਘ ਨੂੰ ਪੈਨਸ਼ਨਰ ਮੀਟਿੰਗ ਵਿੱਚ ਪੀ.ਪੀ.ਓ. ਨੰਬਰ 5018 ਤਹਿਤ ਸ਼ਾਮਲ ਹੋਣ ਤੇ ਵਧਾਈ ਦਿੱਤੀ। ਮੀਟਿੰਗ ਵਿੱਚ ਇਹ ਭੀ ਫੈਸਲਾ ਕੀਤਾ ਗਿਆ ਕਿ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਕੋਈ ਵੀ ਰਿਟਾਇਰੀ ਚਾਹੇ ਉਹ ਪੈਨਸ਼ਨ ਦਾ ਮੈਂਬਰ ਨਾ ਵੀ ਹੋਵੇ ਫਿਰ ਵੀ ਭੋਗ ਤੇ ਸ਼ਮੂਲੀਅਤ ਕੀਤੀ ਜਾਵੇ ਅਤੇ ਪਰਿਵਾਰ ਦੇ ਅਗਲੇ ਮੈਂਬਰ ਨੂੰ ਪੱਗ ਦਿੱਤੀ ਜਾਵੇਗੀ। ਮੀਟਿੰਗ ਨੂੰ ਕਾਮਯਾਬ ਕਰਨ ਲਈ ਸ੍ਰੀ ਨਿਰਪਾਲ ਸਿੰਘ, ਸੋਹਨ ਸਿੰਘ, ਬਖਸ਼ੀਸ਼ ਸਿੰਘ, ਯੋਗਿੰਦਰ ਪਾਲ, ਸੁਖਦੇਵ ਸਿੰਘ ਭੂਪਾ, ਬਲਵੰਤ ਸਿੰਘ, ਘੋਲਾ ਸਿੰਘ ਅਤੇ ਸੁੱਚਾ ਸਿੰਘ ਨੇ ਭਰਪੂਰ ਯੋਗਦਾਨ ਪਾਇਆ ਸਟੇਜ਼ ਦੀ ਕਾਰਵਾਈ ਸ੍ਰੀ ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ ਨੇ ਸੰਭਾਲੀ।
