ਮਾਂ ਬੋਲੀ ਪੰਜਾਬੀ ਸਾਹਿਤ ਸਭਾ ਵੱਲੋਂ ਮਲੇਰਕੋਟਲਾ ਵਿਖੇ ਪਹਿਲਾ ਸਾਹਿਤਿਕ ਸਮਾਰੋਹ; 5 ਪੁਸਤਕਾਂ ਲੋਕ ਅਰਪਣ 

0

 ਮਾਲੇਰ ਕੋਟਲਾ 11 ਮਈ ( ਮੁਨਸ਼ੀ ਫ਼ਾਰੂਕ) ਮਾਂ ਬੋਲੀ ਪੰਜਾਬੀ ਸਾਹਿਤ ਸਭਾ ਪੰਜਾਬ ਵੱਲੋਂ ਉਰਦੂ ਅਕੈਡਮੀ ਮਲੇਰਕੋਟਲਾ ਦੇ ਸਹਿਯੋਗ ਨਾਲ, ਪ੍ਰਧਾਨ ਜਸਪ੍ਰੀਤ ਕੌਰ ਗੁਰਨਾ ਦੀ ਪ੍ਰਧਾਨਗੀ ਅਤੇ ਸਰਪ੍ਰਸਤ ਹਰਦੀਪ ਸਿੰਘ ਰਾਜੂ ਮੰਡੇਰ ਦੀ ਯੋਗ ਰਹਿਨੁਮਾਈ ਹੇਠ  ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਾਹਿਤਿਕ ਸਮਾਰੋਹ ਵਿੱਚ ਜਸਪ੍ਰੀਤ ਕੌਰ ਗੁਰਨਾ ਦੀ ਸੰਪਾਦਕੀ ਹੇਠ “ਮੈਂ ਤੇਰੇ ਸੰਗ”, “ਮਾਂ ਦੀ ਦੁਨੀਆ” ਸਾਂਝੇ ਕਾਵਿ ਸੰਗ੍ਰਹਿ, ਜਸਪ੍ਰੀਤ ਕੌਰ ਗੁਰਨਾ, ਜਸਵੰਤ ਗਰੇਵਾਲ ਅਤੇ ਦਿਲਪ੍ਰੀਤ ਗੁਰੀ ਦੀ ਸੰਪਾਦਕੀ ਹੇਠ “ਔਰਤ ਕੀ ਚਾਹੁੰਦੀ ਹੈ”, ਹਰਦੀਪ ਸਿੰਘ ਰਾਜੂ ਮੰਡੇਰ ਦਾ ਨਾਵਲ “ਰੂਹ-ਏ-ਸਫਰ(ਸਕੂਨ-ਏ-ਕਲਮ)”, ਅਤੇ ਗੁਰਮੇਜਰ ਸਿੰਘ ਮੇਜਰ ਦਾ ਕਾਵਿ ਸੰਗ੍ਰਹਿ “ਇਕ ਚੰਨ ਦੋ ਸੂਰਜ”, ਕੁੱਲ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ ਮਲੇਰਕੋਟਲਾ, ਵਾਇਸ ਚੇਅਰਮੈਨ ਉਰਦੂ ਅਕੈਡਮੀ ਪੰਜਾਬ, ਮਲੇਰਕੋਟਲਾ ਜੀ ਨੇ ਸਿਰਕਤ ਕੀਤੀ। ਪ੍ਰੋਗਰਾਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸਾਹਿਤ ਜਗਤ ਦੀਆਂ ਸਿਰਮੌਰ ਸ਼ਖਸੀਅਤਾਂ ਡ. ਗੁਰਚਰਨ ਕੌਰ ਕੋਚਰ, ਕਹਾਣੀਕਾਰ ਜਸਵੀਰ ਰਾਣਾ, ਰਣਜੀਤ ਸਿੰਘ ਧੂਰੀ, ਮੂਲ ਚੰਦ ਸ਼ਰਮਾਂ, ਸਰਬਜੀਤ ਕੌਰ ਢਿੱਲੋਂ, ਬਲਦੇਵ ਸਿੰਘ ਧਾਲੀਵਾਲ, ਕਿੰਦਾ ਜਵਾਹਰਕੇ ਅਤੇ ਰੁਪਿੰਦਰ ਕੌਰ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪੰਜਾਬ ਦੇ ਸਮੂਹ ਜਿਲਿਆਂ ਵਿੱਚੋਂ ਲਗਭਗ 100 ਦੇ ਕਰੀਬ ਲੇਖਕ ਸਾਹਿਬਾਨਾਂ ਨੇ ਹਿੱਸਾ ਲੈਂਦਿਆਂ ਆਪਣੀ ਆਪਣੀਆਂ ਰਚਨਾਵਾਂ ਮਾਂ ਬੋਲੀ ਪੰਜਾਬੀ ਸਾਹਿਤ ਸਭਾ ਦੇ ਮੰਚ ਤੋਂ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਾਹਿਤਿਕ ਪ੍ਰੋਗਰਾਮ ਵਿੱਚ ਨਿਗਰ ਵਿਚਾਰ ਵਟਾਂਦਰਾ ਸਾਂਝਾ ਹੋਇਆ, ਖਾਸ ਕਰਕੇ ਮਾਂ ਬੋਲੀ ਤੇ ਮਾਂ ਦੀ ਮਮਤਾ ਨਾਲ ਲਬਰੇਜ ਰਚਨਾਵਾਂ ਇਸ ਕਾਵ ਸੰਮੇਲਨ ਦੀ ਖਿੱਚ ਦਾ ਕੇਂਦਰ ਰਹੀਆਂ। ਸਟੇਜ ਸੰਚਾਲਕ ਦੀ ਜਿੰਮੇਵਾਰੀ ਸਤਿੰਦਰ ਪਾਲ ਕੌਰ ਮੰਡੇਰ ਅਤੇ ਗੁਰਦੀਪ ਸਿੰਘ ਭਾਵਾ ਨੇ ਬਾਖੂਬੀ ਢੰਗ ਨਾਲ ਨਿਭਾਈ, ਇਸ ਪ੍ਰੋਗਰਾਮ ਨੂੰ ਸੰਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸਭਾ ਦੇ ਮੈਂਬਰ ਆਸਿਫ ਅਲੀ ਮਹਿੰਦਰੂ, ਰੁਪਿੰਦਰ ਸਿੰਘ ਨਿਵਾਹੂ, ਗੁਰਮੇਜਰ ਸਿੰਘ ਮੇਜਰ ਅਤੇ ਜਸਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਮੁਹੰਮਦ ਸਾਦਿਕ ਥਿੰਦ ਸੁਪਰਡੈਂਟ ਉਰਦੂ ਅਕੈਡਮੀ ਮਲੇਰਕੋਟਲਾ, ਬਸ਼ੀਰ ਰਾਣਾ, ਰਾਜ ਕੁਮਾਰ ਸ਼ਰਮਾ, ਸਮਸੇਰ ਸਿੰਘ ਮੱਲੀ, ਜਸਵੰਤ ਗਰੇਵਾਲ, ਸਤਵਿੰਦਰ ਸਿੰਘ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਜੋਤੀ ਬਜਾਜ ਨੂਰ, ਡਾ. ਜੈ ਭਗਵਾਨ, ਰਵੀਨਾ ਖਾਨ, ਜਮੀਰ ਅਲੀ ਜਮੀਰ, ਸਤਨਾਮ ਸਿੰਘ ਅਬੋਹਰ, ਮਨਜੀਤ ਮਰਜਾਣਾ, ਮਨਜੀਤ ਕੌਰ ਸੰਧੂ, ਮੰਨਤ ਢੀਂਡਸਾ, ਕੁਲਦੀਪ ਸਿੰਘ ਦੀਪ, ਵਿਰਕ ਸਹਿਣਾ ਨਿਰਮਲ ਕੌਰ ਹੰਜਰਾ, ਗੁਰਪ੍ਰੀਤ ਕੌਰ ਬਠਿੰਡਾ, ਜਸਵੀਰ ਫੀਰਾ ਅਤੇ ਪਰਗਟ ਗਿੱਲ ਬਾਗੀ ਆਦਿ ਕਲਮਕਾਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

Leave a Reply

Your email address will not be published. Required fields are marked *

You may have missed