ਵਿਧਾਇਕ ਉਗੋਕੇ ਵੱਲੋਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਮੌੜ ਵਿਚ 1 ਕਰੋੜ ਦੀ ਲਾਗਤ ਵਾਲੇ ਖੇਡ ਮੈਦਾਨਾਂ ਦਾ ਉਦਘਾਟਨ

0

ਬਰਨਾਲਾ (ਰਾਈਆ)-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲਿਆਂ ਤਹਿਤ ਅੱਜ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਮੌੜ ਵਿਚ ਖੇਡ ਮੈਦਾਨਾਂ ਦੇ ਉਦਘਾਟਨ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਪਿੰਡ ਸੁਖਪੁਰਾ ਮੌੜ ਵਿਚ ਖੇਡ ਮੈਦਾਨ 65 ਲੱਖ ਦੀ ਲਾਗਤ ਨਾਲ ਅਤੇ ਭੈਣੀ ਫੱਤਾ ਦਾ ਖੇਡ ਮੈਦਾਨ 36.39 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।ਇਸ ਮੌਕੇ ਉਹਨਾਂ ਪਿੰਡ ਭੈਣੀ ਫੱਤਾ ਅਤੇ ਸੁਖਪੁਰਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਹਾਲੀ ਤੋਂ ਪੂਰੇ ਪੰਜਾਬ ਵਿੱਚ ਪਹਿਲੇ ਪੜਾਅ ਦੇ 250 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਹੈ। ਇਸੇ ਲੜੀ ਤਹਿਤ ਹਲਕਾ ਭਦੌੜ ਵਿੱਚ 2 (ਭੈਣੀ ਫੱਤਾ ਅਤੇ ਸੁਖਪੁਰਾ) ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ ਹੈ।ਓਹਨਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਵਾਲੀਬਾਲ ਗਰਾਊਂਡ, ਬੱਚਿਆਂ ਲਈ ਝੂਲੇ, ਰਾਤ ਸਮੇਂ ਖੇਡਣ ਲਈ 40-40 ਫੁੱਟ ਉੱਚੀਆਂ ਫਲੱਡ ਲਾਈਟਾਂ, ਗਰਾਊਂਡ ਵਿੱਚ ਪਾਣੀ ਲਗਾਉਣ ਲਈ ਆਧੁਨਿਕ ਫੁਹਾਰਾ, ਖਿਡਾਰੀਆਂ ਅਤੇ ਬੱਚੀਆਂ ਲਈ ਸਾਫ਼-ਸੁਥਰੇ ਵਾਸ਼ਰੂਮ/ਟਾਇਲਟ ਬਲਾਕ ਬਣਾਏ ਗਏ ਹਨ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਫੁੱਟਬਾਲ ਦੇ ਸਟੱਡ (ਬੂਟ) ਅਤੇ ਕ੍ਰਿਕਟ ਕਿੱਟਾਂ ਵੀ ਵੰਡੀਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਵਿਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਲਾਕੇ ਦੀਆਂ ਪ੍ਰਮੁੱਖ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਇੱਕ ਮਹੀਨੇ ਵਿੱਚ ਇਹ ਮੁਕੰਮਲ ਹੋ ਜਾਵੇਗਾ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ, ਮਾਰਕਿਟ ਕਮੇਟੀ ਭਦੌੜ ਦੇ ਚੇਅਰਮੈੰਨ ਅਮਿ੍ਰਤ ਗੁਰਪ੍ਰੀਤ ਸਿੰਘ ਢਿੱਲਵਾਂ,ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਐੱਸ ਡੀ ਓ ਪੰਚਾਇਤੀ ਰਾਜ ਜਸਜੀਤ ਸਿੰਘ, ਬਲਾਕ ਸੇਹਿਣਾ ਦੇ ਅਫਸਰ ਜੁਗਰਾਜ ਸਿੰਘ,ਸਰਪੰਚ ਮਲਕੀਤ ਸਿੰਘ,ਜੰਡਸਰ ਤੋਂ ਸਰਪੰਚ ਹਰਚਰਨ ਸਿੰਘ ਮਾਨ ,ਸੈਕਟਰੀ ਹਰੀਸ ਕੁੁਮਾਰ,ਸੁਖਜੀਤ ਸਿੰਘ ਸੁੱਖੀ ਪੰਚ,ਜੱਗਾ ਸਿੰਘ ਪੰਚ,ਮੁਨੀਸ ਕੁਮਾਰ ਤਪਾ,ਰਾਕੇਸ ਕੁਮਾਰ ਸਕੂਲ ੲਿੰਚਾਰਜ,ਤੇਜਿੰਦਰ ਸਿੰਘ ਢਿੱੱਲਵਾ,ਜਸਵੀਰ ਸਿੰਘ ਜੱਸੀ ਪੁਰਬਾ ਤਪਾ,ਨਿੱਜੀ ਸਹਾੲਿਕ ਹੈਰੀ ਧੂਰਕੋਟ,ਨਿੱਜੀ ਸਹਾੲਿਕ ਅਮਨਦੀਪ ਅਮਨਾ ਦਰਾਕਾ ,ਸਰਪੰਚ ਲਖਵਿੰਦਰ ਸਿੰਘ,ਮਾਸਟਰ ਰਾਜਿੰਦਰ ਸਿੰਘ,ਬਲਵਿੰਦਰ ਸਿੰਘ ਪੰਚਾਇਤ ਮੈਂਬਰ ਤੇ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *