ਵਿਸ਼ਵ ਐਥਲੇਟਿਕਸ ਦਿਵਸ ਮੌਕੇ ਮੁਕਾਬਲੇ ਕਰਵਾਏ 

0

ਅੰਮ੍ਰਿਤਸਰ 7 ਮਈ ਮਨਜੀਤ ਸਿੰਘ ਸ਼ੇਰਗਿੱਲ )

ਅੱਜ ਵਿਸ਼ਵ ਐਥਲੇਟਿਕਸ ਦਿਵਸ ਮੌਕੇ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਲੜਕੇ ਅਤੇ ਲੜਕੀਆਂ ਵਿਚਕਾਰ 100 ਮੀਟਰ ਦੇ ਐਥਲੇਟਿਕਸ ਮੁਕਾਬਲੇ ਕਰਵਾਏ ਗਏ ਇਸ ਦੌਰਾਨ (100 ਮੀਟਰ ਲੜਕੀਆਂ) ‘ਚ ਹਰਗੁਨ ਕੌਰ ਨੇ ਪਹਿਲਾ,ਆਇਦਾ ਅਲਤਾਫ ਨੇ ਦੂਜਾ, ਰਸ਼ਮੀਤ ਕੌਰ ਨੇ ਤੀਜਾ ਅਤੇ ਇਸ਼ਮੀਤ ਕੌਰ ਨੇ ਚੋਥਾ ਸਥਾਨ ਪ੍ਰਾਪਤ ਕੀਤਾ ਅਤੇ (100 ਮੀਟਰ ਲੜਕਿਆਂ) ‘ਚ ਅਕਰਮ ਨੇ ਪਹਿਲਾ, ਕੇਸ਼ਵ ਨੇ ਦੂਜਾ, ਮਹਿਤਾਬ ਨੇ ਤੀਜਾ ਅਤੇ ਮਾਨਵ ਨੇ ਚੋਥਾ ਸਥਾਨ ਪ੍ਰਾਪਤ ਕੀਤਾ I ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਕੌਂਮੀ ਸਾਈਕਲਿੰਗ ਖ਼ਿਡਾਰਨ ਦਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਜੇਤੂ ਖਿਡਾਰੀਆਂ ਨੂੰ ਟ੍ਰੋਫੀਆ ਦੇ ਕੇ ਸਨਮਾਨਿਤ ਕੀਤਾ I ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਐਥਲੇਟਿਕਸ ਨੂੰ ਖੇਡਾਂ ਦੀ ਮਾਂ ਦਾ ਦਰਜਾ ਦਿੱਤਾ ਗਿਆ ਹੈ I ਕਿਉਂਕਿ ਕੋਈ ਵੀਂ ਖੇਡ ਖੇਡਣੀ ਹੋਵੇ ਦੌੜਨਾ ਬਹੁਤ ਜਰੂਰੀ ਹੈ ਅਤੇ ਇਸ ਖੇਡ ਨਾਲ ਸਾਰੇ ਸਰੀਰ ਦੀ ਵਰਜਸ ਹੋ ਜਾਂਦੀ ਹੈ I ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਕੌਂਮੀ  ਖ਼ਿਡਾਰਨ ਦਮਨਪ੍ਰੀਤ ਕੌਰ, ਨਵਜੋਤ ਕੌਰ ਅਤੇ ਰਾਧਿਕਾ ਮੋਂਜੂਦ ਸੀ I

Leave a Reply

Your email address will not be published. Required fields are marked *