ਅੰਤਰਰਾਸ਼ਟਰੀ ਜਰਨਲ ਵਿੱਚ ਡਾ. ਪੀਯੂਸ਼ ਵਰਮਾ ਤੇ ਸਾਥੀਆਂ ਦਾ ਖੋਜ ਪੱਤਰ ਪ੍ਰਕਾਸ਼ਿਤ

0
Oplus_16908288

ਤਲਵੰਡੀ ਸਾਬੋ, 7 ਮਈ ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ.ਪੀਯੂਸ਼ ਵਰਮਾ ਨੇ ਸ਼ੂਲਿਨੀ ਯੂਨੀਵਰਸਿਟੀ ਸੋਲਨ ਅਤੇ ਯੂਨੀਵਰਸਿਟੀ ਆਫ਼ ਪੈਟਰੋਲੀਅਮ ਦੇਹਰਾਦੂਨ ਦੇ ਸਹਿਯੋਗ ਨਾਲ ਪ੍ਰਸਿੱਧ ਅੰਤਰ-ਰਾਸ਼ਟਰੀ ਜਰਨਲ ਆਫ਼ ਰੀਨਿਊਏਬਲ ਐਂਡ ਸਸਟੇਨੇਬਲ ਐਨਰਜੀ ਰੀਵਿਊਜ਼ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਇਆ ਹੈ। ਡਾ. ਵਰਮਾ ਨੇ ਦੱਸਿਆ ਕਿ ਖੋਜ ਪੱਤਰ ਊਰਜਾ ਅਤੇ ਜਲਵਾਯੂ ਗਠਜੋੜ ਦੀਆਂ ਚੁਣੌਤੀਆਂ ਅਤੇ ਭਵਿੱਖ ਦੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਦਾ ਹੋਇਆ, ਮੌਜੂਦਾ ਊਰਜਾ ਅਭਿਆਸ ਦੁਆਰਾ ਪੈਦਾ ਹੋਣ ਵਾਲੇ ਜੌਖਮਾਂ ਅਤੇ ਟਿਕਾਊ ਪਰਿਵਰਤਨ ਦੇ ਮੌਕਿਆਂ ਨੂੰ ਉਜਾਗਰ ਕਰਦਾ ਹੈ।ਉਹਨਾਂ ਦੱਸਿਆ ਕਿ ਖੋਜ ਪੱਤਰ ਅਨੁਸਾਰ ਊਰਜਾ ਖੇਤਰ ਵਿੱਚ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਲਗਭਗ 73% ਹੈ। ਜੋ ਮੁੱਖ ਤੌਰ ‘ਤੇ ਜੈਵਿਕ ਬਾਲਣ ਤੇ ਨਿਰਭਰਤਾ ਕਾਰਨ ਹੈ। ਉਹਨਾਂ ਚੇਤਾਵਨੀ ਦਿੰਦਿਆਂ ਦੱਸਿਆ ਕਿ ਵਧਦੇ ਤਾਪਮਾਨ ਨਾਲ ਊਰਜਾ ਖਪਤ ਵਿੱਚ ਮਹੱਤਵਪੂਰਨ ਤਬਦੀਲੀ ਆਉਣ ਦੀ ਸੰਭਾਵਨਾ ਹੈ। ਉਹਨਾਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਬ੍ਰਾਜ਼ੀਲ ਵਿੱਚ 47.7% ਊਰਜਾ ਨਵਿਆਉਣਯੋਗ ਸਾਧਨਾਂ ਰਾਹੀਂ ਪੈਦਾ ਕੀਤੀ ਜਾਂਦੀ ਹੈ। ਇਸ ਬਾਰੇ ਉਹਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਉਭਰ ਰਹੀਆਂ ਵਿਧੀਆਂ ਦੀਆਂ ਅਪਾਰ ਸੰਭਾਵਨਾਵਾਂ ਹਨ। ਉਹਨਾਂ ਅਨੁਸਾਰ ਭਵਿੱਖ ਵਿੱਚ ਊਰਜਾ ਮੰਗ ਪੂਰੀ ਕਰਨ ਲਈ ਨਵਿਆਉਣਯੋਗ ਊਰਜਾ ਪ੍ਰਣਾਲੀ ਅਨੁਕੂਲ ਹੋ ਸਕਦੀ ਹੈ। ਇਸ ਲਈ ਅੰਤਰ-ਰਾਸ਼ਟਰੀ ਸਹਿਯੋਗ ਵਧਾਉਣ ਦੀ ਲੋੜ ਹੈ ਤਾਂਕਿ ਟਿਕਾਊ ਵਿਕਾਸ ਅਤੇ ਲੰਮੇਂ ਸਮੇਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

Leave a Reply

Your email address will not be published. Required fields are marked *