ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਨੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

0
ਮੋਰਿੰਡਾ, 4 ਮਈ (ਮਜ਼ੀਦ ਖਾਨ)-ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਤੇ ਸਵ ਮਾਸਟਰ ਅਵਤਾਰ ਸਿੰਘ ਕੰਗ ਦੀ ਨਿੱਘੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਮੁੰਡੇ ਤੇ ਸਮਾਜ ਸੇਵੀ ਪਰਮਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਡੇਰਾ ਕਾਰ ਸੇਵਾ, ਪ੍ਰਬੰਧਕ ਕਮੇਟੀ, ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਅਤੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ‌ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਬਲੱਡ ਬੈਂਕ ਜਰਨਲ ਹਸਪਤਾਲ  ਸੈਕਟਰ 32 ਚੰਡੀਗੜ੍ਹ ਤੋ ਆਈ ਡਾਕਟਰਾਂ ਦੀ ਟੀਮ ਵੱਲੋਂ 34 ਯੁਨਿਟ ਇਕੱਤਰ ਕੀਤੇ ਗਏ। ਇਸ ਮੌਕੇ ਫੈਡਰੇਸ਼ਨ ਵੱਲੋਂ ਡਾਕਟਰਾਂ ਦੀ ਟੀਮ, ਪਤਵੰਤੇ ਸਜਣਾਂ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਮਾਗਮ ਵਿੱਚ ਸਰਪ੍ਰਸਤ ਕੁਲਵੀਰ ਸਿੰਘ ਰੀਹਲ, ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਜਗਜੀਤ ਸਿੰਘ ਰੀਹਲ, ਜਸਪ੍ਰੀਤ ਸਿੰਘ ਕਲਸੀ, ਗੁਰਵਿੰਦਰ ਸਿੰਘ ਰੀਹਲ, ਗੁਰਪ੍ਰੀਤ ਸਿੰਘ ਬਿੰਬਰਾ, ਚਰਨਜੀਤ ਸਿੰਘ ਰੀਹਲ, ਡਾ ਤੇਜਿੰਦਰ ਸਿੰਘ ਬੋਬੀ, ਮਨਦੀਪ ਸਿੰਘ ਸੋਹਣਪਾਲ, ਜਸਵਿੰਦਰ ਸਿੰਘ ਮਠਾੜੂ, ਭੁਪਿੰਦਰ ਸਿੰਘ ਰੀਹਲ, ਤੇਜਿੰਦਰ ਸਿੰਘ ਕਲਸੀ, ਜਗਵਿੰਦਰ ਸਿੰਘ ਜੰਡੂ, ਨਿਹਾਲ ਸਿੰਘ ਕਲਸੀ, ਮਨਜੀਤ ਸਿੰਘ ਧੀਮਾਨ, ਅਵਤਾਰ ਸਿੰਘ ਵਿਰਦੀ, ਜਗਦੀਪ ਸਿੰਘ ਘਟੌੜੇ, ਦਰਸ਼ਨ ਸਿੰਘ, ਪਰਮਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਲਾਲੀ, ਕੁਲਦੀਪ ਸਿੰਘ ਸੱਲ੍ਹ, ਬਲਵੀਰ ਸਿੰਘ ਬਿਲਖੂ, ਗੁਰਮੀਤ ਸਿੰਘ, ਮਨਵੀਰ ਸਿੰਘ ਜੰਡੂ, ਹਰਮੀਤ ਸਿੰਘ ਸੱਲ੍ਹ, ਸੁਲਿੰਦਰ ਸਿੰਘ ਹਾਂਸੀ, ਰਜਿੰਦਰ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ ਕੌਸਲ ਮੋਰਿੰਡਾ, ਹਰਜੀਤ ਸਿੰਘ ਸੱਲ, ਸਤਵਿੰਦਰ ਸਿੰਘ ਸੌਂਧ, ਜਗਪਾਲ ਸਿੰਘ ਜੌਲੀ ਸਾਬਕਾ ਕੌਂਸਲਰ, ਜਸਵੰਤ ਸਿੰਘ ਰੀਹਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ, ਗੁਰਿੰਦਰ ਸਿੰਘ ਰੀਹਲ, ਅਮਰੀਕ ਸਿੰਘ ਡੱਫੂ, ਸਤਨਾਮ ਸਿੰਘ ਪਾਪੂਲਰ, ਅਸ਼ੋਕ ਕੁਮਾਰ, ਸਜੀਵ ਕੁਮਾਰ ਸਰੀਨ ਬਲ਼ੱਡ ਕੌਂਸਲ ਮੋਰਿੰਡਾ, ਰਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ , ਗੁਰਨਾਮ ਸਿੰਘ ਅਤੇ ਸਹਿਰ ਨਿਵਾਸੀ ਹਾਜ਼ਰ ਸਨ ।

Leave a Reply

Your email address will not be published. Required fields are marked *