ਡਾ. ਨਿਰਮਲ ਸਿੰਘ ਨੇ ਨਾੜ ਨੂੰ ਅੱਗ ਨਾ ਲਗਾਉਣ ਦੇ ਫ਼ਾਇਦੇ ਗਿਣਾਏ:

0

ਅੰਮ੍ਰਿਤਸਰ /ਜੰਡਿਆਲਾ ਗੁਰੂ   7 ਮਈ (ਮਨਜੀਤ ਸ਼ੇਰਗਿੱਲ )

ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਬਹੁਤ ਸਾਰੇ ਨੁਕਸਾਨ ਹਨ ।ਜਿਵੇਂ ਕਿ ਇਹਨਾਂ ਦਿਨਾਂ ਵਿੱਚ ਤੁਸੀਂ ਅਕਸਰ ਵੇਖਦੇ ਹੋ ਕਿ ਜਦੋਂ ਕਣਕ ਦੇ  ਧੂੰਏਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਜਿਹਨਾਂ ਵਿੱਚ ਅਸਥਮਾ ਪਰੰਕਾਈਟਸ ਹੋ ਜਾਂਦਾ ਹੈ ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਜੰਡਿਆਲਾ ਗੁਰੂ ਤੋ ਬੀ ਜੇ ਪੀ ਆਗੂ ਡਾ. ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ ਉਨਾਂ ਕਿਹਾ ਕਿ ਜਿਹੜੇ ਉਹਨਾਂ ਦੇ ਇੰਸੀਡੈਂਸ ਨੇ ਉਹਨਾਂ ਦੇ ਇੰਸੀਡੈਂਸ ਬਹੁਤ ਜਿਆਦੇ ਵੱਧ ਜਾਂਦੇ ਹਨ ਇਸੇ ਤਰ੍ਹਾਂ ਹੀ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਹਨ ਚਮੜੀ ਰੋਗ ਵੀ ਕਾਫੀ ਮਾਤਰਾ ਵਿੱਚ ਵੱਧ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਖੇਤ ਨੂੰ ਅੱਗ ਲਾਈ ਹੁੰਦੀ ਹੈ । ਉਸ ਦੇ ਆਲੇ ਦੁਆਲੇ ਦੇ ਦਰਖਤ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ ਜਿਸ ਨਾਲ ਸਾਡਾ ਜਿਹੜਾ ਜਗਰਾਫੀਕਲ ਏਰੀਆ ਜੋ ਕਿ ਫਾਰੈਸਟ ਕਵਰੇਜ ਥੱਲੇ ਪੰਜਾਬ ਕੇਵਲ 3.5% ਹੈ ਪਰ ਕੋਲੋਜੀਕਲ ਬੈਲੇਂਸ ਵਾਸਤੇ ਸਾਨੂੰ 33% ਚਾਹੀਦਾ ਹੈ । ਪਰਾਲੀ ਨੂੰ ਜਾਂ ਨਾੜ ਨੂੰ ਅੱਗ ਲਾਉਣ ਨਾਲ ਫੋਰਸਟ ਕਵਰੇਜ ਹੋਰ ਵੀ ਘੱਟ ਜਾਂਦੀ ਹੈ । ਇਸ ਤੋਂ ਇਲਾਵਾ ਮਿੱਟੀ ਵਿੱਚ ਜੋ ਖਰਾਕੀ ਤੱਤ ਹੁੰਦੇ ਹਨ । ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਨਾਈਟਰੋਜਨ ,ਫਾਸਫੋਰਸ, ਪੋਟਾਸ਼ੀਅਮ, ਆਇਰਨ , ਮੈਗਨੀਸ਼ੀਅਮ ,ਮੈਗਨੀਜ ,ਕੈਲਸ਼ੀਅਮ ਆਦਿਕ ਹੁੰਦੇ ਹਨ ।ਉਹ ਵੀ ਅੱਗ ਨਾਲ ਨਸਟ ਹੋ ਜਾਣ ਨਾਲ ਕਿਸਾਨ ਨੂੰ ਕੈਮੀਕਲ ਫਰਟੀਲਾਈਜਰ ਦਾ ਵੱਧ ਇਸਤੇਮਾਲ ਕਰਨ ਨਾਲ ਆਰਥਿਕ ਬੋਝ ਪੈਂਣ ਨਾਲ ਉਸ ਦਾ ਐਕਸਪੈਂਡੀਚਰ ਤਾਂ ਵੱਧਦਾ ਹੀ ਹੈ । ਇਸਦੇ ਨਾਲ ਜਦੋਂ ਅਸੀਂ ਗਰੇਨ ਨੂੰ ਯੂਜ ਕਰਦੇ ਹਾਂ ।ਤਾਂ ਕੈਮੀਕਲ ਫਰਟੀਲਾਈਜ਼ਰ ਦੀ ਜਿਆਦਾ ਮਾਤਰਾ ਹੋਣ ਕਾਰਨ ਸਾਡੀ ਸਿਹਤ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ।ਮਿੱਟੀ ਵਿੱਚ ਜੋ ਕਿਸਾਨ ਦੇ ਮਿੱਤਰ ਕੀੜੇ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਗੰਡੋਆ ਵੀ ਸੜ ਜਾਂਦਾ ਹੈ। ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ।ਉਨਾਂ ਅੱਗੇ ਕਿਹਾ ਕਿ ਜੋ ਪੰਛੀ ਮਿੱਟੀ ਵਿੱਚ ਆਂਡੇ ਦਿੰਦੇ ਹਨ । ਜਿੰਨਾਂ ਵਿੱਚ ਪ੍ਰਮੁੱਖ ਤੌਰ ਤੇ ਤਿੱਤਰ ਬਟੇਰ ਆਉਂਦੇ ਹਨ ।ਉਹਨਾਂ ਦੇ ਆਂਡੇ ਅਤੇ ਛੋਟੇ ਛੋਟੇ ਬੱਚੇ ਉਹ ਵੀ ਅੱਗ ਦੀ ਭੇਂਟ ਚੜਨ ਨਾਲ ਹੋਰ ਵੀ ਅਕੋਲੋਜੀਕਲ ਹੋ ਜਾਂਦਾ ਹੈ ।ਇਸ ਤੋਂ ਇਲਾਵਾ ਜਦੋਂ ਅਸੀਂ ਸਰਦੀਆਂ ਵਿੱਚ ਪਰਾਲੀ ਨੂੰ ਅੱਗ ਲਗਾਉਂਦੇ ਹਾਂ ।ਉਸ ਟਾਈਮ ਹਵਾ ਵਿੱਚ ਨਵੀਂ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ।ਇਸ ਨਮੀ ਵਿੱਚ ਦੋਵਾਂ ਅਤੇ ਬਾਕੀ ਡਸਟ ਪਾਰਟੀਕਲ ਜਦੋਂ ਮਿਲ ਜਾਂਦੇ ਹਨ ।ਤਾਂ ਇਹ ਸਮੋਕ ਬਣ ਜਾਂਦਾ ਹੈ ।ਜਿਸ ਨਾਲ ਏਅਰ ਵਿੱਚ ਵਿਜੇਬਿਲਟੀ ਵਾਰ ਅੱਗ ਨਾਲ ਬਹੁਤ ਘੱਟ ਜਾਂਦੀ ਹੈ । ਉੱਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਨਾੜ ਨੂੰ ਅੱਗ ਨਾ ਲਾਉਣ ਅਤੇ ਰੋਟਾਵੇਟਰ ਦੀ ਵਰਤੋਂ ਕਰਨ ਇਸ ਦੇ ਨਾਲ ਜਿਵੇਂ ਕਿ ਇਸ ਦੀ ਵਰਤੋਂ ਗੱਤਾ ਬਣਾਉਣ ਦੀਆਂ ਫੈਕਟਰੀਆਂ ਵਿੱਚ ਵੀ ਕੀਤੀ ਜਾਂਦੀ ਹੈ ।ਅਤੇ ਇਸ ਵਿੱਚੋ ਈਥਾਨੋਲ ਨਿਕਲਦੀ ਹੈ ।ਜੋ ਕਿ ਭਾਰਤ ਸਰਕਾਰ ਵੱਲੋਂ ਪੈਟਰੋਲ ਦੀ ਬਲੈਂਡਿੰਗ ਵਾਸਤੇ 20% ਅਲਾਊਡ ਕੀਤਾ ਹੋਇਆ ਹੈ। ਇਹ ਵੀ ਇੱਕ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ । ਕਿਸਾਨ ਵੀਰ ਧਰਤੀ ਮਾਤਾ ਨੂੰ ਉਪਜਾਊ ਬਣਾਉਣ ਇਸ ਨਾਲ ਸਾਡੀ ਆਉਣ ਵਾਲੇ ਜਨਰੇਸ਼ਨ ਵੀ ਖੇਤੀ ਨੂੰ ਇਕ ਲਾਹੇਵੰਦ ਧੰਦਾ ਅਪਣਾਉਣਗੇ।

Leave a Reply

Your email address will not be published. Required fields are marked *